05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਕਿਸਾਨ ਆਗੂ ਦਾਤਾਰ ਸਿੰਘ ਦੀ ਪੰਜਵੀਂ ਬਰਸੀ ਮੌਕੇ ਕਿਸਾਨ-ਮਜ਼ਦੂਰਾਂ ਵਲੋਂ ਸ਼ਰਧਾਂਜਲੀ ਭੇਟ <br/>

Ad Position 21
No active advertisement
ਅਜੀਤ ਡੈਸਕ 23-02-2026
ਸ਼ਰਧਾਂਜਲੀ ਸਮਾਗਮ ਦੌਰਾਨ ਕਿਸਾਨਾਂ ਵਲੋਂ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ


ਹਰਸਾ ਛੀਨਾ, 22 ਫਰਵਰੀ (ਕੜਿਆਲ)- ਸਥਾਨਕ ਬਲਾਕ ਅਧੀਨ ਪੈਂਦੇ ਅੱਡਾ ਕੁਕੜਾਂਵਾਲਾ ਸਥਿਤ ਸ਼ਹੀਦ ਸਰਬਜੀਤ ਸਿੰਘ ਭਿਟੇਵੱਡ ਯਾਦਗਾਰੀ ਵਿਖੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਆਗੂ ਧਨਵੰਤ ਸਿੰਘ ਖਤਰਾਏ ਕਲਾਂ ਅਤੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਛੀਨਾ ਦੀ ਸਾਂਝੀ ਅਗਵਾਈ ਹੇਠ ਕਿਸਾਨ ਮਜ਼ਦੂਰਾਂ ਦੀ ਹੋਈ ਵਿਸ਼ਾਲ ਇਕੱਤਰਤਾ ਦੌਰਾਨ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਵਾਲੀ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ | ਇਸ ਸਮੇਂ ਯਾਦਗਾਰੀ ਹਾਲ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਯੂਨੀਅਨ ਦੇ ਸਾ. ਸੂਬਾ ਪ੍ਰਧਾਨ ਮਰਹੂਮ ਦਾਤਾਰ ਸਿੰਘ ਨੂੰ ਪੰਜਵੀਂ ਬਰਸੀ ਮੌਕੇ ਦੋ ਮਿੰਟ ਦਾ ਮੌਨ ਧਾਰ ਕੇ ਅਤੇ ਉਨ੍ਹਾਂ ਦੀ ਤਸਵੀਰ 'ਤੇ ਫੁੱਲਾਂ ਦੇ ਹਾਰ ਪਾ ਕੇ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਇਸ ਸਮੇਂ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਾਬਲ ਸਿੰਘ ਛੀਨਾ, ਪ੍ਰਭਜੀਤ ਸਿੰਘ ਤਿੰਮੋਵਾਲ, ਵਿਜੇ ਸ਼ਾਹ ਧਾਰੀਵਾਲ, ਸਰਪੰਚ ਬਲਵਿੰਦਰ ਸਿੰਘ ਮੁਕਾਮ, ਅਵਤਾਰ ਸਿੰਘ ਛੀਨਾ, ਮਾ. ਸੁਖਰਾਜ ਸਿੰਘ ਸਰਕਾਰੀਆ, ਮਾ. ਅਮਰਜੀਤ ਸਿੰਘ ਭੱਲਾ, ਕੁਲਵੰਤ ਸਿੰਘ ਛੱਜਲਵੱਡੀ, ਮਾ. ਅਮਰੀਕ ਸਿੰਘ ਸੰਗਤਪੁਰਾ ਨੇ ਕਿਹਾ ਕਿ ਸਵ ਦਾਤਾਰ ਸਿੰਘ ਨੇ ਆਪਣੀ ਪੂਰੀ ਜਿੰਦਗੀ ਮੁਲਾਜਮਾਂ, ਕਿਸਾਨਾਂ, ਮਜ਼ਦੂਰਾਂ ਅਤੇ ਸਮਾਜ ਦੇ ਦੱਬੇ ਕੁਚਲੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕਰਦਿਆਂ ਬਤੀਤ ਕੀਤੀ ਅਤੇ ਆਪਣੇ ਜ਼ਿੰਦਗੀ ਦੇ ਆਖਰੀ ਸਾਹ ਤੱਕ ਸੰਘਰਸ਼ਸ਼ੀਲ ਰਹੇ |
ਬੁਲਾਰਿਆਂ ਕਿਹਾ ਕਿ ਉਨ੍ਹਾਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ | ਇਸ ਸਮੇਂ ਇਕ ਮਤੇ ਰਾਹੀਂ ਸੰਯੁਕਤ ਕਿਸਾਨ ਮੋਰਚੇ ਵਲੋਂ 22 ਫਰਵਰੀ ਨੂੰ ਭਾਜਪਾ ਆਗੂ ਤਰੁਣ ਚੁੱਘ ਦੇ ਘਰ ਦੇ ਕੀਤੇ ਜਾ ਰਹੇ ਘਿਰਾਉ ਵਿਚ ਕੇ. ਕੇ. ਯੂ. ਪੰਜਾਬ ਵਲੋਂ ਸਾਮਿਲ ਹੋਣ ਦਾ ਐਲਾਨ ਕਰਦਿਆਂ ਕਿਹਾ ਕਿ ਘਿਰਾਓ ਵਿਚ ਯੂਨੀਅਨ ਵੱਡੀ ਗਿਣਤੀ ਵਿਚ ਸ਼ਾਮਿਲ ਹੋਵੇਗੀ | ਇਸ ਸਮੇਂ ਕਰਮਜੀਤ ਸਿੰਘ ਸਰਪੰਚ, ਰਜਿੰਦਰ ਸਿੰਘ ਭਲਾ ਪਿੰਡ, ਰਘਬੀਰ ਸਿੰਘ ਲੱਲਾ ਅਫਗਾਨਾ, ਬੱਗਾ ਸਿੰਘ ਫੌਜੀ, ਸੁੱਚਾ ਸਿੰਘ ਤੇੜਾ, ਅਮਰਜੀਤ ਕੌਰ (ਪਤਨੀ ਸਵ.


Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਕਾਲ ਤਖ਼ਤ ਤੋਂ 25 ਨੂੰ ਖ਼ਾਲਸਾ ਵਹੀਰ ਲਈ ਬਾਪੂ ਤਰਸੇਮ ਸਿੰਘ ਵਲੋਂ ਕੀਤਾ ਲਾਮਬੰਧ ਅਗਲੀ ਖ਼ਬਰ -ਮਾਮਲਾ ਰੌਂਗਲਾ ਪਿੰਡ 'ਚ ਔਰਤ ਦੀ ਮੌਤ ਦਾ- ਪਰਿਵਾਰਕ ਮੈਂਬਰਾਂ ਨੇ ਮੁਲਜ਼ਮਾਂ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਰੋ...
Ad Position 24