13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਗੁਰਦੁਆਰਾ ਤਪ ਅਸਥਾਨ ਬਾਬਾ ਬੁੱਢਾ ਸਾਹਿਬ ਰਮਦਾਸ ਦੇ ਇੰਚਾਰਜ ਤੇ ਕਿਸਾਨ ਆਗੂ ਮਾਹਲ ਨਹੀਂ ਰਹੇ <br/>

Ad Position 21
No active advertisement
ਅਜੀਤ ਡੈਸਕ 25-02-2026
ਗੱਗੋਮਾਹਲ, 24 ਫਰਵਰੀ (ਬਲਵਿੰਦਰ ਸਿੰਘ ਸੰਧੂ)-ਸ਼੍ਰੋਮਣੀ ਕਮੇਟੀ 'ਚ ਕਰੀਬ 23 ਸਾਲ ਤੋਂ ਸੇਵਾ ਨਿਭਾਅ ਰਹੇ ਗੁਰਦੁਆਰਾ ਤਪ ਅਸਥਾਨ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਬਤੌਰ ਇੰਚਾਰਜ ਨੰਬਰਦਾਰ ਕੁਲਵਿੰਦਰ ਸਿੰਘ ਮਾਹਲ ਦਾ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ | ਉਹ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦੇ ਬਲਾਕ ਆਗੂ ਵੀ ਸਨ | ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਗੱਗੋਮਾਹਲ ਦੇ ਸ਼ਮਸਾਨਘਾਟ ਵਿਖੇ ਕੀਤਾ ਗਿਆ ਜਿੱਥੇ ਮੈਨੇਜਰ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਰਮਦਾਸ ਤੇ ਸਮੂੰਹ ਸਟਾਫ ਵਲੋਂ ਵਿਛੜੀ ਰੂਹ ਨੂੰ ਚਾਦਰ ਤੇ ਸਿਰੋਪਾਓ ਨਾਲ ਅੰਤਿਮ ਵਿਦਾਇਗੀ ਦਿੱਤੀ ਜਦੋਂ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦੇ ਸੂਬਾ ਪ੍ਰਧਾਨ ਪਲਵਿੰਦਰ ਸਿੰਘ ਮਾਹਲ ਤੇ ਸਾਥੀਆਂ ਵਲੋਂ ਲਾਲ ਸਲਾਮ ਦੇ ਨਾਅਰੇ ਲਗਾਏ ਗਏ | ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਵਲੋਂ ਦਿੱਤੀ ਗਈ ਤੇ ਉਹ ਆਪਣੇ ਪਿੱਛੇ ਵਿਧਵਾ ਪਤਨੀ ਰਾਜਬੀਰ ਕੌਰ ਤੇ ਪੁੱਤਰੀ ਤਾਜਬੀਰ ਕੌਰ ਨੂੰ ਛੱਡ ਗਏ | ਉਨ੍ਹਾਂ ਨਮਿਤ ਅੰਤਿਮ ਅਰਦਾਸ 5 ਮਾਰਚ ਨੂੰ ਉਨ੍ਹਾਂ ਦੇ ਗ੍ਰਹਿ ਗੱਗੋਮਾਹਲ ਵਿਖੇ ਹੋਵੇਗੀ | ਅੰਤਿਮ ਯਾਤਰਾ ਵਿਚ ਅਕਾਲੀ ਆਗੂ ਪਿੱਪਲ ਸਿੰਘ, ਜਗਮੀਤ ਸਿੰਘ ਸੂਫੀਆ, ਜਸਵਿੰਦਰ ਸਿੰਘ ਚਾੜਪੁਰ, ਕਿਸਾਨ ਆਗੂ ਬਿੱਟਾ ਮਾਹਲ, ਮੇਜਰ ਸਿੰਘ ਗਿੱਲਾਵਾਲੀ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਦਿਲਬਾਗ ਸਿੰਘ, ਹਰਮਨ ਸਿੰਘ, ਅਮਰਬੀਰ ਸਿੰਘ, ਸ਼੍ਰੋਮਣੀ ਕਮੇਟੀ ਵਲੋਂ ਮੈਨੇਜਰ ਹਰਪ੍ਰੀਤ ਸਿੰਘ, ਹਰਪਾਲ ਸਿੰਘ, ਮਨਜੀਤ ਸਿੰਘ ਖਤਰਾਏ, ਡਾ. ਦਿਲਬਾਗ ਸਿੰਘ, ਬਲਜਿੰਦਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਸਿੱਖ ਫੌਜੀ ਨੇ ਆਪਣੇ ਛੋਟੇ ਦੋ ਪੁੱਤਰਾਂ ਸਮੇਤ ਮੈਰਾਥਨ ਦੌੜ 'ਚ ਲਿਆ ਭਾਗ <br/> ਅਗਲੀ ਖ਼ਬਰ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੇ ਪੜਪੋਤਰੇ ਅਮਨਦੀਪ ਸਿੰਘ ਦਾ ਸਨਮਾਨ <br/>
Ad Position 24