13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਗੁਰਸਿੱਖ ਫੌਜੀ ਨੇ ਆਪਣੇ ਛੋਟੇ ਦੋ ਪੁੱਤਰਾਂ ਸਮੇਤ ਮੈਰਾਥਨ ਦੌੜ 'ਚ ਲਿਆ ਭਾਗ <br/>

Ad Position 21
No active advertisement
ਅਜੀਤ ਡੈਸਕ 25-02-2026

ਰਈਆ, 24 ਫਰਵਰੀ (ਸ਼ਰਨਬੀਰ ਸਿੰਘ ਕੰਗ)-ਏਥੋਂ ਨੇੜਲੇ ਪਿੰਡ ਰਮਾਣਾਚੱਕ ਦੇ ਵਾਸੀ ਅੰਮਿ੍ਤਧਾਰੀ ਗੁਰਸਿੱਖ ਫੌਜੀ ਲਖਬੀਰ ਸਿੰਘ ਪੁੱਤਰ ਕਸ਼ਮੀਰ ਸਿੰਘ ਜੋ ਕੋਲਕਤਾ ਵਿਖੇ ਭਾਰਤੀ ਫੌਜ ਵਿਚ ਨੌਕਰੀ ਕਰਦਾ ਹੈ | ਡੀ. ਐੱਸ. ਸੀ. ਕਵਾਟਰ ਮਾਸਟਰ ਹੈ, ਨੇ ਆਪਣੇ ਛੋਟੇ-ਛੋਟੇ ਦੋ ਪੁੱਤਰਾਂ ਪਵਨਜੋਤ ਸਿੰਘ ਉਮਰ 9 ਸਾਲ ਅਤੇ ਸਹਿਬਜੋਤ ਸਿੰਘ ਉਮਰ 7 ਸਾਲ ਜੋ ਦੋਵੇਂ ਕੇਸਾਧਾਰੀ ਹਨ ਸਮੇਤ ਬੀ. ਐੱਸ. ਐੱਫ. ਵਲੋਂ ਅੰਮਿ੍ਤਸਰ ਵਿਖੇ ਬੀਤੇ ਦਿਨ ਦੇਸ਼ ਪੱਧਰੀ ਕਰਵਾਈ ਗਈ 10 ਕਿਲੋਮੀਟਰ ਦੀ ਮੈਰਾਥਨ ਦੌੜ ਵਿਚ ਜਿਸ ਦਾ ਰਜਿਸਟਡ ਨੰ: 11366 ਸੀ ਭਾਗ ਲੈ ਕੇ ਆਪਣੇ ਪਿੰਡ, ਇਲਾਕੇ ਅਤੇ ਆਪਣੇ ਸੂਬੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ | ਜਿਨਾਂ ਨੂੰ ਉਚ ਅਧਿਕਾਰੀਆ ਵਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੌੜ ਵਿਚ 7500 ਦੇ ਕਰੀਬ ਦੌੜਾਕਾਂ ਨੇ ਭਾਗ ਲਿਆ ਸੀ | ਏਥੇ ਇਹ ਵੀ ਜਿਕਰਯੋਗ ਹੈ ਕਿ ਫੌਜੀ ਲਖਬੀਰ ਸਿੰਘ ਅੰਮਿ੍ਤਧਾਰੀ ਸਿੰਘ ਸਜਿਆ ਹੋਣ ਕਰਕੇ ਅਤੇ ਆਪਣੇ ਛੋਟੇ ਕੇਸਾਧਾਰੀ ਬੱਚਿਆਂ ਨਾਲ ਮੈਰਾਥਨ ਦੌਣ ਵਿਚ ਭਾਗ ਲੈਣ ਕਰਕੇ ਉਚ ਅਫਸਰਾਂ ਨੇ ਉਨਾਂ ਨੂੰ ਬਹੁਤ ਮਾਣ-ਸਤਿਕਾਰ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਜੰਡਿਆਲਾ ਗੁਰੂ ਹਲਕੇ ਵਿਚ ਡੈਨੀ ਬੰਡਾਲਾ ਦੀ ਵਧਦੀ ਲੋਕਪਿ੍ਯਤਾ ਨਾਲ ਵਿਰੋਧੀ ਪਾਰਟੀਆਂ ਘਬਰਾਈਆਂ-ਕਾਂਗਰਸੀ ਆਗੂ <br/> ਅਗਲੀ ਖ਼ਬਰ ਗੁਰਦੁਆਰਾ ਤਪ ਅਸਥਾਨ ਬਾਬਾ ਬੁੱਢਾ ਸਾਹਿਬ ਰਮਦਾਸ ਦੇ ਇੰਚਾਰਜ ਤੇ ਕਿਸਾਨ ਆਗੂ ਮਾਹਲ ਨਹੀਂ ਰਹੇ <br/>
Ad Position 24