13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਸੰਤ ਗੋਪਾਲ ਪਬਲਿਕ ਸਕੂਲ, ਵਡਾਲਾ ਵੀਰਮ ਵਿਖੇ ਐੱਨ. ਸੀ. ਸੀ. ਜਾਗਰੂਕਤਾ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 25-02-2026
ਮਜੀਠਾ, 24 ਫਰਵਰੀ (ਜਗਤਾਰ ਸਿੰਘ ਸਹਿਮੀ)-ਬਲਾਕ ਮਜੀਠਾ ਅਧੀਨ ਪੈਂਦੇ ਪਿੰਡ ਵਡਾਲਾ ਵੀਰਮ ਵਿਚ ਸਥਿਤ ਸੰਤ ਗੋਪਾਲ ਪਬਲਿਕ ਸਕੂਲ ਵਿਚ 11 ਪੰਜਾਬ ਐੱਨ. ਸੀ. ਸੀ. ਬਟਾਲੀਅਨ ਵਲੋਂ ਵਿਦਿਆਰਥੀਆਂ ਵਿਚ ਅਨੁਸ਼ਾਸਨ, ਨੇਤ੍ਰਤਵ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਜਾਗਿ੍ਤ ਕਰਨ ਲਈ ਐੱਨ. ਸੀ. ਸੀ. ਜਾਗਰੂਕਤਾ ਅਤੇ ਪ੍ਰੇਰਣਾ ਕੈਂਪ ਲਗਾਇਆ ਗਿਆ | ਕੈਂਪ ਵਿਚ ਮੁੱਖ ਮਹਿਮਾਨ ਵਜੋਂ 11 ਪੰਜਾਬ ਐੱਨ. ਸੀ. ਸੀ. ਬਟਾਲੀਅਨ, ਅੰਮਿ੍ਤਸਰ ਦੇ ਕਮਾਂਡਿੰਗ ਅਫਸਰ ਕਰਨਲ ਅਰੁਣ ਪ੍ਰਤਾਪ ਸਿੰਘ ਨੇ ਸ਼ਿਰਕਤ ਕੀਤੀ | ਉਨ੍ਹਾਂ ਦੇ ਨਾਲ ਐੱਸ. ਐੱਮ. ਤਰਸੇਮ ਸਿੰਘ, ਸੂਬੇਦਾਰ ਸਤਪਾਲ ਸਿੰਘ, ਹਵਾਲਦਾਰ ਸਤਨਾਮ ਸਿੰਘ ਗੋਰਾਇਆ, ਹਵਾਲਦਾਰ ਰਾਜਕੁਮਾਰ ਅਤੇ ਹਰਚੰਦ ਸਿੰਘ ਵਲਟੋਆ ਵੀ ਮੌਜੂਦ ਰਹੇ | ਉਕਤ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਐੱਨ. ਸੀ. ਸੀ. ਦੇ ਉਦੇਸ਼ਾਂ, ਲਾਭਾਂ ਅਤੇ ਫੌਜੀ ਜੀਵਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਸਕੂਲ ਪਿ੍ੰ: ਪੂਨਮ ਮਲਹੋਤਰਾ, ਐੱਮ. ਡੀ. ਸ਼ਹਿਬਾਜ਼ ਕੋਹਲੀ, ਸਰਪੰਚ ਵਡਾਲਾ ਚਰਨਜੀਤ ਸਿੰਘ ਅਤੇ ਜਸਪਿੰਦਰ ਸਿੰਘ ਨੇ ਮਹਿਮਾਨਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ | ਸਕੂਲ ਪ੍ਰਬੰਧਨ ਨੇ ਇਸ ਕੈਂਪ ਨੂੰ ਸਫਲ ਬਣਾਉਣ ਲਈ ਪੂਰਾ ਸਹਿਯੋਗ ਦਿੱਤਾ | ਕੈਂਪ ਦੌਰਾਨ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਐੱਨ. ਸੀ. ਸੀ. ਨਾਲ ਜੁੜਨ ਨਾਲ ਨਾ ਸਿਰਫ਼ ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਵਧਦਾ ਹੈ ਬਲਕਿ ਨੇਤ੍ਰਤਵ ਕੁਸ਼ਲਤਾ ਵੀ ਵਿਕਸਿਤ ਹੁੰਦੀ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਾਰਤੀ ਫੌਜ ਵਿਚ ਭਰਤੀ ਹੋਣ ਅਤੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ | ਵਿਦਿਆਰਥੀਆਂ ਨੇ ਇਸ ਮੌਕੇ ਆਪਣੇ ਸਵਾਲਾਂ ਦੇ ਜਵਾਬ ਵੀ ਪ੍ਰਾਪਤ ਕੀਤੇ ਅਤੇ ਐੱਨ. ਸੀ. ਸੀ. ਜੁਆਇਨ ਕਰਨ ਲਈ ਉਤਸੁਕਤਾ ਜ਼ਾਹਰ ਕੀਤੀ | ਇਹ ਕੈਂਪ ਸਕੂਲ ਵਿਚ ਐੱਨ. ਸੀ. ਸੀ. ਯੂਨਿਟ ਸ਼ੁਰੂ ਕਰਨ ਜਾਂ ਵਿਦਿਆਰਥੀਆਂ ਨੂੰ ਇਸ ਵੱਲ ਆਕਰਸ਼ਿਤ ਕਰਨ ਦੀ ਦਿਸ਼ਾ ਵਿਚ ਇਕ ਅਹਿਮ ਕਦਮ ਸਾਬਤ ਹੋਇਆ | ਸਕੂਲ ਦੇ ਵਿਦਿਆਰਥੀਆਂ ਨੇ ਅਧਿਕਾਰੀਆਂ ਦੇ ਸੰਬੋਧਨ ਨੂੰ ਧਿਆਨ ਨਾਲ ਸੁਣਿਆ ਅਤੇ ਭਵਿੱਖ ਵਿਚ ਐੱਨ. ਸੀ. ਸੀ. ਨਾਲ ਜੁੜਨ ਦਾ ਸੰਕਲਪ ਲਿਆ | ਇਸ ਮੌਕੇ ਸਕੂਲ ਦੇ ਅਧਿਆਪਕਾਂ, ਸਟਾਫ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹਲਕਾ ਬਾਬਾ ਬਕਾਲਾ ਵਿਚ ਅਕਾਲੀ ਦਲ ਵਲੋਂ 'ਪੰਜਾਬ ਬਚਾਓ ਰੈਲੀ' 2 ਅਪ੍ਰੈਲ ਨੂੰ ਅਗਲੀ ਖ਼ਬਰ ਪੈਸੇ ਨਾ ਦੇਣ 'ਤੇ ਚਲਾਈਆਂ ਸਿੱਧੀਆਂ ਗੋਲੀਆਂ, ਪਿੰਡ 'ਚ ਦਹਿਸ਼ਤ ਦਾ ਮਾਹੌਲ <br/>
Ad Position 24