ਅਜਨਾਲਾ, 25 ਫਰਵਰੀ ( ਗੁਰਪ੍ਰੀਤ ਸਿੰਘ ਢਿੱਲੋਂ)-ਚਿੰਤਪੁਰਨੀ ਲੰਗਰ ਕਮੇਟੀ ਸੇਵਾ ਦਲ ਸ਼ਿਵ ਮੰਦਿਰ ਅਜਨਾਲਾ ਵਲੋਂ ਸੰਗਤਾਂ ਦੀ ਸਹੂਲਤ ਲਈ ਮਾਤਾ ਚਿੰਤਪੁਰਨੀ ਦੇ ਦਰਬਾਰ ਨਜ਼ਦੀਕ ਬਣਾਈ ਜਾ ਰਹੀ 'ਅਜਨਾਲੇ ਵਾਲਿਆਂ ਦੀ ਧਰਮਸ਼ਾਲਾ' ਦੇ ਨਿਰਮਾਣ ਕਾਰਜਾਂ ਲਈ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਐਡਵੋਕੇਟ ਸੰਦੀਪ ਕੌਸ਼ਲ ਵਲੋਂ ਕਮੇਟੀ ਨੂੰ 51 ਹਜ਼ਾਰ ਰੁਪਏ ਦੀ ਸੇਵਾ ਦਿੱਤੀ ਗਈ | ਚਿੰਤਪੁਰਨੀ ਲੰਗਰ ਕਮੇਟੀ ਸੇਵਾ ਦਲ ਸ਼ਿਵ ਮੰਦਿਰ ਅਜਨਾਲਾ ਦੇ ਪ੍ਰਧਾਨ ਪ੍ਰਦੀਪ ਕੁਮਾਰ ਬੰਟਾ ਨੂੰ ਇਸ ਰਾਸ਼ੀ ਦਾ ਚੈੱਕ ਭੇਟ ਕਰਨ ਸਮੇਂ ਐਡਵੋਕੇਟ ਸੰਦੀਪ ਕੌਂਸਲ ਨੇ ਸਮੂਹ ਅਜਨਾਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਕਾਰਜ ਨੂੰ ਸਿਰੇ ਚੜ੍ਹਾਉਣ ਲਈ ਉਹ ਵੱਧ ਤੋਂ ਵੱਧ ਚਿੰਤਪੁਰਨੀ ਲੰਗਰ ਕਮੇਟੀ ਸੇਵਾ ਦਲ ਦਾ ਸਹਿਯੋਗ ਕਰਨ | ਇਸ ਮੌਕੇ ਪ੍ਰਧਾਨ ਪ੍ਰਦੀਪ ਕੁਮਾਰ ਬੰਟਾ ਨੇ ਐਡਵੋਕੇਟ ਸੰਦੀਪ ਕੌਸ਼ਲ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਦੀਪੂ ਅਰੋੜਾ, ਧਾਰਮਿਕ ਗਾਇਕ ਦੀਪਕ ਕੌਸ਼ਲ, ਪਿ੍ੰਸ ਅਰੋੜਾ, ਤਰੁਣ ਅਰੋੜਾ, ਰਾਹੁਲ ਅਰੋੜਾ, ਪ੍ਰਧਾਨ ਰਾਕੇਸ਼ ਮਰਵਾਹਾ, ਸਤੀਸ਼ ਕੁਮਾਰ, ਸੰਜੀਵ ਅਰੋੜਾ, ਬਿਕਰਮਜੀਤ ਸਿੰਘ ਸਰਕਾਰੀਆ ਅਤੇ ਰਮਨਦੀਪ ਸਿੰਘ ਆਦਿ ਹਾਜ਼ਰ ਸਨ |