08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਗੁਰਦੁਆਰਾ ਸਾਹਿਬ ਬਾਬਾ ਪੱਲ੍ਹਾ ਜੀ, ਬੁਤਾਲਾ ਵਿਖੇ ਜੋੜ ਮੇਲਾ ਮਨਾਇਆ <br/>

Ad Position 21
No active advertisement
ਅਜੀਤ ਡੈਸਕ 03-03-2026

ਬਾਬਾ ਬਕਾਲਾ ਸਾਹਿਬ, 2 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪ੍ਰਸਿੱਧ ਕਸਬੇ ਬੁਤਾਲਾ ਦੇ ਗੁਰਦੁਆਰਾ ਸਾਹਿਬ ਬਾਬਾ ਪੱਲ੍ਹਾ ਜੀ, ਬੁਤਾਲਾ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਬਾਬਾ ਪੱਲ੍ਹਾ ਜੀ ਨੂੰ ਨਿਵਾਜਣ ਦੀ ਯਾਦ 'ਚ ਜੋੜ ਮੇਲਾ ਮਨਾਇਆ ਗਿਆ | ਸਜਾਏ ਗਏ ਦੀਵਾਨਾਂ 'ਚ ਭਾਈ ਲਖਮੀਰ ਸਿੰਘ ਮਸਤ (ਗੋਲਡ ਮੈਡਲਿਸਟ ਕਵੀਸ਼ਰੀ ਜਥਾ), ਭਾਈ ਮਨਜੀਤ ਸਿੰਘ ਸੋਹੀ (ਕਵੀਸ਼ਰੀ ਜਥਾ), ਭਾਈ ਗੁਰਸ਼ਰਨ ਸਿੰਘ ਝਬਾਲ (ਢਾਡੀ ਜਥਾ) ਅਤੇ ਭਾਈ ਮਨਬੀਰ ਸਿੰਘ ਪਹੂਵਿੰਡ (ਢਾਡੀ ਜਥਾ), ਭਾਈ ਗੁਰਪ੍ਰਤਾਪ ਸਿੰਘ ਪੱਦਮ (ਢਾਡੀ ਜਥਾ), ਭਾਈ ਗੁਰਜੀਤ ਸਿੰਘ ਭੰਡਾਲ (ਕਵੀਸ਼ਰੀ ਜਥਾ) ਅਤੇ ਭਾਈ ਸੁਖਬੀਰ ਸਿੰਘ ਨਿਹੰਗ ਸਿੰਘ (ਕਵੀਸ਼ਰੀ ਜਥਾ) ਨੇ ਗੁਰੂ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਅਰਦਾਸੀ ਸਿੰਘ ਸਾਹਿਬ ਪ੍ਰੇਮ ਸਿੰਘ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਿੰਘ ਸਾਹਿਬ ਗਿਆਨੀ ਪਲਵਿੰਦਰ ਪਾਲ ਸਿੰਘ ਬੁੱਟਰ ਨੂੰ ਕਮੇਟੀ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਸੀਵਰ ਦਮਨਜੀਤ ਸਿੰਘ ਮੁੱਖ ਸੇਵਾਦਾਰ ਜੋੜ ਮੇਲਾ ਕਮੇਟੀ, ਗੁਰਦੇਵ ਸਿੰਘ ਬੱਲ, ਪ੍ਰਧਾਨ ਰਣਜੀਤ ਸਿੰਘ, ਜਥੇਦਾਰ ਉਪਕਾਰ ਸਿੰਘ, ਹੈੱਡ ਗੰਥੀ ਬਾਬਾ ਬਲਜੀਤ ਸਿੰਘ, ਖਜਾਨਚੀ ਪਭਦਿਆਲ ਸਿੰਘ, ਮਾਸਟਰ ਸਵਿੰਦਰ ਸਿੰਘ ਬੱਲ ਸਾ: ਸਰਪੰਚ, ਦਲਬੀਰ ਸਿੰਘ ਸੈਕਟਰੀ, ਬਲਵਿੰਦਰ ਸਿੰਘ ਸੇਠ, ਨੰਬਰਦਾਰ ਪਭਜੀਤ ਸਿੰਘ, ਸੈਕਟਰੀ ਤੇਜਵੰਤ ਸਿੰਘ ਬੱਲ, ਗੁਰਪ੍ਰੀਤ ਸਿੰਘ, ਗ੍ਰੰਥੀ ਭਾਈ ਬਲਜੀਤ ਸਿੰਘ ਅਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਤਮਾ ਸਕੀਮ ਤਹਿਤ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਅਗਲੀ ਖ਼ਬਰ ਟੈੱਟ ਦੇ ਗੰਭੀਰ ਮਸਲੇ ਨੂੰ ਲੈ ਕੇ ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਦੀ ਸੁਨੀਲ ਜਾਖੜ ਨਾਲ ਮੀਟਿੰਗ <br/>
Ad Position 24