08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਪੰਥਕ ਅਕਾਲੀ ਕਾਨਫਰੰਸ 'ਚ ਸ਼ਾਮਿਲ ਹੋਣ ਲਈ ਅਕਾਲੀ ਦਲ (ਪੁਨਰ ਸੁਰਜੀਤ) ਦਾ ਵੱਡਾ ਕਾਫ਼ਲਾ ਸ੍ਰੀ ਅਨੰਦਪੁਰ ਸਾਹਿਬ ਰਵਾਨਾ <br/>

Ad Position 21
No active advertisement
ਅਜੀਤ ਡੈਸਕ 03-03-2026

ਅੰਮਿ੍ਤਸਰ, 2 ਮਾਰਚ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਹੋਲਾ ਮਹੱਲਾ ਪੁਰਬ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੱਲ੍ਹ 3 ਮਾਰਚ ਨੂੰ ਕਰਵਾਈ ਜਾ ਰਹੀ ਪੰਥਕ ਅਕਾਲੀ ਕਾਨਫਰੰਸ 'ਚ ਸ਼ਾਮਿਲ ਹੋਣ ਲਈ ਅੰਮਿ੍ਤਸਰ ਜ਼ਿਲੇ੍ਹ ਤੋਂ ਵੱਡਾ ਕਾਫ਼ਲਾ ਅੱਜ ਸ਼ਾਮ ਜਥੇਦਾਰ ਰਘਬੀਰ ਸਿੰਘ ਰਾਜਾਸਾਂਸੀ ਅਤੇ ਐਡਵੋਕੇਟ ਜਸਬੀਰ ਸਿੰਘ ਘੁੰਮਣ ਮੈਂਬਰ ਪੀ. ਏ. ਸੀ. ਕਮੇਟੀ ਦੀ ਅਗਵਾਈ ਹੇਠ ਬੱਸਾਂ ਰਾਹੀਂ ਜੈਕਾਰਿਆਂ ਦੀ ਗੰੂਜ ਵਿਚ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਇਆ | ਇਸ ਮੌਕੇ ਸੀਨੀਅਰ ਆਗੂੁਆਂ ਨੇ ਕੇਸਰੀ ਝੰਡੀ ਦਿਖਾ ਦੇ ਕਾਫ਼ਲੇ ਨੂੰ ਰਵਾਨਾ ਕੀਤਾ | ਜਥੇ: ਰਾਜਾਸਾਂਸੀ ਨੇ ਦੱਸਿਆ ਕਿ ਬੱਸਾਂ ਰਾਹੀਂ ਜਾ ਰਹੇ ਪਾਰਟੀ ਆਗੂ ਤੇ ਸੰਗਤ ਰਾਤ ਸ੍ਰੀ ਅਨੰਦਪੁਰ ਸਾਹਿਬ ਠਹਿਰਨ ਬਾਅਦ ਕੱਲ੍ਹ ਤਿੰਨ ਮਾਰਚ ਨੂੰ ਸਵੇਰੇ ਪੰਡਾਲ ਵਿਚ ਪਹੁੰਚ ਕੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਪਾਰਟੀ ਹਾਈਕਮਾਨ ਦੇ ਵਿਚਾਰ ਸੁਣ ਕੇ ਪੰਜਾਬ ਦੇ ਭਲੇ ਲਈ ਆਪਣਾ ਯੋਗਦਾਨ ਪਾਉਣਗੇ | ਉਨ੍ਹਾਂ ਦੱਸਿਆ ਕਿ ਅਕਾਲ ਤਖ਼ਤ ਸਾਹਿਬ ਦੋਂ ਜਾਰੀ ਹੋਏ ਹੁਕਮਨਾਮੇ ਦੀ ਰੋਸ਼ਨੀ ਵਿਚ ਸਿੱਖ ਕੌਮ ਤੇ ਪੰਜਾਬੀਆਂ ਨੂੰ ਨਵੀਂ ਦਿਸ਼ਾ ਦੇਣ ਲਈ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਪੰਥਕ ਮਤੇ ਪੜੇ ਜਾਣਗੇ ਅਤੇ ਪੰਥ ਅਤੇ ਪੰਜਾਬ ਦੇ ਮਸਲਿਆਂ ਦੇ ਹੱਲ ਲਈ ਵਿਚਾਰਾਂ ਕੀਤੀਆਂ ਜਾਣਗੀਆਂ | ਅੱਜ ਇਸ ਕਾਫ਼ਲੇ ਦੀ ਅੰਮਿ੍ਤਸਰ ਸਾਹਿਬ ਤੋਂ ਰਵਾਨਗੀ ਮੌਕੇ ਜਗਤਾਰ ਸਿੰਘ ਗਿੱਲ ਜਨਰਲ ਸਕੱਤਰ ਸ਼ਹਿਰੀ ਹਲਕਾ ਪੱਛਮੀ, ਸੁਖਰਾਜ ਸਿੰਘ ਸੋਹਲ ਸੇਵਾਦਾਰ ਹਲਕਾ ਪੂਰਬੀ, ਲਖਵਿੰਦਰ ਸਿੰਘ ਅਰਸ਼ੀ, ਕੁਲਵੰਤ ਸਿੰਘ ਮੁਹਾਰ, ਕਰਨੈਲ ਸਿੰਘ ਮੁਹਾਰ, ਸਾਬਕਾ ਸਰਪੰਚ ਜਸਬੀਰ ਸਿੰਘ ਰਾਜਾਸਾਂਸੀ, ਗੁਰਪ੍ਰੀਤ ਸਿੰਘ ਬਾਠ, ਮਨਮੀਤ ਸਿੰਘ ਬਾਠ, ਹਰਭੇਜ ਸਿੰਘ ਪਠਾਨ ਨੰਗਲ ਮੈਂਬਰ ਪੰਚਾਇਤ, ਗੁਰਵੰਸ਼ ਮੱਖਣਵਿੰਡੀ ਅਤੇ ਹੋਰ ਆਗੂ ਤੇ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹੋਲਾ ਮਹੱਲਾ ਮੌਕੇ ਲਗਾਏ ਜਾਣ ਵਾਲੇ ਲੰਗਰਾਂ ਅਤੇ ਡਾਕਟਰੀ ਜਾਂਚ ਕੈਂਪ ਦੀ ਸ਼ੁਰੂਆਤ- ਬਾਜਵਾ <br/> ਅਗਲੀ ਖ਼ਬਰ ਪੰਥਕ ਅਕਾਲੀ ਕਾਨਫਰੰਸ 'ਚ ਸੰਗਤਾਂ ਵੱਧ ਚੜ੍ਹ ਕੇ ਪੁੱਜਣ-ਦਲਜਿੰਦਰ ਬੀਰ ਵਿਰਕ <br/>
Ad Position 24