07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਬਾਬਾ ਮੋਨੀ ਸਾਹਿਬ ਦੀ ਯਾਦ 'ਚ ਜੋੜ ਮੇਲਾ ਤੇ ਕਬੱਡੀ ਗੋਲਡ ਕੱਪ 16 ਨੂੰ <br/>

Ad Position 21
No active advertisement
ਅਜੀਤ ਡੈਸਕ 03-03-2026
ਬਾਬਾ ਬਕਾਲਾ ਸਾਹਿਬ, 2 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਨਜ਼ਦੀਕੀ ਪਿੰਡ ਜੱਲੂਵਾਲ ਵਿਖੇ ਬਾਬਾ ਮੋਨੀ ਸਾਹਿਬ ਦੀ ਯਾਦ ਵਿਚ 35ਵਾਂ ਸਾਲਾਨਾ ਜੋੜ ਮੇਲਾ ਅਤੇ 18ਵਾਂ ਕਬੱਡੀ ਗੋਲਡ ਕੱਪ 16 ਮਾਰਚ, ਦਿਨ ਸੋਮਵਾਰ ਨੂੰ ਸਾਧ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਕਮੇਟੀ ਦੇ ਪ੍ਰਬੰਧਕ ਮੰਗਲ ਸਿੰਘ ਅਤੇ ਰਛਪਾਲ ਸਿੰਘ ਦੀ ਸੂਚਨਾ ਅਨੁਸਾਰ ਜੋੜ ਮੇਲੇ ਸਬੰਧੀ 5 ਮਾਰਚ ਨੂੰ 121 ਅਖੰਡ ਪਾਠ ਦੀ ਲੜੀ ਆਰੰਭ ਹੋਵੇਗੀ, ਜਿਸ ਦੇ ਭੋਗ 13 ਮਾਰਚ ਤੱਕ ਲੜੀਵਾਰ ਪਾਏ ਜਾਣਗੇ, ਉਪਰੰਤ ਸਵੇਰੇ 10 ਤੋਂ 12 ਵਜੇ ਤੱਕ ਗੁਰਮਤਿ ਸਮਾਗਮ ਹੋਵੇਗਾ | 16 ਮਾਰਚ ਨੂੰ ਅਖੰਡ ਪਾਠ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸੱਜਣਗੇ, ਜਿਸ ਵਿਚ ਪੰਥਕ ਕਵੀਸ਼ਰ ਭਾਈ ਜੋਗਾ ਸਿੰਘ ਜੋਗੀ ਅਤੇ ਢਾਡੀ ਜਥਾ ਗਿਆਨੀ ਸਤਨਾਮ ਸਿੰਘ ਲਾਲੂ ਘੁੰਮਣ ਗੁਰੂ ਜਸ ਰਾਹੀਂ ਸੰਤਗਾਂ ਨੂੰ ਨਿਹਾਲ ਕਰਨਗੇ | 16 ਮਾਰਚ ਨੂੰ ਹੀ ਕਬੱਡੀ ਦੀਆਂ 6 ਕਲੱਬਾਂ ਦੇ ਦਿਲਖਿਚਵੇਂ ਮੁਕਾਬਲੇ ਹੋਣਗੇ |

Ad Position 22
No active advertisement
ਪਿਛਲੀ ਖ਼ਬਰ ਹੋਲੇ ਮਹੱਲੇ ਨੂੰ ਸਮਰਪਿਤ ਅੰਮਿ੍ਤ ਸੰਚਾਰ 4 ਨੂੰ , ਨਗਰ ਕੀਰਤਨ 5 ਨੂੰ <br/> ਅਗਲੀ ਖ਼ਬਰ ਜਮਾਂਦਰੂ ਗੂੰਗੇ-ਬਹਿਰੇ ਬੱਚੇ ਦਾ ਰਾਜਿੰਦਰਾ ਹਸਪਤਾਲ ਈ.ਐਨ.ਟੀ. ਵਿਭਾਗ ਦੀ ਟੀਮ ਨੇ ਕੀਤਾ ਸਫਲ ਆਪ੍ਰੇਸ਼ਨ
Ad Position 24