07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਜਮਾਂਦਰੂ ਗੂੰਗੇ-ਬਹਿਰੇ ਬੱਚੇ ਦਾ ਰਾਜਿੰਦਰਾ ਹਸਪਤਾਲ ਈ.ਐਨ.ਟੀ. ਵਿਭਾਗ ਦੀ ਟੀਮ ਨੇ ਕੀਤਾ ਸਫਲ ਆਪ੍ਰੇਸ਼ਨ

Ad Position 21
No active advertisement
ਜਮਾਂਦੂਰ ਗੂੰਗੀ ਬਹਿਰੀ ਬੱਚੇ ਦੇ ਕੰਨ ਦਾ ਸਫਲ ਅਪ੍ਰੇਸ਼ਨ ਹੋਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਈ.ਐਨ.ਟੀ. ਵਿਭਾਗ ਦੇ ਡਾ. ਸੰਜੀਵ ਭਗਤ ਅਤੇ ਉਨ੍ਹਾਂ ਦੀ ਟੀਮ | ਅਜੀਤ ਤਸਵੀਰ <br/> 03-03-2026
ਪਟਿਆਲਾ, 2 ਮਾਰਚ (ਮਨਦੀਪ ਸਿੰਘ ਖਰੌੜ)-ਰੱਬ ਤੋਂ ਬਾਅਦ ਡਾਕਟਰਾਂ ਨੂੰ ਉਸ ਦਾ ਰੂਪ ਮੰਨਿਆ ਜਾਂਦਾ ਹੈ ਕਿਉਂਕਿ ਕਈ ਵਾਰ ਡਾਕਟਰ ਮੌਤ ਦੇ ਮੂੰਹ ਵਿਚ ਗਏ ਵਿਅਕਤੀ ਨੂੰ ਬਾਹਰ ਕੱਢ ਲਿਆਉਂਦੇ ਹਨ | ਇੰਜ ਹੀ ਸਰਕਾਰੀ ਰਾਜਿੰਦਰਾ ਹਸਪਤਾਲ ਈ.ਐਨ.ਟੀ. ਵਿਭਾਗ ਦੀ ਟੀਮ ਵਲੋਂ ਗੂੰਗਾ-ਬੋਲਾ ਬੱਚੇ ਦੇ ਕੰਨ ਵਿਚ ਮਸ਼ੀਨ ਵਿਚ ਲਗਾ ਕੇ ਉਸ ਨੂੰ ਸੁਣਨ ਅਤੇ ਬੋਲਣ ਲਈ ਤਿਆਰ ਕਰ ਦਿੱਤਾ ਹੈ | ਇਸ ਸੰਬੰਧੀ ਮੈਡੀਕਲ ਕਾਲਜ ਦੇ ਡਾਇਰੈਕਟਰ ਡਾ. ਰਮਿੰਦਰਪਾਲ ਸਿੰਘ ਸਿਬੀਆ, ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਅਤੇ ਈ.ਐਨ.ਟੀ. ਵਿਭਾਗ ਦੇ ਮੁਖੀ ਸੰਜੀਵ ਭਗਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਚਾਰ ਸਾਲਾ ਬੱਚੀ ਨੂੰ ਉਸ ਦੀ ਮਾਤਾ ਈ.ਐਨ.ਟੀ. ਵਿਭਾਗ ਵਿਚ ਦਿਖਾਉਣ ਆਈ ਸੀ ਕਿ ਉਹ ਸੁਣ ਅਤੇ ਬੋਲ ਨਹੀਂ ਸਕਦੀ | ਜਦੋਂ ਡਾਕਟਰਾਂ ਨੇ ਬੱਚੀ ਦਾ ਕੰਨ ਦਾ ਨਿਰੀਖਣ ਕੀਤਾ ਤਾਂ ਪਤਾ ਲੱਗਾ ਕਿ ਉਸ ਦੀਆਂ ਸੁਣਨ ਵਾਲੀਆਂ ਨਸਾਂ ਅਤੇ ਸੈਲ ਜਨਮ ਤੋਂ ਹੀ ਖ਼ਰਾਬ ਹਨ | ਇਸ ਸੰਬੰਧੀ ਉਨ੍ਹਾਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਸੰਪਰਕ ਕਰਕੇ ਦੱਸਿਆ ਕਿ ਇਸ ਬੱਚੇ ਦਾ ਇਲਾਜ ਹੋ ਸਕਦਾ ਹੈ ਪਰ ਉਸ ਦੇ ਕੰਨ ਵਿਚ 6 ਲੱਖ ਰੁਪਏ ਦੀ ਮਸ਼ੀਨ ਲਗਾਉਣੀ ਪਵੇਗੀ | ਜਿਸ ਤਹਿਤ ਸਿਹਤ ਮੰਤਰੀ ਵਲੋਂ ਲੜਕੀ ਦਾ ਤੁਰੰਤ ਇਲਾਜ ਕਰਨ ਲਈ ਕਿਹਾ ਜਿਸ ਦਾ ਸਾਰਾ ਖਰਚ ਪੰਜਾਬ ਸਰਕਾਰ ਚੁੱਕੇਗੀ | 15 ਦਿਨ ਦੀ ਪ੍ਰਕਿ੍ਆ ਤੋਂ ਬਾਅਦ ਲੜਕੀ ਦਾ 26 ਫਰਵਰੀ ਨੂੰ ਸਫਲ ਅਪ੍ਰੇਸ਼ਨ ਕੀਤਾ ਗਿਆ | ਇਹ ਖ਼ਾਸ ਉਪਕਰਨ ਬੱਚੇ ਦੇ ਕੰਨ ਦੇ ਅੰਦਰੂਨੀ ਵਿਭਾਗ ਵਿਚ ਫਿੱਟ ਕੀਤਾ ਗਿਆ ਹੈ ਜਿਸ ਨਾਲ ਹੁਣ ਬੱਚੀ ਆਪਣੀ ਜ਼ਿੰਦਗੀ ਦੀ ਪਹਿਲੀ ਧੁੰਨ ਸੁਣੇਗੀ | ਈ.ਐਨ.ਟੀ. ਵਿਭਾਗ ਦੇ ਮੁਖੀ ਡਾ. ਸੰਜੀਵ ਭਗਤ ਨੇ ਦੱਸਿਆ ਕਿ ਜੇਕਰ ਤੁਹਾਡਾ ਬੱਚਾ ਤਿੰਨ ਸਾਲ ਦਾ ਹੋ ਕੇ ਵੀ ਬੋਲ ਨਹੀਂ ਰਿਹਾ ਤਾਂ ਉਹ ਤੁਰੰਤ ਸਰਕਾਰੀ ਹਸਪਤਾਲ ਵਿਚ ਬੱਚੇ ਨੂੰ ਦਿਖਾਉਣ ਕਿਉਂਕਿ ਅਜਿਹੀ ਵਿਧੀ 5 ਸਾਲ ਤੋਂ ਪਹਿਲਾਂ ਹੀ ਕੰਮ ਕਰਦੀ ਹੈ | ਇਸੇ ਦੌਰਾਨ ਡਾ. ਰਮਿੰਦਰਪਾਲ ਸਿੰਘ ਸਿਬੀਆ ਨੇ ਕਿਹਾ ਕਿ ਇਸ ਪ੍ਰਾਪਤੀ ਦੇ ਨਾਲ, ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ, ਪਟਿਆਲਾ ਨੇ ਰਸਮੀ ਤੌਰ 'ਤੇ ਆਪਣਾ ਕੋਕਲੀਅਰ ਇਮਪਲਾਂਟ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ, ਜੋ ਜਮਾਂਦਰੂ ਜਾਂ ਗੰਭੀਰ ਸੁਣਨ ਸ਼ਕਤੀ ਦੀ ਘਾਟ ਵਾਲੇ ਬੱਚਿਆਂ ਲਈ ਨਵੀਂ ਉਮੀਦ ਦੀ ਕਿਰਨ ਹੈ |
Ad Position 22
No active advertisement
ਪਿਛਲੀ ਖ਼ਬਰ ਬਾਬਾ ਮੋਨੀ ਸਾਹਿਬ ਦੀ ਯਾਦ 'ਚ ਜੋੜ ਮੇਲਾ ਤੇ ਕਬੱਡੀ ਗੋਲਡ ਕੱਪ 16 ਨੂੰ <br/> ਅਗਲੀ ਖ਼ਬਰ ਰਾਹੁਲ ਗਾਂਧੀ ਦੀ ਬਰਨਾਲਾ ਰੈਲੀ 'ਚ ਗੌਰਵ ਸੰਧੂ ਨੇ ਵੱਡੇ ਕਾਫ਼ਲੇ ਨਾਲ ਲਗਾਈ ਹਾਜ਼ਰੀ
Ad Position 24