ਰਾਮ ਤੀਰਥ, 3 ਫਰਵਰੀ (ਧਰਵਿੰਦਰ ਸਿੰਘ ਔਲਖ)-ਗੁਰਦੁਆਰਾ ਬਾਬਾ ਜਾਗੋ ਸ਼ਹੀਦ ਪਿੰਡ ਕੋਹਾਲੀ ਵਿਖੇ ਹੋਲੇ ਮਹੱਲੇ ਦੇ ਸੰਬੰਧ 'ਚ ਚਲਾਏ ਜਾ ਰਹੇ 10 ਰੋਜ਼ਾ ਸਮਾਗਮ ਦੌਰਾਨ ਅੱਜ ਭਾਰੀ ਦੀਵਾਨ ਸਜਾਏ ਗਏ, ਜਿਸ ਵਿਚ ਕੌਮ ਦੇ ਪ੍ਰਸਿੱਧ ਕਵੀਸ਼ਰ ਗਿਆਨੀ ਸੁਖਬੀਰ ਸਿੰਘ ਗੁਰੂ ਨਾਨਕ ਦਲ ਸ਼ਹੀਦਾਂ ਦੀਆਂ ਵਾਰਾਂ ਗਾਇਨ ਕੀਤੀਆਂ, ਉੱਥੇ ਹੀ ਚਰਚਿਤ ਕਥਾਵਾਚਕ ਭਾਈ ਸੁਖਦੇਵ ਸਿੰਘ ਡੱਲਾ, ਭਾਈ ਗੁਰਪਾਲ ਸਿੰਘ ਖਿਆਲਾ ਅਤੇ ਭਾਈ ਗੁਰਪੰਥਪ੍ਰੀਤ ਸਿੰਘ ਹੇਤਮਪੁਰਾ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਬਾਣੀ ਅਤੇ ਬਾਣੇ ਨਾਲ ਜੁੜਨ ਲਈ ਪ੍ਰੇਰਿਆ | ਗੁਰਦੁਆਰਾ ਬਾਬਾ ਜਾਗੋ ਸ਼ਹੀਦ ਦੇ ਹੈੱਡ ਗ੍ਰੰਥੀ ਗਿਆਨੀ ਗੁਰਪ੍ਰੀਤ ਸਿੰਘ ਖਿਆਲਾ ਵਲੋਂ ਆਏ ਹੋਏ ਕਵੀਸ਼ਰੀ ਜਥੇ ਅਤੇ ਕਥਾਵਾਚਕਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ 3 ਮਾਰਚ ਨੂੰ ਕਥਾਵਾਚਕ ਭਾਈ ਜਸਵੰਤ ਸਿੰਘ ਮੰਜੀ ਸਾਹਿਬ ਵਾਲੇ, ਭਾਈ ਗੁਰਪ੍ਰੀਤ ਸਿੰਘ ਸੌੜੀਆਂ ਅਤੇ ਭਾਈ ਕੇਵਲ ਸਿੰਘ ਮਹਿਤਾ ਦੇ ਕਵੀਸ਼ਰੀ ਜਥੇ ਸੰਗਤਾਂ ਦੀਆਂ ਹਾਜ਼ਰੀਆਂ ਭਰਨਗੇ | ਸੰਗਤਾਂ ਵਾਸਤੇ ਗੰਨੇ ਦੀ ਰੌਹ, ਫਰੂਟ, ਟਿੱਕੀਆਂ ਅਤੇ ਹੋਰ ਵੰਨ-ਸੁਵੰਨੇ ਲੰਗਰ ਲਗਾਏ ਗਏ |