11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਅਮਰੀਕਾ ਇਜ਼ਰਾਈਲ ਤੇ ਈਰਾਨ ਜੰਗ ਦਾ ਸਿੱਧਾ ਅਸਰ ਪੰਜਾਬ ਦੇ ਬਾਸਮਤੀ ਉਤਪਾਦਕ ਕਿਸਾਨਾਂ 'ਤੇ ਪਵੇਗਾ-ਡਾ. ਅਜਨਾਲਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-03-2026

ਅਜਨਾਲਾ, 3 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਸਮਾਜ ਚਿੰਤਕ ਡਾ. ਸਤਨਾਮ ਸਿੰਘ ਅਜਨਾਲਾ ਸੂਬਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਅਮਰੀਕਾ ਆਪਣੀ ਆਧੁਨਿਕ ਜੰਗੀ-ਐਟਮੀ ਤਾਕਤ ਦੇ ਬਲਬੂਤੇ ਯੂ.ਐੱਨ.ਓ. ਦੇ ਸਾਰੇ ਜੰਗੀ ਅਸੂਲਾਂ ਤੇ ਪਰੰਪਰਾਵਾਂ ਨੂੰ ਛਿੱਕੇ 'ਤੇ ਟੰਗ ਕੇ ਦੁਨੀਆਂ ਭਰ ਦੀ ਕੋਈ ਪ੍ਰਵਾਹ ਨਾ ਕਰਦੇ ਹੋਏ 28 ਫਰਵਰੀ ਨੂੰ ਇਜ਼ਰਾਈਲ ਟਰੰਪ ਜੁੰਡਲੀ ਨੇ ਈਰਾਨ ਉੱਤੇ ਮਿਜ਼ਾਈਲਾਂ ਤੇ ਘਾਤਕ ਬੰਬਾਂ ਨਾਲ ਹਮਲਾ ਕਰਕੇ ਈਰਾਨ ਦੇ ਪ੍ਰਮੁੱਖ ਰਾਜਸੀ ਆਗੂਆਂ ਤੇ ਫ਼ੌਜੀ ਜਰਨੈਲਾਂ ਸਮੇਤ ਜਾਨ ਮਾਲ ਦਾ ਭਾਰੀ ਨੁਕਸਾਨ ਕਰ ਦਿੱਤਾ ਹੈ ਅਤੇ ਅੱਗੇ ਤੋਂ ਵੀ ਅਜਿਹੇ ਘਾਤਕ ਹਮਲੇ ਜਾਰੀ ਹਨ | ਉਨ੍ਹਾਂ ਕਿਹਾ ਕਿ ਜੇਕਰ ਇਹ ਲੜਾਈ ਅੱਗੇ ਵਧੀ ਤਾਂ ਤੇਲ ਦੀਆਂ ਕੀਮਤਾਂ 70 ਡਾਲਰ ਪ੍ਰਤੀ ਬੈਰਲ ਤੋਂ ਵੱਧ ਕੇ 100 ਡਾਲਰ ਹੋ ਜਾਵੇਗੀ ਜਿਸ ਨਾਲ ਭਾਰਤ ਦਾ ਦਰਾਮਦ ਬਿੱਲ 13-14 ਬਿਲੀਅਨ ਡਾਲਰ ਤੱਕ ਵੱਧ ਜਾਵੇਗਾ ਅਜਿਹਾ ਹੋਣ ਨਾਲ ਜਿੱਥੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣਗੀਆਂ, ਸੋਨਾ ਹੋਰ ਮਹਿੰਗਾ ਹੋ ਜਾਵੇਗਾ ਅਤੇ ਹੋਰ ਪ੍ਰਚੂਨ ਵਸਤਾਂ ਹੋਰ ਮਹਿੰਗੀਆਂ ਹੋ ਜਾਣਗੀਆਂ ਅਤੇ ਕਾਲਾਬਾਜ਼ਾਰੀ ਜ਼ੋਰ ਫੜੇਗੀ, ਇਸ ਤੋਂ ਇਲਾਵਾ ਖੇਤੀ ਦੀ ਬਾਸਮਤੀ ਦੀ ਬਰਾਮਦ ਤੇ ਹੁਣੇ ਅਸਰ ਪੈਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਬਹੁਤੀ ਬਾਸਮਤੀ ਈਰਾਨ ਤੇ ਹੋਰ ਮੱਧ ਪੂਰਬ ਦੇਸ਼ਾਂ ਨੂੰ ਜਿਹੜੀ ਭੇਜੀ ਜਾ ਰਹੀ ਹੈ ਉਹ ਲੜਾਈ ਕਾਰਨ ਰਸਤਿਆਂ ਵਿਚ ਹੀ ਰੁਕ ਗਈ ਹੈ, ਜਿਸ ਦਾ ਸਿੱਧਾ ਅਸਰ ਪੰਜਾਬ ਦੇ ਬਾਸਮਤੀ ਉਤਪਾਦਕ ਕਿਸਾਨਾਂ 'ਤੇ ਪਵੇਗਾ |

Ad Position 22
No active advertisement
ਪਿਛਲੀ ਖ਼ਬਰ ਟਾਂਗਰਾ ਸਕੂਲ ਸਾਹਮਣੇ ਟੁੱਟੀ ਸੜਕ ਦੀ ਮੁਰੰਮਤ ਦੀ ਮੰਗ <br/> ਅਗਲੀ ਖ਼ਬਰ ਗੁਰਦੁਆਰਾ ਬਾਬਾ ਜਾਗੋ ਸ਼ਹੀਦ ਵਿਖੇ ਸਜਾਏ ਭਾਰੀ ਦੀਵਾਨ <br/>
Ad Position 24