17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਸਰਪੰਚ ਵਲੋਂ ਆਪਣੇ ਚਹੇਤਿਆਂ ਨੂੰ ਛੱਪੜ 'ਤੇ ਨਾਜਾਇਜ਼ ਕਬਜ਼ਾ ਕਰਵਾਉਣ ਦੇ ਲੱਗੇ ਦੋਸ਼ <br/>

Ad Position 21
No active advertisement
ਵਿਰੋਧੀ ਧਿਰ ਦੇ ਸਰਪੰਚ ਮਿਲਖਾ ਸਿੰਘ ਨਾਲ ਹੋਰ ਆਪਣਾ ਪੱਖ ਰੱਖਦੇ ਹੋਏ | ਤਸਵੀਰਾਂ : ਗੁਰਵਿੰਦਰ ਸਿੰਘ ਕਲਸੀ <br/> 09-04-2026
ਚੋਗਾਵਾਂ, 8 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਵਣੀਏਕੇ ਦੇ ਛੱਪੜ ਉੱਪਰ ਪਿੰਡ ਦੇ ਸਰਪੰਚ ਵਲੋਂ ਆਪਣੇ ਚਹੇਤਿਆਂ ਨੂੰ ਨਾਜਾਇਜ਼ ਕਬਜ਼ਾ ਕਰਵਾਉਣ ਦੇ ਦੋਸ਼ ਲੱਗੇ ਹਨ | ਇਸ ਸੰਬੰਧੀ ਸਾਬਕਾ ਚੇਅਰਮੈਨ ਗੁਰਭੇਜ ਸਿੰਘ ਵਣੀਏਕੇ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਜੋ ਪ੍ਰਾਜੈਕਟ ਅਸੀਂ ਪਿਛਲੀ ਸਰਕਾਰ ਸਮੇਂ ਬਣਾਏ ਸਨ ਉਸ ਨੂੰ ਮੌਜੂਦਾ ਸਰਪੰਚ ਤਹਿਸ ਨਹਿਸ ਕਰ ਰਿਹਾ ਹੈ | ਪਿੰਡ ਦਾ ਛੱਪੜ ਅੱਠ ਏਕੜ ਦੇ ਕਰੀਬ ਹੈ ਪਰ ਪਿੰਡ ਦੇ ਸਰਪੰਚ ਮਿਲਖਾ ਸਿੰਘ ਨੇ ਸੁਖਦੇਵ ਸਿੰਘ ਵਲੋਂ ਠੇਕੇ 'ਤੇ ਲਈ ਪੰਚਾਇਤੀ ਜ਼ਮੀਨ 'ਚੋਂ ਧੱਕੇ ਨਾਲ ਮਿੱਟੀ ਪਟਾ ਕੇ ਛੱਪੜ ਦੀ ਜਗ੍ਹਾ 'ਤੇ ਪਾਈ ਜਾ ਰਹੀ ਹੈ | ਆਪਣੇ ਚਹੇਤਿਆਂ ਨੂੰ ਨਾਜਾਇਜ਼ ਕਬਜ਼ਾ ਕਰਵਾਇਆ ਜਾ ਰਿਹਾ ਹੈ | ਪਿੰਡ ਦਾ ਛੱਪੜ ਹੁਣ ਕਰੀਬ ਚਾਰ ਏਕੜ ਦੇ ਕਰੀਬ ਰਹਿ ਗਿਆ ਹੈ | ਜੇਕਰ ਪਿੰਡ ਦੇ ਗਰੀਬਾਂ ਨੂੰ ਪਲਾਟ ਕੱਟ ਕੇ ਦੇਣੇ ਹਨ ਤਾਂ ਸਰਕਾਰ ਦੀ ਮਨਜ਼ੂਰੀ ਲੈ ਕੇ ਲੋੜਵੰਦ ਪਰਿਵਾਰਾਂ ਨੂੰ ਦਿੱਤੇ ਜਾਣ ਨਾ ਕਿ ਆਪਣੇ ਚਹੇਤਿਆਂ ਨੂੰ ਦਿੱਤੇ ਜਾਣ? ਉਨ੍ਹਾਂ ਕਿਹਾ ਜਦੋਂ ਉਨ੍ਹਾਂ ਆਪਣੀ ਪੰਚਾਇਤ ਛੱਡੀ ਤਾਂ ਉਨ੍ਹਾਂ ਡੇਢ ਕਰੋੜ ਰੁਪਏ ਮੌਜੂਦਾ ਸਰਪੰਚ ਦੇ ਖਾਤੇ ਵਿਚ ਛੱਡਿਆ | ਜਿਸ ਦਾ ਹੁਣ ਕੋਈ ਅਤਾ ਪਤਾ ਨਹੀਂ? ਉਨ੍ਹਾਂ ਕਿਹਾ ਕਿ ਅਸੀਂ ਇਸ ਸੰਬੰਧੀ ਬੀ. ਡੀ. ਪੀ.ਓ. ਚੋਗਾਵਾਂ ਨੂੰ ਲਿਖਤੀ ਦਰਖਾਸਤਾਂ ਵੀ ਦਿੱਤੀਆਂ ਪਰ ਸਰਪੰਚ ਵਲੋਂ ਜੇ.ਸੀ.ਬੀ. ਨਾਲ ਮਿੱਟੀ ਪਟਾਉਣੀ ਬੰਦ ਨਾ ਕੀਤੀ | ਇੱਥੇ ਹੀ ਬੱਸ ਨਹੀਂ ਜਦੋਂ ਅਸੀਂ ਛੱਪੜ ਦੇ ਕਬਜ਼ੇ ਦਾ ਵਿਰੋਧ ਕੀਤਾ ਤਾਂ ਸਾਨੂੰ ਸਰਪੰਚ ਮਿਲਖਾ ਸਿੰਘ ਦੀ ਸ਼ਹਿ 'ਤੇ ਸਵਿੰਦਰ ਸਿੰਘ, ਜਸਬੀਰ ਸਿੰਘ ਅਤੇ ਮਹਾਂਬੀਰ ਸਿੰਘ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਜੇਕਰ ਕੱਲ ਮੇਰਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਕਤ ਵਿਅਕਤੀ ਜ਼ਿੰਮੇਵਾਰ ਹੋਣਗੇ | ਇਸ ਮੌਕੇ ਗੁਰਿੰਦਰ ਸਿੰਘ ਜੈਲਦਾਰ, ਸੁਖਦੇਵ ਸਿੰਘ ਕਿਸਾਨ ਆਗੂ, ਕੁਲਵਿੰਦਰ ਸਿੰਘ ਮੈਂਬਰ, ਚੰਨਾ, ਪਾਲ ਸਿੰਘ ਵਿਰਕ, ਸੁਖਦੇਵ ਸਿੰਘ ਭੰਗੜ, ਬਲਵਿੰਦਰ ਸਿੰਘ ਢਿੱਲੋਂ, ਸੂਬਾ ਸਿੰਘ ਸੁੱਖ ਵਣੀਏਕੇ ਤੇ ਸ਼ੇਰ ਭੰਗੜ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ ਦੇ ਛੱਪੜ ਤੇ ਫਿਰਨੀ ਉੱਪਰ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ |
ਇਸ ਸੰਬੰਧੀ ਬੀ.ਡੀ.ਓ. ਸ਼ਮਸ਼ੇਰ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਸ਼ਿਕਾਇਤ ਪ੍ਰਾਪਤ ਹੋਈ ਹੈ | ਜਾਂਚ ਪੜਤਾਲ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ |
ਸਰਪੰਚ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ
ਇਸ ਸੰਬੰਧੀ ਵਿਰੋਧੀ ਧਿਰ ਦੇ ਸਰਪੰਚ ਮਿਲਖਾ ਸਿੰਘ, ਸਵਿੰਦਰ ਸਿੰਘ, ਜਸਬੀਰ ਸਿੰਘ ਅਤੇ ਮਹਾਬੀਰ ਨੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਤੇ ਸਰਪੰਚ ਨੇ ਕਿਹਾ ਕਿ ਸਰਕਾਰ ਵਲੋਂ ਮਨਜ਼ੂਰੀ ਲੈ ਕੇ ਛੱਪੜ ਦੀ ਮਿੱਟੀ ਗਰੀਬ ਪਰਿਵਾਰਾਂ ਨੂੰ ਪਹਿਲਾਂ ਤੋਂ ਕੱਟੇ ਹੋਏ ਪਲਾਟਾਂ 'ਚ ਪਾਈ ਜਾ ਰਹੀ ਹੈ | ਉਨ੍ਹਾਂ ਉਲਟਾ ਦੋਸ਼ ਲਗਾਇਆ ਕਿ ਸਾਬਕਾ ਚੇਅਰਮੈਨ ਨੇ ਪੰਚਾਇਤੀ ਜਗ੍ਹਾ 'ਤੇ ਕਬਜ਼ਾ ਕੀਤਾ ਤੇ ਸੁਖਦੇਵ ਸਿੰਘ, ਬਿੱਲੂ ਤੇ ਹੋਰਨਾਂ ਨੂੰ ਕਬਜ਼ਾ ਕਰਵਾਇਆ | ਪਿੰਡ ਦੇ ਰੁੱਖ ਵੇਚ ਕੇ ਸਰਕਾਰੀ ਗ੍ਰਾਂਟਾਂ ਦੀ ਦੁਰਵਰਤੋਂ ਕੀਤੀ | ਉਨ੍ਹਾਂ ਕਿਹਾ ਕਿ ਪੰਚਾਇਤੀ ਖਾਤੇ 'ਚ ਕੋਈ ਡੇਢ ਕਰੋੜ ਰੁਪਏ ਨਹੀਂ ਛੱਡਿਆ ਗਿਆ ਜੇ ਖਾਤੇ ਵਿਚ ਆਏ ਹੋਣ ਤਾਂ ਮੈਂ ਦੇਣਦਾਰ ਹੋਵਾਂਗਾ | ਸਾਬਕਾ ਚੇਅਰਮੈਨ ਹਥਿਆਰਬੰਦ ਵਿਅਕਤੀਆਂ ਨੂੰ ਨਾਲ ਲੈ ਕੇ ਰਹਿੰਦਾ ਮੈਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਜੇਕਰ ਮੇਰਾ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਸਾਬਕਾ ਚੇਅਰਮੈਨ ਜ਼ਿੰਮੇਵਾਰ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਪਾਣੀ, ਸੀਵਰੇਜ ਦੀ ਵਸੂਲੀ ਦੇ ਟੀਚੇ ਪੂਰੇ ਨਾ ਹੋਣ 'ਤੇ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਨਾਰਾਜ਼ ਅਗਲੀ ਖ਼ਬਰ ਤੇਜ਼ ਰਫ਼ਤਾਰ ਟਿੱਪਰ ਨੇ ਮੋਟਰਸਾਈਕਲ ਚਾਲਕ ਨੂੰ ਦਰੜਿਆ, ਮੌਤ <br/>
Ad Position 24