ਜਲੰਧਰ, 8 ਅਪ੍ਰੈਲ (ਸ਼ਿਵ)-ਨਗਰ ਨਿਗਮ ਜਲੰਧਰ ਦੇ ਪਾਣੀ ਅਤੇ ਸੀਵਰੇਜ ਸ਼ਾਖਾ ਦੀ ਵਿੱਤੀ ਸਾਲ 2025-26 ਦੀ ਵਸੂਲੀ ਸਬੰਧੀ ਅੱਜ ਇੱਕ ਅਹਿਮ ਸਮੀਖਿਆ ਮੀਟਿੰਗ ਮੇਅਰ ਵਨੀਤ ਧੀਰ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਮੀਟਿੰਗ ਹਾਲ ਵਿਖੇ ਹੋਈ, ਜਿਸ ਵਿਚ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਸੰਯੁਕਤ ਕਮਿਸ਼ਨਰ ਸੁਮਨਦੀਪ ਕੌਰ, ਹਰਪ੍ਰੀਤ ਵਾਲੀਆ , ਸੁਪਰਡੈਂਟ ਵਾਟਰ ਸਪਲਾਈ ਅਤੇ ਸਮੂਹ ਜ਼ੋਨਲ ਵਸੂਲੀ ਸਟਾਫ਼ ਸ਼ਾਮਿਲ ਹੋਇਆ¢ ਮੀਟਿੰਗ ਦÏਰਾਨ ਮੇਅਰ ਵੱਲੋਂ ਪਿਛਲੇ ਵਿੱਤੀ ਸਾਲ ਵਿਚ ਵਸੂਲੀ ਦੇ ਟੀਚੇ ਪੂਰੇ ਨਾ ਹੋਣ 'ਤੇ ਸਖ਼ਤ ਨਾਰਾਜ਼ਗੀ ਜ਼ਾਹਿਰ ਕਰਦਿਆਂ ਸਟਾਫ਼ ਨੂੰ ਤਾੜਨਾ ਕੀਤੀ ਗਈ ਅਤੇ ਵਿੱਤੀ ਸਾਲ 2026-27 ਦੇ ਬਜਟ ਟੀਚਿਆਂ ਨੂੰ ਹਾਸਲ ਕਰਨ ਲਈ ਹੁਣ ਤੋਂ ਹੀ ਜੰਗੀ ਪੱਧਰ 'ਤੇ ਮੁਹਿੰਮ ਵਿੱਢਣ ਦੇ ਹੁਕਮ ਦਿੱਤੇ ਅਤੇ ਡਿਫਾਲਟਰਾਂ ਖ਼ਿਲਾਫ਼ ਉੱਡਣ ਦਸਤੇ ਰਾਹੀਂ ਸਖ਼ਤ ਕਾਰਵਾਈ ਕਰਦਿਆਂ ਕੁਨੈਕਸ਼ਨ ਕੱਟਣ ਦੇ ਨਿਰਦੇਸ਼ ਦਿੱਤੇ ਹਨ ਜਿਨਾਂ ਵਿਚ ਬਿਨਾਂ ਪਾਣੀ, ਸੀਵਰੇਜ ਦੇ ਕੁਨੈਕਸ਼ਨ ਵਾਲੇ ਵਪਾਰਕ ਅਦਾਰਿਆਂ ਦੀ ਚੈਕਿੰਗ ਕਰਨ ਦੀ ਹਦਾਇਤ ਦਿੱਤੀ ਗਈ | ਇਸ ਮÏਕੇ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਪਿਛਲੇ ਦਿਨੀਂ ਅਣਅਧਿਕਾਰਤ ਸਬਮਰਸੀਬਲ ਪੰਪਾਂ ਨੂੰ ਰੈਗੂਲਰ ਕਰਨ ਸਬੰਧੀ ਜਾਰੀ ਕੀਤੇ ਗਏ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੀ ਹਦਾਇਤ ਕੀਤੀ ਗਈ ਤਾਂ ਜੋ ਸ਼ਹਿਰ ਵਿਚ ਚੱਲ ਰਹੇ ਸਾਰੇ ਗੈਰ-ਕਾਨੂੰਨੀ ਸਬਮਰਸੀਬਲ ਕੁਨੈਕਸ਼ਨਾਂ ਨੂੰ ਨਿਯਮਾਂ ਅਧੀਨ ਲਿਆਂਦਾ ਜਾ ਸਕੇ ਤੇ ਇਸ ਬਾਰੇ ਦੋ ਹਫ਼ਤਿਆਂ ਵਿਚ ਰਿਪੋਰਟ ਦੇਣ ਦੀ ਹਦਾਇਤ ਦਿੱਤੀ ਗਈ | ¢ ਇਸ ਮੰਤਵ ਲਈ ਵਿਸ਼ੇਸ਼ ਟੀਮਾਂ ਗਠਿਤ ਕਰਕੇ ਇਲਾਕਿਆਂ ਦਾ ਸਰਵੇ ਅਤੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ¢ ਮੇਅਰ ਨੇ ਸਪਸ਼ਟ ਕੀਤਾ ਕਿ ਵਸੂਲੀ ਸਟਾਫ਼ ਦੀ ਕਾਰਗੁਜ਼ਾਰੀ ਦੀ ਸਮੀਖਿਆ ਹਰ 15 ਦਿਨਾਂ ਬਾਅਦ ਕੀਤੀ ਜਾਵੇਗੀ ਅਤੇ ਰਿਕਵਰੀ ਵਿਚ ਪਿੱਛੇ ਰਹਿਣ ਵਾਲੇ ਜਾਂ ਡਿਊਟੀ ਵਿਚ ਲਾਪਰਵਾਹੀ ਵਰਤਣ ਵਾਲੇ ਮੁਲਾਜ਼ਮਾਂ ਦਾ ਤਬਾਦਲਾ ਤੁਰੰਤ ਦੂਜੀ ਸ਼ਾਖਾ ਵਿਚ ਕਰ ਦਿੱਤਾ ਜਾਵੇਗਾ¢