ਚੁਗਿੱਟੀ/ਜੰਡੂਸਿੰਘਾ, 8 ਅਪ੍ਰੈਲ (ਨਰਿੰਦਰ ਲਾਗੂ)-ਜਲੰਧਰ ਹਲਕਾ ਕੇਂਦਰੀ ਅਧੀਨ ਆਉਂਦੇ ਵੱਖ-ਵੱਖ ਮਹੁੱਲਿਆਂ 'ਚ ਹਲਕਾ ਇੰਚਾਰਜ ਨਿਤਿਨ ਕੋਹਲੀ ਦੀ ਅਗਵਾਈ 'ਚ ਸੜਕਾਂ ਦਾ ਨਿਰਮਾਣ ਕਾਰਜ ਜੰਗੀ ਪੱਧਰ 'ਤੇ ਜਾਰੀ ਹੈ | ਸੂਰੀਆ ਇਨਕਲੇਵ, ਗੁਰੂ ਗੋਬਿੰਦ ਸਿੰਘ ਐਵੇਨਿਊ, ਅਜੀਤ ਨਗਰ, ਸੰਤੋਸ਼ੀ ਨਗਰ, ਕੋਹਿਨੂਰ ਇਨਕਲੇਵ ਅਤੇ ਗੁਰੂ ਨਾਨਕ ਪੁਰਾ (ਚੁੁਗਿੱਟੀ ਬਾਈਪਾਸ) ਵਿਖੇ ਮਜ਼ਬੂਤ ਤੇ ਚੌੜੀਆਂ ਸੜਕਾਂ ਬਣਾ ਰਹੀਆਂ ਹਨ | ਗੱਲਬਾਤ ਕਰਦੇ ਹੋਏ ਨਿਤਿਨ ਕੋਹਲੀ ਨੇ ਦੱਸਿਆ ਕਿ ਇਹ ਸੜਕ ਨਿਰਮਾਣ ਮੁਹਿੰਮ ਸਿਰਫ਼ ਮੁੱਖ ਰਸਤਿਆਂ ਤੱਕ ਸੀਮਿਤ ਨਹੀਂ ਹੈ, ਸਗੋਂ ਛੋਟੀਆਂ ਗਲੀਆਂ ਅਤੇ ਮੁਹੱਲਿਆਂ 'ਚ ਵੀ ਨਵੀਂਆਂ ਸੜਕਾਂ ਬਣ ਰਹੀਆਂ ਹਨ, ਤਾਂ ਜੋ ਹਲਕਾ ਕੇਂਦਰ ਦਾ ਹਰ ਹਿੱਸਾ ਸੁਰੱਖਿਅਤ ਬਣ ਸਕੇ | ਉਨ੍ਹਾਂ ਆਖਿਆ ਕਿ ਸੜਕਾਂ ਖ਼ੇਤਰ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਹੁੰਦੀਆਂ ਹਨ | ਉਨ੍ਹਾਂ ਕਿਹਾ ਕਿ ਸੂਰੀਆ ਇਨਕਲੇਵ ਅਤੇ ਗੁਰੂ ਗੋਬਿੰਦ ਐਵੇਨਿਊ ਵਰਗੇ ਖ਼ੇਤਰਾਂ ਦੀਆਂ ਪ੍ਰਮੁੱਖ ਸੜਕ ਪ੍ਰੋਜੈਕਟਾਂ ਨਾਲ ਸਿਰਫ਼ ਸਥਾਨਕ ਟ੍ਰੈਫ਼ਿਕ ਸੌਖਾ ਨਹੀਂ ਹੋਵੇਗਾ, ਨਾਲ ਦੀ ਨਾਲ ਆਸ-ਪਾਸ ਦੇ ਖ਼ੇਤਰਾਂ 'ਚ ਵੀ ਆਵਾਜਾਈ ਦੀ ਰਫ਼ਤਾਰ ਵਧੇਗੀ | ਇਸ ਤੋਂ ਇਲਾਵਾ ਗੁਰੂ ਨਾਨਕਪੁਰਾ (ਚੁਗਿੱਟੀ, ਬਾਈਪਾਸ) ਵਿਚ ਸੜਕ ਨੈੱਟਵਰਕ ਨਾਲ ਨਾਗਰਿਕਾਂ ਨੂੰ ਆਵਾਜਾਈ ਵਿਚ ਆਸਾਨੀ ਮਿਲੇਗੀ |