07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਅੱਜ ਦੇ ਧਰਨੇ ਪਿੱਛੋਂ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਤੋਂ ਨਾ ਜਾਗੀ ਤਾਂ ਵੱਡਾ ਸੰਘਰਸ਼ ਹੋਵੇਗਾ : ਕਿਸਾਨ ਆਗੂ

Ad Position 21
repet_subhas-goyals [Copy P29]
ਅਜੀਤ ਡੈਸਕ 12-04-2026
ਗੱਗੋਮਾਹਲ, 11 ਅਪ੍ਰੈਲ (ਬਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਬਲਾਕ ਪ੍ਰਧਾਨ ਜਸਪਾਲ ਸਿੰਘ ਧੰਗਈ ਦੀ ਅਗਵਾਈ ਹੇਠ ਪਿੰਡ ਥੋਬਾ ਵਿਖੇ ਹੜ੍ਹ ਪੀੜਤ ਕਿਸਾਨਾਂ, ਮਜ਼ਦੂਰਾਂ ਨੂੰ ਮੁਆਵਜ਼ਾ ਨਾ ਮਿਲਣ 'ਤੇ ਅੰਮਿ੍ਤਸਰ, ਡੇਰਾ ਬਾਬਾ ਨਾਨਕ ਮੁੱਖ ਸੜਕ ਨੂੰ ਦੋ ਘੰਟੇ ਜਾਮ ਕਰਕੇ ਰੋਸ ਪ੍ਰਦਸ਼ਣ ਕੀਤਾ | ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵਲੋਂ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਵੰਡ ਨੂੰ ਲੈ ਕੇ ਵੱਡੇ ਇਲਜਾਮ ਲਗਾਏ | ਆਗੂਆਂ ਨੇ ਕਿਹਾ ਕਿ ਹਲਕਾ ਵਿਧਾਇਕ ਧਾਲੀਵਾਲ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਚਾਰ ਸਾਲਾਂ ਦੀਆਂ ਪ੍ਰਾਪਤੀਆਂ ਗਿਣਾਈਆਂ ਜਾ ਰਹੀਆਂ ਹਨ ਉਹ ਗੁਮਰਾਹਕੁੰਨ ਪ੍ਰਚਾਰ ਹੈ | ਜਦੋਂ ਕਿ ਅਸਲੀਅਤ ਵਿਚ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਕਿਸਾਨਾਂ, ਮਜ਼ਦੂਰਾਂ ਨੂੰ 50 ਫੀਸਦੀ ਵੀ ਮੁਆਵਜਾ ਅਜੇ ਤੱਕ ਨਹੀਂ ਮਿਲਿਆ ਜਦੋਂ ਕਿ ਹੜ੍ਹਾਂ ਨੂੰ 8 ਮਹੀਨੇ ਗੁਜਰ ਚੁੱਕੇ ਹਨ | ਆਗੂਆਂ ਨੇ ਕਿਹਾ ਕਿ ਅੱਜ ਦੋ ਘੰਟੇ ਦਾ ਜਾਮ ਪੰਜਾਬ ਸਰਕਾਰ ਨੂੰ ਚਿਤਾਵਨੀ ਹੈ ਜੇਕਰ ਫਿਰ ਵੀ ਪੀੜਤ ਲੋਕਾਂ ਨੂੰ ਮੁਆਵਜ਼ਾ ਨਾ ਮਿਲਿਆ ਤਾਂ ਜਥੇਬੰਦੀ ਜਿੱਥੇ ਅਣਮਿੱਥੇ ਸਮੇਂ ਲਈ ਸੜਕਾਂ ਬੰਦ ਕਰਨ ਲਈ ਮਜਬੂਰ ਹੋਵੇਗੀ | ਧਰਨੇ ਨੂੰ ਬਲਾਕ ਜਰਨਲ ਸਕੱਤਰ ਪਿ੍ਥੀਪਾਲ ਸਿੰਘ ਥੋਬਾ, ਮੀਤ ਪ੍ਰਧਾਨ ਪ੍ਰਗਟ ਸਿੰਘ ਚਾੜਪੁਰ, ਰੁਪਿੰਦਰ ਸਿੰਘ ਮੱਦੂਛਾਗਾਂ, ਗੁਰਮੀਤ ਸਿੰਘ ਗੋਰੇਨੰਗਲ, ਸੁਖਵੰਤ ਸਿੰਘ ਥੋਬਾ, ਸੰਤਾ ਸਿੰਘ, ਹੀਰਾ ਸਿੰਘ ਚੱਕ ਸਿਕੰਦਰ, ਜਿਲਾ ਪ੍ਰਧਾਨ ਕਸ਼ਮੀਰ ਸਿੰਘ ਧੰਗਈ, ਜਿਲਾ ਪ੍ਰੈਸ ਸਕੱਤਰ ਬਘੇਲ ਸਿੰਘ, ਰਛਪਾਲ ਸਿੰਘ, ਅਨੋਖ ਸਿੰਘ, ਗੁਰਦੀਪ ਸਿੰਘ, ਬਾਬਾ ਕੁਲਵੰਤ ਸਿੰਘ, ਹਰਜੀਤ ਸਿੰਘ, ਹਰਨੇਕ ਸਿੰਘ ਆਦਿ ਆਗੂਆ ਨੇ ਸੰਬੋਧਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਸਕੂਲ, ਨਾਥ ਦੀ ਖੂਹੀ (ਚੰਨਣਕੇ) ਦੇ ਵਿਦਿਆਰਥੀਆਂ ਨੇ ਮੈਰਿਟ ਸੂਚੀ 'ਚ ਮਾਰੀਆਂ ਮੱਲਾਂ <br/> ਅਗਲੀ ਖ਼ਬਰ ਪਵਿੱਤਰ ਸਕੂਲ ਜੇਠੂਵਾਲਾ ਦੇ ਵਿਦਿਆਰਥੀਆਂ ਨੇ ਅੱਠਵੀਂ ਦੇ ਆਏ ਨਤੀਜਿਆਂ 'ਚ ਵੱਖ-ਵੱਖ ਪੁਜੀਸ਼ਨਾਂ ਹਾਸਿਲ ਕੀਤੀਆਂ <br/>...
Ad Position 24