ਚੌਂਕ ਮਹਿਤਾ, 11 ਅਪ੍ਰੈਲ (ਜਗਦੀਸ਼ ਸਿੰਘ ਬਮਰਾਹ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜੇ ਵਿੱਚ ਸ਼੍ਰੀ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ, ਨਾਥ ਦੀ ਖੂਹੀ (ਚੰਨਣਕੇ) ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਸ਼ਾਨਦਾਰ ਰਿਹਾ | ਅੱਠਵੀਂ ਜਮਾਤ ਦੀ ਪ੍ਰੀਖਿਆ ਵਿਚ ਅਪੀਅਰ ਹੋਏ ਵਿਦਿਆਰਥੀਆਂ ਵਿਚੋਂ ਸਕੂਲ ਦੇ ਹੋਣਹਾਰ ਵਿਦਿਆਰਥੀ ਨੂਰਪ੍ਰੀਤ ਸਿੰਘ (97.6%), ਰੋਜ਼ਪ੍ਰੀਤ ਕੌਰ (97.5%), ਸੁਖਮਨਜੀਤ ਕੌਰ (97.3%) ਅੰਕ ਪ੍ਰਾਪਤ ਕਰਕੇ ਸਟੇਟ ਮੈਰਿਟ ਲਿਸਟ ਵਿਚ ਰਹੇ | ਇਸ ਤੋਂ ਇਲਾਵਾ ਸਕੂਲ ਦੇ ਹੋਰ ਹੋਣਹਾਰ ਵਿਦਿਆਰਥੀਆਂ ਵਿਚੋਂ ਗੁਰਲੀਨ ਕੌਰ(96.8%) , ਪਰਨਾਜਪ੍ਰੀਤ ਕੌਰ (96.5%), ਹਰਲੀਨ ਕੌਰ (96.1%), ਮਨੀਸ਼ਾ (96.1%), ਮਹਿਕ (96%), ਨਵਜੋਤ ਕੌਰ (95.8%), ਸਹਿਜਲੀਨ ਕੌਰ( 95%), ਪ੍ਰਭਜੋਤ ਕੌਰ (94.8%) , ਗੁਰਸਿਮਰਨ ਸਿੰਘ (93.3%), ਦਮਨਪ੍ਰੀਤ ਸਿੰਘ (92.6%), ਪ੍ਰਭਜੀਤ ਸਿੰਘ (91.5%), ਅਬੀਜੋਤ ਸਿੰਘ (91%) , ਸੁਖਪ੍ਰੀਤ ਸਿੰਘ (91%) , ਅਭੀਜੋਤ ਸਿੰਘ (90%) ਵਿਦਿਆਰਥੀ ਅੰਕ ਪ੍ਰਾਪਤ ਕਰਕੇ ਸਕੂਲ ਵਿਚ ਉੱਪਰਲੀਆਂ ਪੁਜੀਸ਼ਨਾਂ ਤੇ ਰਹੇ | ਇਸ ਤੋਂ ਇਲਾਵਾ ਸਾਹਿਲ ਸਿੰਘ (84.3%) ਅਤੇ ਨਵਜੋਤ ਸਿੰਘ (81%) ਨੇ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ | ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸਕੂਲ ਦੇ ਡਾਇਰੈਕਟਰ ਸ਼ਿਵਚਰਨ ਸਿੰਘ ਅਤੇ ਪਿ੍ੰਸੀਪਲ ਸ਼੍ਰੀਮਤੀ ਗੁਰਦੀਪ ਕੌਰ ਨੇ ਸਮੂਹ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |