ਅਜਨਾਲਾ, 11 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕੱਲ੍ਹ ਅੱਠਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿਚ ਸਥਾਨਿਕ ਸ਼ਹਿਰ ਦੇ ਡੇਰਾ ਬਾਬਾ ਨਾਨਕ ਰੋਡ ਤੇ ਰਾਧਾ ਸੁਆਮੀ ਸਤਸੰਗ ਘਰ ਦੇ ਸਾਹਮਣੇ ਸਥਿਤ ਜੀ.ਆਰ.ਡੀ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦਾ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਨਤੀਜਿਆਂ ਸੰਬੰਧੀ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਪਿ੍ੰਸੀਪਲ ਗੁਰਦਰਸ਼ਨ ਬਜਾਜ ਨੇ ਦੱਸਿਆ ਕਿ ਅੱਠਵੀਂ ਜਮਾਤ ਦੇ ਸਿਮਰਤਪਾਲ ਸਿੰਘ ਅਤੇ ਮਨਪ੍ਰੀਤ ਕੌਰ ਨੇ 95 ਪ੍ਰਤੀਸ਼ਤ ਨੰਬਰ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਪ੍ਰਭਦੀਪ ਕੌਰ ਨੇ 94 ਪ੍ਰਤੀਸ਼ਤ ਨੰਬਰ ਲੈ ਕੇ ਦੂਜਾ ਅਤੇ ਸੁਖਮਨਦੀਪ ਕੌਰ ਨੇ 93 ਪ੍ਰਤੀਸ਼ਤ ਨੰਬਰ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਦੱਸਿਆ ਕਿ ਅੱਠਵੀਂ ਜਮਾਤ ਦੇ 20 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਉੱਪਰ ਨੰਬਰ ਲਏ ਹਨ ਅਤੇ 25 ਵਿਦਿਆਰਥੀਆਂ ਨੇ 85 ਪ੍ਰਤੀਸ਼ਤ ਤੋਂ ਉੱਪਰ ਨੰਬਰ ਲਏ ਹਨ ਅਤੇ ਬਾਕੀ ਵਿਦਿਆਰਥੀ 80 ਪ੍ਰਤੀਸ਼ਤ ਨੰਬਰ ਲੈ ਕੇ ਪਾਸ ਹੋਏ ਹਨ | ਉਨ੍ਹਾਂ ਦੱਸਿਆ ਕਿ ਪੰਜਾਬੀ ਵਿਸ਼ੇ 'ਚੋਂ ਪੰਜ ਵਿਦਿਆਰਥੀਆਂ ਨੇ 100 'ਚੋਂ 100 ਨੰਬਰ ਪ੍ਰਾਪਤ ਕੀਤੇ ਹਨ | ਅੱਠਵੀਂ ਜਮਾਤ ਦਾ ਸ਼ਾਨਦਾਰ ਨਤੀਜਾ ਆਉਣ ਦੀ ਖ਼ੁਸ਼ੀ ਵਿਚ ਪਿ੍ੰਸੀਪਲ ਗੁਰਦਰਸ਼ਨ ਬਜਾਜ ਅਤੇ ਐੱਮ.ਡੀ ਮੈਡਮ ਸੰਤੋਸ਼ ਬਜਾਜ ਜੀ ਨੇ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ | ਇਸ ਉਪਰੰਤ ਕਰਵਾਏ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਉਨ੍ਹਾਂ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਸਾਰੇ ਵਿਦਿਆਰਥੀਆਂ ਦੇ ਮੂੰਹ ਮਿੱਠੇ ਕਰਵਾ ਕੇ ਸਭ ਦੇ ਨਾਲ ਆਪਣੀ ਖ਼ੁਸ਼ੀ ਸਾਂਝੀ ਕੀਤੀ | ਇਸ ਦੌਰਾਨ ਪਿ੍ੰਸੀਪਲ ਗੁਰਦਰਸ਼ਨ ਬਜਾਜ ਵਲੋਂ ਬੱਚਿਆਂ ਨੂੰ ਆਉਣ ਵਾਲੇ ਸਮੇਂ ਵਿਚ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਗੁਰਦਰਸ਼ਨ ਬਜਾਜ, ਐਮ.ਡੀ ਮੈਡਮ ਸੰਤੋਸ਼ ਬਜਾਜ, ਗੁਰਜਿੰਦਰ ਸਿੰਘ, ਹਰਦੀਪ ਸਿੰਘ, ਮੈਡਮ ਰੇਨੂੰ, ਮੈਡਮ ਕਵਿਤਾ, ਮੈਡਮ ਦਿਲਪ੍ਰੀਤ ਕੌਰ, ਮੈਡਮ ਨੀਲਮ, ਮਨਪ੍ਰੀਤ ਕੌਰ ਗੁੱਜਰਪੁਰਾ, ਮਨਪ੍ਰੀਤ ਕੌਰ ਇਬਰਾਹਿਮਪੁਰਾ, ਮੈਡਮ ਜੋਤੀ, ਜਸਦੀਪ ਕੌਰ, ਹਰਜੋਤ ਕੌਰ, ਰਜਿੰਦਰ ਕੌਰ ਗ੍ਰੰਥਗੜ੍ਹ, ਰਜਿੰਦਰ ਕੌਰ ਦਹੂਰੀਆਂ, ਪ੍ਰਭਜੋਤ ਕੌਰ, ਸੁਖਰਾਜ ਕੌਰ, ਬਲਜਿੰਦਰ ਕੌਰ, ਸੰਦੀਪ ਕੌਰ, ਮੈਡਮ ਅਲਕਾ, ਰਵਿੰਦਰ ਕੌਰ ਅਤੇ ਲਵਪ੍ਰੀਤ ਕੌਰ ਆਦਿ ਅਧਿਆਪਕ ਸ਼ਾਮਿਲ ਸਨ |