ਮਜੀਠਾ, 11 ਅਪ੍ਰੈਲ (ਮਨਿੰਦਰ ਸਿੰਘ ਸੋਖੀ)-ਦਾਣਾ ਮੰਡੀ ਮਜੀਠਾ ਵਿਖੇ ਹਲਕਾ ਇੰਚਾਰਜ ਪ੍ਰਦੀਪ ਸਿੰਘ ਭੁੱਲਰ ਦੀ ਅਗਵਾਈ ਹੇਠ ਭਾਜਪਾ ਆਗੂਆਂ ਅਤੇ ਵਰਕਰਾਂ ਦੀ ਬੈਠਕ ਹੋਈ ਜਿਸ ਵਿਚ ਡਾ. ਰਾਮ ਪ੍ਰਕਾਸ਼ ਚਾਵਲਾ ਹਲਕਾ ਇੰਚਾਰਜ ਸੈਂਟਰਲ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਕੱਠ ਵਿਚ ਪੰਜਾਬ ਵਿਚ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਆਮ ਚੋਣਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ | ਗੱਲਬਾਤ ਕਰਦਿਆਂ ਭੁੱਲਰ ਨੇ ਕਿਹਾ ਕਿ ਕੇਂਦਰ ਵਿਚਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਲੋਂ ਦੇਸ਼ ਵਿਚ ਵੱਖ ਵੱਖ ਵਰਗਾਂ ਵਾਸਤੇ ਦਿੱਤੀਆਂ ਸਹੂਲਤਾਂ ਅਤੇ ਕੀਤੇ ਗਏ ਕੰਮਾਂ ਦੀ ਦੇਸ਼ ਭਰ ਵਿਚ ਬਹੁਤ ਚਰਚਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚੋਂ ਨਸ਼ੇ ਬੇਰੁਜ਼ਗਾਰੀ ਅਤੇ ਭਿ੍ਸ਼ਟਾਚਾਰ ਨੂੰ ਖ਼ਤਮ ਕਰਨ ਵਾਸਤੇ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣੀ ਜ਼ਰੂਰੀ ਹੈ | ਜਿਸ ਵਾਸਤੇ ਪਾਰਟੀ ਵਰਕਰ ਆਪਣੇ ਆਪਣੇ ਹਲਕੇ ਅੰਦਰ ਪੂਰੀ ਮਿਹਨਤ ਨਾਲ ਪਾਰਟੀ ਵਾਸਤੇ ਕੰਮ ਕਰ ਰਹੇ ਹਨ | ਇਸ ਮੌਕੇ ਉਨ੍ਹਾਂ ਦੇ ਨਾਲ ਗੁਰਮੁੱਖ ਸਿੰਘ ਕਾਦਰਾਬਾਦ ਮੰਡਲ ਪ੍ਰਧਾਨ ਚਵਿੰਡਾ ਦੇਵੀ, ਰਾਕੇਸ਼ ਕੁਮਾਰ ਪੱਪਾ ਮੰਡਲ ਪ੍ਰਧਾਨ ਮਜੀਠਾ, ਜੋਗਾ ਸਿੰਘ ਮੰਡਲ ਪ੍ਰਧਾਨ ਮੱਤੇਵਾਲ, ਦਵਿੰਦਰਪਾਲ ਸਿੰਘ ਮਾਹਲਾ ਜਨਰਲ ਸਕੱਤਰ ਮੰਡਲ ਮਜੀਠਾ, ਵਰਿੰਦਰ ਸਿੰਘ ਐੱਸ.ਸੀ. ਵਿੰਗ ਪ੍ਰਧਾਨ, ਜਸਬੀਰ ਸਿੰਘ ਮੀਤ ਪ੍ਰਘਾਨ ਮੰਡਲ ਨਾਗ ਕਲਾਂ, ਲਵਲ ਕੁਮਾਰ ਮੰਡਲ ਸਕੰਤਰ ਮੱਤੇਵਾਲ, ਬਿਕਰਮ ਸਿੰਘ ਕੋਟਲਾ ਤਰਖਾਣਾ, ਲਖਵਿੰਦਰ ਸਿੰਘ ਹਰੀਆਂ, ਗੁਰਮੀਤ ਸਿੰਘ ਤਨੇਲ ਮੀਤ ਪ੍ਰਧਾਨ ਮੰਡਲ ਮੱਤੇਵਾਲ ਆਦਿ ਆਗੂ ਅਤੇ ਭਾਜਪਾ ਵਰਕਰ ਹਾਜ਼ਰ ਸਨ |