24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸੈਂਟਰ ਹੈੱਡ ਟੀਚਰ ਪ੍ਰੀਤਮਹਿੰਦਰ ਸਿੰਘ ਨੇ ਮੈਰਾਥਨ ਦੌੜ 'ਚ ਭਾਗ ਲਿਆ

Ad Position 21
No active advertisement
ਸੈਂਟਰ ਹੈੱਡ ਟੀਚਰ ਪ੍ਰੀਤਮਹਿੰਦਰ ਸਿੰਘ ਵਲੋਂ ਮੈਰਾਥਨ ਦੌੜ 'ਚ ਭਾਗ ਲੈਣ ਮੌਕੇ ਦੀ ਤਸਵੀਰ | <br/> 17-04-2026
ਰਈਆ, 16 ਅਪ੍ਰੈਲ (ਸ਼ਰਨਬੀਰ ਸਿੰਘ ਕੰਗ)-ਏਥੋਂ ਨੇੜਲੇ ਪਿੰਡ ਕਾਲੇਕੇ ਦੇ ਵਾਸੀ ਉਘੇ ਸਮਾਜ ਸੇਵਕ ਮਾ: ਪ੍ਰੀਤਮਹਿੰਦਰ ਸਿੰਘ ਪੁੱਤਰ ਮੱਖਣ ਸਿੰਘ ਜੋ ਸਰਕਾਰੀ ਐਲੀਮੈਂਟਰੀ ਸਕੂਲ ਖਿਲਚੀਆਂ ਵਿਖੇ ਬਤੌਰ ਸੈਂਟਰ ਹੈੱਡ ਟੀਚਰ ਨੌਕਰੀ ਕਰਦੇ ਹਨ, ਨੇ ਨੈਸ਼ਨਲ ਆਈ ਕੇਅਰ ਤੇ ਲੇਸਿਕ ਹੱਬ ਵਲੋਂ ਜਲੰਧਰ ਵਿਖੇ ਬੀਤੇ ਦਿਨ ਕਰਵਾਈ ਗਈ 21 ਕਿਲੋਮੀਟਰ ਦੀ ਮੈਰਾਥਨ ਦੌੜ ਜੋ ਸਪੋਰਟਸ ਕਾਲਜ ਤੋਂ ਚੱਲ ਕੇ ਬਿਧੀਪੁਰ ਫਾਟਕ ਤੋਂ ਵਾਪਸ ਸਪੋਰਟਸ ਕਾਲਜ ਵਿਖੇ ਸਮਾਪਤ ਹੋਈ ਸੀ ਜਿਸ ਵਿਚ ਉਨ੍ਹਾਂ ਦਾ ਰਜਿਸਟਰਡ ਨੰ : 2414 ਸੀ ਭਾਗ ਲੈ ਕੇ ਆਪਣੇ ਪਿੰਡ ਕਾਲੇਕੇ, ਖਿਲਚੀਆਂ ਸਕੂਲ, ਇਲਾਕੇ ਅਤੇ ਆਪਣੇ ਸੂਬੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ | ਜਿਨ੍ਹਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੌੜ ਵਿਚ 1800 ਤੋਂ ਵੱਧ ਦੌੜਾਕਾਂ ਨੇ ਭਾਗ ਲਿਆ ਸੀ | ਇਸ ਦੌੜ ਵਿਚ ਵੱਖ-2 ਕਾਲਜਾਂ, ਐੱਨ. ਸੀ. ਸੀ. ਕੈਡਿਟਾਂ, ਡੀ. ਏ. ਵੀ. ਯੂਨੀਵਰਸਿਟੀ ਦੇ ਵਲੰਟੀਅਰਾਂ ਨੇ ਟ੍ਰੈਫਿਕ ਨੂੰ ਕੰਟਰੋਲ ਕਰਨ, ਐਸੋਸੀਏਸ਼ਨ ਸਾਈਨ ਗਰੁੱਪਾਂ ਦੇ ਵਿਸ਼ੇਸ਼ ਦੌੜਾਕਾਂ ਨੇ ਭਾਗ ਲਿਆ ਸੀ | ਏਥੇ ਇਹ ਵੀ ਜ਼ਿਕਰਯੋਗ ਹੈ ਕਿ ਮਾ: ਪ੍ਰੀਤਮਹਿੰਦਰ ਸਿੰਘ ਦੇ ਸੈਂਟਰ ਹੈੱਡ ਟੀਚਰ ਦੀਆਂ ਸੇਵਾਵਾਂ ਨਿਭਾਉਂਦੇ ਹੋਣ ਕਰਕੇ ਮੈਰਾਥਨ ਦੌੜ ਵਿਚ ਭਾਗ ਲੈਣ ਕਰਕੇ ਉਨ੍ਹਾਂ ਨੂੰ ਬਹੁਤ ਮਾਣ-ਸਤਿਕਾਰ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਆਦਰਸ਼ ਮਾਡਲ ਸਕੂਲ ਫਤਿਹਪੁਰ ਰਾਜਪੂਤਾਂ ਦਾ 8ਵੀਂ ਜਮਾਤ ਦਾ ਨਤੀਜ਼ਾ ਸ਼ਾਨਦਾਰ <br/> ਅਗਲੀ ਖ਼ਬਰ ਗੁਰਦੁਆਰਾ ਗੁਰੂ ਕਿ ਬੇਰ ਸਾਹਿਬ ਮੱਤੇਵਾਲ ਵਿਖੇ ਸੰਤ ਬਾਬਾ ਲਾਭ ਸਿੰਘ ਦੀ 45ਵੀਂ ਬਰਸੀ ਮਨਾਈ <br/>
Ad Position 24