ਤਰਸਿੱਕਾ, 16 ਅਪ੍ਰੈਲ (ਅਤਰ ਸਿੰਘ ਤਰਸਿੱਕਾ)-ਓ. ਵੀ. ਐੱਨ. ਖਾਲਸਾ ਪਬਲਿਕ ਸਕੂਲ ਪੁਲ ਨਹਿਰ ਤਰਸਿੱਕਾ ਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 8ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ 100% ਰਿਹਾ, ਜਿਸ ਵਿਚ ਖੁਸ਼ਪ੍ਰੀਤ ਕੌਰ 96% ਸੋਨਾਸੀ 95% ਮੰਨਤ ਸ਼ਰਮਾ 95% ਸੁਖਰਾਜ ਸਿੰਘ 92% ਤੇ ਗੁਰਮੁਖ ਸਿੰਘ ਨੇ 92% ਨੰਬਰ ਲੈ ਕੇ ਅਹਿਮ ਸਥਾਨ ਪ੍ਰਾਪਤ ਕਰਕੇ ਸਕੂਲ ਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ | ਸਕੂਲ 'ਚ ਇਕ ਵਿਸ਼ੇਸ਼ ਸਨਮਾਨ ਸਮਾਰੋਹ ਕਰਕੇ ਇਨ੍ਹਾਂ ਵਿਦਿਆਰਥੀਆਂ ਨੂੰ ਮੋਮੈਂਟੈ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੈਡਮ ਅਨੰਦਵਾਨੀ ਚੇਅਰਪਰਸਨ, ਓਮ ਪ੍ਰਕਾਸ਼ ਨੰਦਾ ਡਾਇਰੈਕਟਰ, ਰਾਜਬੀਰ ਸਿੰਘ ਪਿ੍ੰਸੀਪਲ, ਵਚਿੱਤਰ ਸਿੰਘ ਉਪ ਪਿ੍ੰਸੀਪਲ, ਮੈਡਮ ਹਰਨੀਤ ਕੌਰ, ਦਲਜੀਤ ਕੌਰ, ਪਰਵੀਨ ਕੁਮਾਰੀ, ਸੁਮਨ ਰਾਣੀ, ਲਖਵਿੰਦਰ ਕੌਰ ਤੇ ਗੁਰਪ੍ਰੀਤ ਕੌਰ ਆਦਿ ਸਟਾਫ ਮੈਂਬਰ ਹਾਜ਼ਰ ਸਨ |