26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਸਾਬਕਾ ਸਰਪੰਚ ਸਵਿੰਦਰ ਸਿੰਘ ਤੇ ਬੀਬੀ ਮਨਜੀਤ ਕੌਰ ਬਣੇ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਜਨਰਲ ਸਕੱਤਰ, ਹਰ ਵਰਗ ਨੂੰ ਮਿਲੀ ਨੁਮਾਇੰਦਗੀ: ਸੱਚਰ <br/>

Ad Position 21
No active advertisement
ਸਵਿੰਦਰ ਸਿੰਘ ਤਨੇਲ , ਮਨਜੀਤ ਕੌਰ ਨਾਗ ਕਲਾਂ | <br/> 23-04-2026
ਕੱਥੂਨੰਗਲ, 22 ਅਪ੍ਰੈਲ (ਦਲਵਿੰਦਰ ਸਿੰਘ ਰੰਧਾਵਾ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਵਲੋਂ ਜ਼ਿਲ੍ਹਾ ਵਾਰ ਜਾਰੀ ਕੀਤੀ ਜ਼ਿਲ੍ਹਾ ਕਾਂਗਰਸ ਦਿਹਾਤੀ ਅੰਮਿ੍ਤਸਰ ਦੇ ਅਹੁਦੇਦਾਰਾਂ ਦੀ ਸੂਚੀ ਵਿਚ ਹਲਕਾ ਮਜੀਠਾ ਦੇ ਹਰ ਵਰਗ ਤੇ ਮਿਹਨਤੀ ਆਗੂਆਂ ਤੇ ਵਰਕਰਾਂ ਦਾ ਧਿਆਨ ਰੱਖਦੇ ਹੋਏ ਐੱਸ.ਸੀ. ਭਾਈਚਾਰੇ ਨਾਲ ਸਬੰਧਿਤ ਪਿੰਡ ਪੁਰਾਣਾ ਤਨੇਲ ਦੇ ਸਾਬਕਾ ਸਰਪੰਚ ਸਵਿੰਦਰ ਸਿੰਘ ਤੇ ਪਿੰਡ ਨਾਗ ਕਲਾਂ ਦੀ ਬੀਬੀ ਮਨਜੀਤ ਕੌਰ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਜਨਰਲ ਸਕੱਤਰ ਨਿਯੁਕਤ ਕੀਤੇ ਜਾਣ ਤੇ ਹਲਕੇ ਦੇ ਲੋਕਾਂ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ, ਇਨ੍ਹਾਂ ਦੋਵਾਂ ਆਗੂਆਂ ਨੇ ਜਿੱਥੇ ਕਾਂਗਰਸ ਦੀ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕੀਤਾ ਉਸਦੇ ਨਾਲ ਹੀ ਹਲਕਾ ਮਜੀਠਾ ਦੇ ਕਾਂਗਰਸ ਪਾਰਟੀ ਦੇ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਕਿ ਜਿਨ੍ਹਾਂ ਨੇ ਸਾਡੇ 'ਤੇ ਵਿਸ਼ਵਾਸ ਪ੍ਰਗਟ ਕਰਦਿਆਂ ਇਸ ਅਹਿਮ ਅਹੁਦਿਆਂ ਲਈ ਸਾਡੇ ਨਾਮ ਦੀ ਸਿਫ਼ਾਰਸ਼ ਕਰਕੇ ਸਾਨੂੰ ਮਾਣ ਬਖ਼ਸ਼ਿਆ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਹੀ ਦੇਸ਼ ਦੇ ਗਰੀਬ ਮਜ਼ਦੂਰ ਤੇ ਕਿਸਾਨਾਂ ਦੀ ਬਾਂਹ ਫੜਦੀ ਆਈ ਹੈ ਤੇ ਅਗਾਂਹ ਵੀ ਕਾਂਗਰਸ ਪਾਰਟੀ ਦੇਸ਼ ਦੇ ਗ਼ਰੀਬ ਲੋਕਾਂ ਨਾਲ ਚਟਾਨ ਵਾਂਗ ਖੜ੍ਹੀ ਰਹੇਗੀ, ਇਸ ਨਿਯੁਕਤੀ ਤੇ ਹਲਕਾ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਨੇ ਬੋਲਦਿਆਂ ਕਿਹਾ ਕਿ ਕਾਂਗਰਸ ਪਾਰਟੀ ਇੱਕ ਗੁਲਦਸਤਾ ਵਾਂਗ ਹੈ ਜੋ ਹਰ ਵਰਗ ਤੇ ਹਰ ਬਰਾਦਰੀ ਦਾ ਬਰਾਬਰ ਦਾ ਸਤਿਕਾਰ ਕਰਦੀ ਹੈ ਤੇ ਹਰੇਕ ਵਰਗ ਨੂੰ ਨਾਲ ਲੈ ਕੇ ਚੱਲਦੀ ਹੈ ਤਾਂ ਜੋ ਹਰ ਵਰਗ ਦੀਆਂ ਮੁਸ਼ਕਿਲਾਂ ਪਾਰਟੀ ਹਾਈਕਮਾਂਡ ਕੋਲ ਸਮੇਂ ਸਮੇਂ ਅਨੁਸਾਰ ਪਹੁੰਚਾਈਆਂ ਜਾ ਸਕਣ ਤੇ ਉਸਦਾ ਸਹੀ ਸਮੇਂ ਤੇ ਨਿਪਟਾਰਾ ਹੋ ਸਕੇ | ਇਸ ਮੌਕੇ ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ, ਜਗਦੇਵ ਸਿੰਘ ਬੱਗਾ, ਸਰਪੰਚ ਸ਼ਮਸ਼ੇਰ ਸਿੰਘ ਬਾਬੋਵਾਲ, ਕੁਲਵਿੰਦਰ ਸਿੰਘ ਰੀਟਾ, ਹਰਜੀਤ ਸਿੰਘ ਤਨੇਲ, ਝਿਲਮਿਲ ਸਿੰਘ ਬਾਠ, ਤਜਿੰਦਰ ਸਿੰਘ ਤਰਫਾਨ ਤੇ ਹੋਰ ਵੀ ਆਗੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਸਰਪੰਚ ਸਵਿੰਦਰ ਸਿੰਘ ਤੇ ਬੀਬੀ ਮਨਜੀਤ ਕੌਰ ਬਣੇ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਜਨਰਲ ਸਕੱਤਰ, ਹਰ ਵਰਗ ਨੂੰ ਮਿਲੀ... ਅਗਲੀ ਖ਼ਬਰ ਭਗਤ ਪੂਰਨ ਸਿੰਘ ਸਕੂਲ ਫਾਰ ਦ ਡੈੱਫ ਦੇ ਵਿਦਿਆਰਥੀ ਸਾਹਿਲਦੀਪ ਨੇ ਜਿੱਤਿਆ ਸੋਨ ਤਗ਼ਮਾ <br/>
Ad Position 24