26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਭਗਤ ਪੂਰਨ ਸਿੰਘ ਸਕੂਲ ਫਾਰ ਦ ਡੈੱਫ ਦੇ ਵਿਦਿਆਰਥੀ ਸਾਹਿਲਦੀਪ ਨੇ ਜਿੱਤਿਆ ਸੋਨ ਤਗ਼ਮਾ <br/>

Ad Position 21
No active advertisement
ਅਜੀਤ ਡੈਸਕ 23-04-2026
ਮਾਨਾਂਵਾਲਾ, 22 ਅਪ੍ਰੈਲ (ਗੁਰਦੀਪ ਸਿੰਘ ਨਾਗੀ)-ਪਿੰਗਲਵਾੜਾ ਸੰਸਥਾ, ਅੰਮਿ੍ਤਸਰ ਅਤੇ ਪਿੰਗਲਵਾੜਾ ਸੁਸਾਇਟੀ ਆਫ਼ ਓਨਟਾਰੀਓ (ਕੈਨੇਡਾ) ਦੀ ਸਰਪ੍ਰਸਤੀ ਹੇਠ ਚੱਲ ਰਹੇ ਭਗਤ ਪੂਰਨ ਸਿੰਘ ਸਕੂਲ ਫਾਰ ਦ ਡੈੱਫ ਮਾਨਾਂਵਾਲਾ ਦੇ ਹੋਣਹਾਰ ਵਿਦਿਆਰਥੀ ਸਾਹਿਲਦੀਪ ਨੇ ਡੋਂਬਿਵਲੀ, ਮਹਾਰਾਸ਼ਟਰ ਵਿਖੇ ਹੋਈ ਦੂਸਰੀ ਏਸ਼ੀਆ ਪੈਸਿਫਿੱਕ ਡੈਫ ਜੂਡੋ ਚੈਂਪੀਅਨਸ਼ਿਪ ਵਿਚ 60 ਕਿਲੋ ਭਾਰ ਵਰਗ 'ਚ ਸੋਨੇ ਦਾ ਤਗਮਾ ਜਿੱਤ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ | ਇਸ ਚੈਂਪੀਅਨਸ਼ਿਪ ਵਿੱਚ ਕੀਤੇ ਸ਼ਾਨਦਾਰ ਪ੍ਰਦਰਸ਼ਨ ਦੇ ਸਦਕਾ ਸਾਹਿਲਦੀਪ ਦੀ ਚੋਣ ਅਗਲੇ ਅੰਤਰਰਾਸ਼ਟਰੀ ਮੁਕਾਬਲੇ ਲਈ ਵੀ ਹੋਈ ਹੈ, ਜੋ ਕਿ 1 ਤੋਂ 7 ਜੂਨ 2026 ਤੱਕ ਕਰਾਗਾਂਡਾ, ਕਜ਼ਾਖਸਤਾਨ ਗਣਰਾਜ ਵਿਚ ਹੋਵੇਗਾ | ਸਾਹਿਲਦੀਪ ਦਾ ਪਿੰਗਲਵਾੜਾ ਦੇ ਕੈਂਪਸ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ 'ਤੇ ਬੀਬੀ ਇੰਦਰਜੀਤ ਕੌਰ ਮੁੱਖ ਸੇਵਾਦਾਰ, ਡਾ. ਜਗਦੀਪਕ ਸਿੰਘ ਮੀਤ-ਪ੍ਰਧਾਨ ਪਿੰਗਲਵਾੜਾ ਸੰਸਥਾ ਅਤੇ ਡਾਇਰੈਕਟਰ ਰਾਜਿੰਦਰ ਪਾਲ ਸਿੰਘ ਨੇ ਸਾਹਿਲਦੀਪ ਅਤੇ ਉਸਦੇ ਕੋਚ ਨੂੰ ਮੁਬਾਰਕਬਾਦ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਪਿੰਗਲਵਾੜਾ ਪਰਿਵਾਰ ਵਲੋਂ ਸਾਹਿਲਦੀਪ ਨੂੰ ਇਸ ਪ੍ਰਾਪਤੀ ਲਈ ਦਿਲੋਂ ਵਧਾਈ ਦਿੱਤੀ ਗਈ ਅਤੇ ਉਸਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ | ਇਸ ਮੌਕੇ ਸ. ਜੈ ਸਿੰਘ, ਪਿ੍ੰਸੀਪਲ ਅਨੀਤਾ ਬੱਤਰਾ, ਕੋਚ ਸ਼੍ਰੀ ਰਾਕੇਸ਼ ਕੁਮਾਰ ਅਤੇ ਹੋਰ ਪਤਵੰਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਸਰਪੰਚ ਸਵਿੰਦਰ ਸਿੰਘ ਤੇ ਬੀਬੀ ਮਨਜੀਤ ਕੌਰ ਬਣੇ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਜਨਰਲ ਸਕੱਤਰ, ਹਰ ਵਰਗ ਨੂੰ ਮਿਲੀ... ਅਗਲੀ ਖ਼ਬਰ ਗਰੁੱਪ ਕਮਾਂਡਰ ਵਲੋਂ ਐਨ.ਸੀ.ਸੀ. ਕੈਂਪ ਦਾ ਅਚਨਚੇਤ ਨਿਰੀਖਣ <br/>
Ad Position 24