ਅਟਾਰੀ ਸਰਹੱਦ, 22 ਅਪ੍ਰੈਲ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਐਨ.ਸੀ.ਸੀ. ਫਸਟ ਪੰਜਾਬ ਬਟਾਲੀਅਨ ਅੰਮਿ੍ਤਸਰ ਦੇ ਅਧੀਨ ਚੱਲ ਰਹੇ 10 ਰੋਜ਼ਾ ਐਨ.ਸੀ.ਸੀ. ਟ੍ਰੇਨਿੰਗ ਕੈਂਪ ਦੌਰਾਨ ਅੱਜ ਗਰੁੱਪ ਕਮਾਂਡਰ ਬਰਗੇਡੀਅਰ ਕੁਲਦੀਪ ਸਿੰਘ ਅੰਮਿ੍ਤਸਰ ਗਰੁੱਪ ਵਲੋਂ ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਹੁਸ਼ਿਆਰ ਨਗਰ ਵਿਖੇ ਚੱਲ ਰਹੇ ਕੈਂਪ ਦਾ ਅਚਨਚੇਤ ਨਿਰੀਖਣ ਕੀਤਾ ਗਿਆ | ਇਸ ਮੌਕੇ ਕੈਂਪ ਵਿਖੇ ਪਹੁੰਚਣ 'ਤੇ ਉਨ੍ਹਾਂ ਦਾ ਸਵਾਗਤ ਕੈਂਪ ਕਮਾਂਡੈਂਟ ਕਰਨਲ ਪੀਡੀਐਸ ਬਲ ਵਲੋਂ ਤੇ ਐਨ.ਸੀ.ਸੀ. ਦੇ ਵਿਦਿਆਰਥੀਆਂ ਵਲੋਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕੈਂਪ ਕਮਾਂਡੈਂਟ ਲੈਫਟੀਨੈਂਟ ਕਰਨਲ ਅੰਮਿ੍ਤਪਾਲ ਸਿੰਘ ਵੀ ਮੌਜੂਦ ਸਨ | ਨਿਰੀਖਣ ਦੌਰਾਨ ਉਨ੍ਹਾਂ ਨੇ ਐਨਸੀਸੀ ਕੈਡਿਟਾਂ ਦਾ ਰਿਹਾਇਸ਼ੀ ਖੇਤਰ, ਮੈਸ, ਟਰੇਨਿੰਗ ਖੇਤਰ ਦਾ ਤਸੱਲੀ ਬਖ਼ਸ਼ ਬਰੀਕੀ ਨਾਲ ਨਿਰੀਖਣ ਕੀਤਾ | ਕੈਂਪ ਕਮਾਂਡੈਂਟ ਦੁਆਰਾ ਬਰਗੇਡੀਅਰ ਕੁਲਦੀਪ ਸਿੰਘ ਨੂੰ ਕੈਂਪ ਕੈਂਪ ਬਾਰੇ ਵਿਸਥਾਰ ਨਾਲ ਸੰਬੋਧਨ ਹੋ ਕੇ ਜਾਣਕਾਰੀ ਵੀ ਦਿੱਤੀ ਗਈ | ਉਨ੍ਹਾਂ ਨੇ ਕੈਂਪ ਦੌਰਾਨ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਵਿਸਥਾਰ ਸਹਿਤ ਦੱਸਿਆ | ਇਸ ਮੌਕੇ ਸੂਬੇਦਾਰ ਮੇਜਰ ਲਾਭ ਸਿੰਘ, ਲੈਫਟੀਨੈਂਟ ਜਸਪਾਲ ਸਿੰਘ, ਕੈਪਟਨ ਪ੍ਰਦੀਪ ਕੁਮਾਰ ਲੈਫਟੀਨੈਂਟ ਸਤਿੰਦਰ ਸਿੰਘ ਅਤੇ ਸੁਖਪਾਲ ਸਿੰਘ ਐੱਨਸੀਸੀ ਅਫਸਰਾਂ ਤੋਂ ਇਲਾਵਾ ਟ੍ਰੇਨਿੰਗ ਜੇ. ਸੀ. ਓ. ਸੂਬੇਦਾਰ ਗੁਰਦੇਵ ਸਿੰਘ, ਸੂਬੇਦਾਰ ਪ੍ਰਗਟ ਸਿੰਘ, ਸੂਬੇਦਾਰ ਬਲਜਿੰਦਰ ਸਿੰਘ, ਬੀਐੱਚਐੱਮ ਕਵਲਜੀਤ ਸਿੰਘ, ਹਵਾਲਦਾਰ ਮਲਕੀਤ ਸਿੰਘ, ਹਵਾਲਦਾਰ ਗੁਰਦੀਪ ਸਿੰਘ ਆਦਿ ਐਨਸੀਸੀ ਸਟਾਫ ਹਾਜ਼ਰ ਸੀ |