26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਪੰਜਾਬੀ ਸਾਹਿਤ ਸਭਾਵਾਂ ਦਾ ਕਵੀ ਦਰਬਾਰਾਂ ਰਾਹੀਂ ਪੰਜਾਬੀ ਅਦਬ ਨੂੰ ਅਮੀਰ ਬਣਾਉਣ 'ਚ ਵੱਡਾ ਯੋਗਦਾਨ-ਐਡਵੋਕੇਟ ਬਾਠ <br/>

Ad Position 21
No active advertisement
ਅਜੀਤ ਡੈਸਕ 23-04-2026
ਸਠਿਆਲਾ, 22 ਅਪ੍ਰੈਲ (ਪ.ਪ.)-ਪੰਜਾਬੀ ਸਾਹਿਤ ਸਭਾਵਾਂ ਕਵੀ ਦਰਬਾਰਾਂ ਰਾਹੀਂ ਪੰਜਾਬੀ ਅਦਬ ਨੂੰ ਅਮੀਰ ਕਰਨ ਵਿਚ ਵੱਡਾ ਯੋਗਦਾਨ ਪਾ ਰਹੀਆਂ ਹਨ | ਉਕਤ ਪ੍ਰਗਟਾਵਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਜਸਪ੍ਰੀਤ ਸਿੰਘ ਬਾਠ ਨੇ ਸਭਾ ਦੇ ਪ੍ਰਧਾਨ ਕਰਨ ਸਫਰੀ ਦੇ ਗ੍ਰਹਿ ਵਿਖੇ ਪ੍ਰੈੱਸ ਕੋਲ ਕੀਤਾ | ਉਨ੍ਹਾਂ ਨੇ ਪੰਜਾਬੀ ਸਾਹਿਤ ਸਭਾ ਸਠਿਆਲਾ ਦੇ ਸਿਰਜਕ ਸਾਬਕਾ ਸਰਪੰਚ ਗੁਰਪ੍ਰਤਾਪ ਸਿੰਘ ਭਿੱਲਾ, ਸਰਪ੍ਰਸਤ ਸਾਬਕਾ ਸਰਪੰਚ ਦਲਵਿੰਦਰ ਸਿੰਘ ਗਿੱਲ ਤੇ ਸਭਾ ਦੇ ਸੰਚਾਲਕ ਮਾ: ਜਗੀਰ ਸਿੰਘ ਸਠਿਆਲਾ ਤੇ ਪੰਜਾਬੀ ਸਾਹਿਤ ਸਭਾ ਸਠਿਆਲਾ ਦਾ ਪ੍ਰਧਾਨ ਕਰਨਬੀਰ ਸਿੰਘ ਸਫਰੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬੀ ਸਾਹਿਤ ਸਭਾਵਾਂ ਕਵੀ ਦਰਬਾਰਾਂ ਰਾਹੀਂ ਪੰਜਾਬੀ ਅਦਬ ਨੂੰ ਅਮੀਰ ਬਣਾਉਣ 'ਚ ਵੱਡਾ ਯੋਗਦਾਨ ਪਾਉਂਦੀਆਂ ਹਨ, ਤੇ ਜਿਸ ਨੂੰ ਕਿਸੇ ਵੀ ਹਾਲਤ ਵਿਚ ਅਣਗੋਲਿਆਂ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਨੇ ਕਿਹਾ ਹੈ ਕਿ ਜਿਥੇ ਪ੍ਰਧਾਨ ਕਰਨ ਸਫਰੀ ਨਵੇਂ ਲੇਖਕਾਂ ਨਾਲ ਸਾਂਝ ਪਾ ਕੇ ਸਭਾ ਨੂੰ ਪ੍ਰਫੁੱਲਿਤ ਕਰ ਰਹੇ ਹਨ, ਉਥੇ ਪੰਜਾਬੀ ਸਾਹਿਤ ਸਭਾਵਾਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ, ਨਵੇਂ ਲੇਖਕਾਂ ਨੂੰ ਮੰਚ ਪ੍ਰਦਾਨ ਅਤੇ ਸਮਾਜਿਕ ਚੇਤਨਾ ਪੈਦਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ | ਇਸ ਮੌਕੇ ਤੇ ਐਡਵੋਕੇਟ ਵਿਸ਼ਾਲ ਸਿੰਘ ਠਾਕਰ, ਐਡਵੋਕੇਟ ਸਰਬਜੀਤ ਸਿੰਘ ਢਿਲੋਂ ਤੇ ਐਡਵੋਕੇਟ ਪਰਵੀਨਪਾਲ ਸਿੰਘ ਨੇ ਵੀ ਸੰਬੋਧਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਇੰਡੀਅਨ ਪਬਲਿਕ ਸਕੂਲ ਦਾ ਨਤੀਜਾ 100 ਫੀਸਦੀ ਆਇਆ <br/> ਅਗਲੀ ਖ਼ਬਰ ਖ਼ਾਲਸਾ ਕਾਲਜ ਮਹਿਤਾ ਵਿਖੇ ਧਰਤੀ ਦਿਵਸ ਮਨਾਇਆ <br/>
Ad Position 24