26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਜੇ. ਈ. ਈ. ਮੇਨਜ਼ ਨਤੀਜਿਆਂ 'ਚ ਡੀ. ਏ. ਵੀ. ਪਬਲਿਕ ਸਕੂਲ ਦੇ ਵਿਦਿਆਰਥੀ ਚਮਕੇ <br/>

Ad Position 21
No active advertisement
ਅਜੀਤ ਡੈਸਕ 23-04-2026
ਅੰਮਿ੍ਤਸਰ, 22 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਪਬਲਿਕ ਸਕੂਲ ਲਾਰੰਸ ਰੋਡ ਅੰਮਿ੍ਤਸਰ ਦੇ 13 ਵਿਦਿਆਰਥੀਆਂ ਨੇ ਜੇ. ਈ. ਈ. ਮੇਨਜ਼ ਫੇਜ਼ 2 'ਚ 90 ਪ੍ਰਤੀਸ਼ਤ ਅਤੇ ਇਸ ਤੋਂ ਵੱਧ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ | ਵਿਦਿਆਰਥਣ ਆਰਤੀ ਮਖੀਜਾ ਨੇ 99.76 ਪ੍ਰਤੀਸ਼ਤ ਅੰਕਾਂ ਨਾਲ ਜ਼ਿਲ੍ਹੇ 'ਚ ਕੁੜੀਆਂ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਚਿਨਮਯ ਪ੍ਰਕਾਸ਼ ਨੇ 99.67 ਪ੍ਰਤੀਸ਼ਤ, ਆਯਸ਼ ਬਹਿਲ ਨੇ 98.99 ਪ੍ਰਤੀਸ਼ਤ, ਬਲਜੋਤ ਸਿੰਘ ਨੇ 96.65 ਪ੍ਰਤੀਸ਼ਤ, ਸੰਗੀਤਾ ਵਰਮਾ ਨੇ 96.5 ਪ੍ਰਤੀਸ਼ਤ, ਅਰਨਵ ਆਦਿਤਿਆ ਮਹਿਰਾ ਨੇ 96.28 ਪ੍ਰਤੀਸ਼ਤ, ਸਕਸ਼ਮ ਬੱਤਰਾ ਨੇ 95.47 ਪ੍ਰਤੀਸ਼ਤ, ਗੁਰਜਸ ਕੌਰ ਨੇ 95.47 ਪ੍ਰਤੀਸ਼ਤ, ਸੰਯਮ ਮਲਹੋਤਰਾ ਨੇ 94.99 ਪ੍ਰਤੀਸ਼ਤ, ਜਸ਼ਰ ਬਨਹਾਲ ਨੇ 92.91 ਪ੍ਰਤੀਸ਼ਤ, ਨਿਤੀਸ਼ ਸੂਦ ਨੇ 92.17 ਪ੍ਰਤੀਸ਼ਤ, ਜਯੇਸ਼ ਵਰਮਾ ਨੇ 91.47 ਪ੍ਰਤੀਸ਼ਤ ਅਤੇ ਗੌਰਾਂਸ਼ ਰਾਜ ਵਰਮਾ ਨੇ 90.54 ਪ੍ਰਤੀਸ਼ਤ ਅੰਕ ਹਾਸਲ ਕੀਤੇ ਹਨ | ਸਕੂਲ ਮੈਨੇਜਰ ਸ੍ਰੀਮਤੀ ਸਵੀਨ ਪੁਰੀ ਨੇ ਪ੍ਰਗਟ ਕੀਤਾ ਇਸ ਮਿਸਾਲੀ ਪ੍ਰਾਪਤੀ 'ਤੇ ਬਹੁਤ ਖੁਸ਼ੀ ਹੋਈ ਅਤੇ ਸੰਸਥਾ ਨੂੰ ਇਸਦੀ ਬੇਮਿਸਾਲ ਪ੍ਰਾਪਤੀ 'ਤੇ ਵਧਾਈ ਦਿੱਤੀ, ਵਿਦਿਆਰਥੀਆਂ ਦੇ ਭਵਿੱਖ ਨੂੰ ਸਫਲਤਾ ਅਤੇ ਪ੍ਰਸ਼ੰਸਾ ਨਾਲ ਭਰਿਆ ਹੋਣ ਦੀ ਕਾਮਨਾ ਕੀਤੀ | ਸਕੂਲ ਪਿ੍ੰਸੀਪਲ ਡਾ. ਪੱਲਵੀ ਸੇਠੀ ਨੇ ਵਿਦਿਆਰਥੀਆਂ ਦੀ ਸ਼ਾਨਦਾਰ ਸਫਲਤਾ 'ਤੇ ਬਹੁਤ ਮਾਣ ਅਤੇ ਖੁਸ਼ੀ ਪ੍ਰਗਟ ਕੀਤੀ | ਉਨ੍ਹਾਂ ਨੇ ਮਾਪਿਆਂ ਦਾ ਉਨ੍ਹਾਂ ਦੇ ਅਟੁੱਟ ਵਿਸ਼ਵਾਸ ਅਤੇ ਨਿਰੰਤਰ ਸਮਰਥਨ ਲਈ ਦਿਲੋਂ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਆਉਣ ਵਾਲੇ ਸਾਲਾਂ ਵਿੱਚ ਉੱਤਮਤਾ ਦੇ ਆਪਣੇ ਟੀਚੇ ਨੂੰ ਜਾਰੀ ਰੱਖਣ ਅਤੇ ਅਕਾਦਮਿਕ ਖੇਤਰ 'ਚ ਹੋਰ ਵੀ ਉੱਚਾਈਆਂ ਤੱਕ ਪਹੁੰਚਣ ਲਈ ਉਤਸ਼ਾਹਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਭਗਤ ਪੂਰਨ ਸਿੰਘ ਸਕੂਲ ਫਾਰ ਦ ਡੈੱਫ ਦੇ ਵਿਦਿਆਰਥੀ ਸਾਹਿਲਦੀਪ ਨੇ ਜਿੱਤਿਆ ਸੋਨ ਤਗ਼ਮਾ <br/> ਅਗਲੀ ਖ਼ਬਰ ਖ਼ਾਲਸਾ ਕਾਲਜ ਦੇ ਗਰਲਜ਼ ਹੋਸਟਲ ਵਲੋਂ 'ਪਰਵਾਜ਼ ਹੋਸਟਲ ਨਾਈਟ' ਕਰਵਾਈ <br/>
Ad Position 24