04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਵਿਧਾਇਕ ਧਾਲੀਵਾਲ ਨੇ ਬਲਾਕ ਸੰਮਤੀ ਅਜਨਾਲਾ ਦੇ ਚੇਅਰਪਰਸਨ ਸਵਿੰਦਰ ਕੌਰ ਅਤੇ ਵਾਈਸ ਚੇਅਰਮੈਨ ਸਰਬਜੀਤ ਸਿੰਘ ਦੀ ਤਾਜਪੋਸ਼ੀ ਕਰਵਾਈ

Ad Position 21
No active advertisement
ਅਜੀਤ ਡੈਸਕ 24-04-2026

ਮਾਨ ਸਰਕਾਰ ਵਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ-ਵਿਧਾਇਕ ਧਾਲੀਵਾਲ
ਅਜਨਾਲਾ, 23 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਬਲਾਕ ਵਿਕਾਸ ਤੇ ਪੰਚਾਇਤ ਦਫਤਰ ਅਜਨਾਲਾ ਵਿਖੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਉਚੇਚੇ ਤੌਰ 'ਤੇ ਪਹੁੰਚੇ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਬਲਾਕ ਸੰਮਤੀ ਅਜਨਾਲਾ ਦੇ ਚੇਅਰਪਰਸਨ ਸਵਿੰਦਰ ਕੌਰ ਪਤਨੀ ਸਰਪੰਚ ਪਹਿਲਵਾਨ ਜਸਵੰਤ ਸਿੰਘ ਗੱਗੋਮਾਹਲ ਅਤੇ ਵਾਈਸ ਚੇਅਰਮੈਨ ਸਰਪੰਚ ਸਰਬਜੀਤ ਸਿੰਘ ਚੱਕ ਔਲ ਦੀ ਤਾਜਪੋਸ਼ੀ ਕਰਦਿਆਂ ਉਨ•ਾਂ ਨੂੰ ਕੁਰਸੀਆਂ 'ਤੇ ਬਿਠਾਇਆ, ਇਸ ਮੌਕੇ ਉਨ•ਾਂ ਚੇਅਰਪਰਸਨ ਸਵਿੰਦਰ ਕੌਰ ਅਤੇ ਵਾਈਸ ਚੇਅਰਮੈਨ ਸਰਬਜੀਤ ਸਿੰਘ ਚੱਕ ਔਲ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਦਿਆਂ ਨਵੀਂ ਜ਼ਿੰਮੇਵਾਰੀ ਦੀ ਮੁਬਾਰਕਬਾਦ ਦਿੱਤੀ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਸਵਿੰਦਰ ਕੌਰ ਅਤੇ ਸਰਬਜੀਤ ਸਿੰਘ ਚੱਕ ਔਲ ਵਲੋਂ ਆਪਣੇ ਕੰਮ ਦੀ ਜ਼ਿੰਮੇਵਾਰੀ ਅੱਜ ਤੋਂ ਸਾਂਭ ਲਈ ਹੈ ਤੇ ਹੁਣ ਬਲਾਕ ਅਜਨਾਲਾ ਨਾਲ ਸੰਬੰਧਿਤ ਪਿੰਡਾਂ ਦੇ ਵਿਕਾਸ ਕਾਰਜਾਂ ਵਿਚ ਹੋਰ ਤੇਜ਼ੀ ਆਵੇਗੀ | ਉਨ•ਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਅੰਤ ਵਿਚ ਚੇਅਰਪਰਸਨ ਸਵਿੰਦਰ ਕੌਰ ਦੇ ਪਤੀ ਸਰਪੰਚ ਪਹਿਲਵਾਨ ਜਸਵੰਤ ਸਿੰਘ ਗੱਗੋਮਾਹਲ ਵਲੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਅਤੇ ਇਹ ਜ਼ਿੰਮੇਵਾਰੀ ਦੇਣ ਲਈ ਉਨ•ਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਬੀ.ਡੀ.ਪੀ.ਓ. ਅਜਨਾਲਾ ਸਿਤਾਰਾ ਸਿੰਘ ਵਿਰਕ, ਸਰਪੰਚ ਨਿਰਮਲ ਸਿੰਘ ਪਹਿਲਵਾਨ, ਸਰਪੰਚ ਸ਼ੇਰ ਸਿੰਘ ਅਵਾਣ, ਪਹਿਲਵਾਨ ਗੁਰਸਾਹਿਬ ਸਿੰਘ, ਸਰਪੰਚ ਮਨਜਿੰਦਰ ਸਿੰਘ ਸੈਦੋਗਾਜੀ, ਸਰਪੰਚ ਗੁਰਨਾਮ ਸਿੰਘ ਕਮੀਰਪੁਰਾ, ਭੁਪਿੰਦਰ ਸਿੰਘ ਮਾਣਾ ਨਾਨਕਪੁਰਾ ਥੇਹ, ਬਲਾਕ ਪ੍ਰਧਾਨ ਸਾਹਿਬ ਸਿੰਘ ਫੌਜੀ ਰਾਏਪੁਰ ਕਲਾਂ, ਡਾ: ਰਵੀ ਗੱਗੋਮਾਹਲ, ਸਾਗਰ ਗੱਗੋਮਾਹਲ, ਮਨਜਿੰਦਰ ਬਾਠ ਕੋਹਾਲੀ, ਮਨਪ੍ਰੀਤ ਮੰਨਾ ਕੋਹਾਲੀ, ਜਸ਼ਨ ਹਰੜ•, ਡਾ: ਅਰਵਿੰਦਰਪਾਲ ਸਿੰਘ, ਰਾਮ ਗੱਗੋਮਾਹਲ, ਗੌਰਵ ਕੁਮਾਰ, ਸੰਨੀ ਅਜਨਾਲਾ, ਸਰਪੰਚ ਬਲਦੇਵ ਸਿੰਘ ਸਾਰੰਗਦੇਵ, ਸੰਮਤੀ ਮੈਂਬਰ ਰਣਜੀਤ ਸਿੰਘ ਸਾਹੋਵਾਲ ਤੇ ਦਲਜੀਤ ਕੌਰ ਅਤੇ ਵਿੱਕੀ ਅਜਨਾਲਾ ਤੋਂ ਇਲਾਵਾ ਪੰਚਾਇਤ ਸਕੱਤਰ ਅਮੋਲਕ ਸਿੰਘ ਮਾਨ, ਸੁਪਰਡੈਂਟ ਸਮਨਦੀਪ ਸਿੰਘ ਗਿੱਲ, ਭਗਵੰਤ ਸਿੰਘ, ਜਾਰਜ ਮਸੀਹ, ਹਰਨੇਕ ਸਿੰਘ, ਪਵਨਦੀਪ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਾਬਾ ਮੇਜਰ ਸਿੰਘ ਸੋਢੀ ਤੇ ਹੋਰ ਸੰਤਾਂ ਮਹਾਂਪੁਰਖਾਂ ਨੇ ਬਾਬਾ ਜਸਵੰਤ ਸਿੰਘ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ <br/> ਅਗਲੀ ਖ਼ਬਰ ਅਜਨਾਲਾ ਸ਼ਹਿਰ ਅੰਦਰ ਦਰਜਨ ਤੋਂ ਵਧੇਰੇ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ 'ਚ ਸ਼ਾਮਿਲ <br/>
Ad Position 24