04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਮੰਡੀਆਂ ਦਾ ਦੌਰਾ ਕਰਨ ਆਏ ਔਜਲਾ ਦਾ ਵਿਰੋਧ

Ad Position 21
No active advertisement
ਅਜੀਤ ਡੈਸਕ 04-05-2026
ਚੋਗਾਵਾਂ, 3 ਮਈ (ਗੁਰਵਿੰਦਰ ਸਿੰਘ ਕਲਸੀ)-ਮਾਰਕੀਟ ਕਮੇਟੀ ਚੋਗਾਵਾਂ ਅਧੀਨ ਆਉਂਦੀਆਂ ਦਾਣਾ ਮੰਡੀਆਂ ਵਿਚ ਐੱਮ. ਪੀ. ਗੁਰਜੀਤ ਸਿੰਘ ਔਜਲਾ ਵਲੋਂ ਦੌਰਾ ਕਰਨ ਤੇ 'ਆਪ' ਵਰਕਰਾਂ ਵਲੋਂ ਵਿਰੋਧ ਕਰਕੇ ਸਵਾਲ ਜਵਾਬ ਕੀਤੇ ਗਏ | ਇਸ ਮੌਕੇ ਸੀਨੀਅਰ 'ਆਪ' ਆਗੂ ਸੁਖਦੀਪ ਸਿੰਘ ਛੀਨਾ ਹਲਕਾ ਕੋਆਰਡੀਨੇਟਰ, ਵਿਰਾਸਤ ਸੇਵਾ ਸੰਗਠਨ ਦਾ ਇੰਚਾਰਜ ਅੰਮਿ੍ਤਪਾਲ ਸਿੰਘ ਸ਼ਹੂਰਾ, ਵਾਈਸ ਚੇਅਰਮੈਨ ਰਾਮ ਸਿੰਘ ਚੋਗਾਵਾਂ, ਗੁਰਸ਼ਰਨਪ੍ਰੀਤ ਸਿੰਘ ਮਾਨਾਵਾਲਾ, ਚੇਅਰਮੈਨ ਪਰਮਜੀਤ ਸਿੰਘ, ਨਿਸ਼ਾਨ ਸਿੰਘ ਕੋਟਲਾ, ਗੁਰਜੰਟ ਸਿੰਘ ਜੱਜੇ, ਦਵਿੰਦਰ ਸਿੰਘ ਭੁੱਲਰ ਆਦਿ ਨੇ ਕਿਹਾ ਇਨ੍ਹਾਂ ਪਾਰਟੀ ਕੋਲ ਕੋਈ ਮੁੱਦਾ ਨਾ ਹੋਣ ਕਰਕੇ ਮੰਡੀਆਂ ਵਿਚ ਕਣਕ ਦੀ ਲਿਫਟਿੰਗ ਨੂੰ ਲੈ ਕੇ ਮੰਡੀਆਂ ਵਿਚ ਘੁੰਮ ਰਹੇ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮੰਡੀਆਂ ਦੇ ਸਾਰੇ ਪ੍ਰਬੰਧ ਪੁਖਤਾ ਕੀਤੇ ਗਏ ਹਨ | ਮੰਡੀਆਂ ਵਿਚ ਅਜੇ ਕਣਕ ਆ ਰਹੀ ਹੈ | ਉਸ ਦੀ ਖਰੀਦ ਵੀ ਹੋ ਰਹੀ ਹੈ | ਕਣਕ ਦੀ ਲਿਫਟਿੰਗ ਕਰਨ ਵਿਚ ਵੀ 10-15 ਦਿਨ ਦਾ ਸਮਾਂ ਲੱਗ ਜਾਂਦਾ ਹੈ | ਉਨ੍ਹਾਂ ਵਲੋਂ ਔਜਲਾ ਨੂੰ ਇੰਡਸਟਰੀ ਤੇ ਹੋਰ ਸਵਾਲ ਜਵਾਬ ਵੀ ਕੀਤੇ ਗਏ | ਜੋ ਜਵਾਬ ਦੇਣ ਤੋਂ ਮੁਨਕਰ ਰਹੇ | ਇਸ ਸੰਬੰਧੀ ਔਜਲਾ ਨੇ ਕਿਹਾ ਕਿ ਉਨ੍ਹਾਂ ਅੰਮਿ੍ਤਸਰ ਜ਼ਿਲ੍ਹੇ ਲਈ ਆਵਾਜਾਈ, ਹਾਈਵੇ, ਏਅਰਪੋਰਟ, ਫਲਾਈਟਾਂ, ਉਡਾਨਾਂ ਟਰੇਨਾਂ ਆਦਿ ਜ਼ਿਕਰਯੋਗ ਕੰਮ ਕੀਤੇ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਨਰਸਿੰਗ ਇੰਸਟੀਚਿਊਟ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਆਰ. ਐੱਮ. ਪੀ. ਆਈ. ਵਲੋਂ ਰੋਸ ਮਾਰਚ
Ad Position 24