ਨਵਾਂ ਪਿੰਡ, 4 ਮਈ (ਜਸਪਾਲ ਸਿੰਘ)-ਅਵਤਾਰ ਸਿੰਘ ਫੀਲਿੰਗ ਸਟੇਸ਼ਨ ਨਵਾਂ ਪਿੰਡ ਵਿਖੇ ਸਥਿਤੀ ਉਦੋਂ ਤਣਾਅ ਪੂਰਨ ਹੋ ਗਈ ਜਦੋਂ ਪੰਪ 'ਤੇ ਲੱਗੀਆਂ ਮਸ਼ੀਨਾਂ 'ਤੇ ਤੇਲ ਵਿਕਰੇਤਾਵਾਂ ਮਸ਼ੀਨਾਂ ਖ਼ਰਾਬ ਹੋਣ ਦੀ ਪਰਚੀ ਲਾ ਦਿੱਤੀ ਗਈ | ਇਸ ਮੌਕੇ ਟਰੈਕਟਰ 'ਚ ਡੀਜਲ ਭਰਵਾਉਣ ਆਏ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਸਕੱਤਰ ਕਾਮਰੇਡ ਲੱਖਬੀਰ ਸਿੰਘ ਵਲੋਂ ਇਸਦਾ ਵਿਰੋਧ ਕਰਦਿਆਂ ਪੈਟਰੋਲ ਤੇ ਡੀਜ਼ਲ ਮਹਿੰਗੇ ਭਾਅ ਵੇਚਣ ਦੇ ਦੋਸ਼ ਲਾਉਂਦਿਆਂ ਉਨ੍ਹਾਂ 'ਤੇ ਮੌਕੇ 'ਤੇ ਪਹੁੰਚੀ ਸਬਜ਼ੀ ਉੱਤਪਾਦਕ ਕਿਸਾਨ ਜਥੇਬੰਦੀ ਤੇ ਕਿਸਾਨਾਂ ਵਲੋਂ ਇਸਦਾ ਭਾਰੀ ਵਿਰੋਧ ਕੀਤਾ ਗਿਆ | ਮੌਕੇ 'ਤੇ ਪਹੁੰਚੇ ਪੰਪ ਮਾਲਕ ਵਲੋਂ ਅਸਲ ਕਾਰਨ ਪੰਪ ਤੋਂ ਤੇਲ ਖਤਮ ਹੋਣਾ ਦੱਸਦਿਆਂ ਉਸ ਵਲੋਂ ਰਿਕਾਰਡ (ਸਟਾਕ) ਦੀ ਕਿਸਾਨਾਂ ਨੂੰ ਪੜਤਾਲ ਉਪਰੰਤ ਉਨ੍ਹਾਂ ਸੁੰਤੁਸ਼ਟ ਕਰਵਾਇਆ ਗਿਆ | ਇਸ ਮੌਕੇ ਤਰਸੇਮ ਸਿੰਘ, ਸਤਨਾਮ ਸਿੰਘ ਨੰਬਰਦਾਰ ਨੰਗਲ, ਇਕਬਾਲ ਸਿੰਘ ਮਹੰਤ, ਤਰਸੇਮ ਸਿੰਘ ਸਾਬਕਾ ਸਰਪੰਚ ਫਤਿਹਪੁਰ, ਮਹਿਲ ਸਿੰਘ, ਪ੍ਰਤਾਪ ਸਿੰਘ ਛਾਪਾ, ਬਲਵੰਤ ਸਿੰਘ ਤੀਰਥਪੁਰ, ਜੱਸਵਿੰਦਰ ਸਿੰਘ ਜੱਸ, ਜਸਪਾਲ ਸਿੰਘ ਸਰਪੰਚ ਨਬੀਪੁਰ, ਹਰਜੀਤ ਸਿੰਘ, ਗੁਰਜੀਤ ਸਿੰਘ, ਅਮਰਜੀਤ ਸਿੰਘ ਨਿਜਾਮਪੁਰ, ਗੁਰਮੇਜ ਸਿੰਘ ਮੱਖਣਵਿੰਡੀ, ਅਵਤਾਰ ਸਿੰਘ, ਭੁਪਿੰਦਰ ਸਿੰਘ ਵਡਾਲਾ ਜੌਹਲ, ਕਰਨੈਲ ਸਿੰਘ, ਅਜੈਬ ਸਿੰਘ ਨਵਾਂ ਪਿੰਡ ਆਦਿ ਹਾਜ਼ਰ ਸਨ |