ਖ਼ਬਰ ਦਾ ਅਸਰ- ਨਗਰ ਕੌਂਸਲ ਵਲੋਂ ਠਠਿਆਰਾਂ ਗੇਟ ਨੇੜੇ ਲੱਗੇ ਕੂੜੇ ਤੇ ਗਾਰ ਦੇ ਢੇਰਾਂ ਦੀ ਕਰਵਾਈ ਗਈ ਸਫ਼ਾਈ
ਜੰਡਿਆਲਾ ਗੁਰੂ, 6 ਨਵੰਬਰ (ਅੰਮ੍ਰਿਤ ਪਾਲ ਸਿੰਘ)-ਠਠਿਆਰਾਂ ਗੇਟ ਦੇ ਆਲੇ-ਦੁਆਲੇ ਥਾਂ-ਥਾਂ ਲੱਗੇ ਕੂੜੇ, ਗੰਦਗੀ ਅਤੇ ਗਾਰ ਦੇ ਢੇਰਾਂ ਸੰਬੰਧੀ ‘ਅਜੀਤ’ ਅਖਬਾਰ ਵਿਚ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਨਗਰ ਕੌਂਸਲ ਵਲੋਂ ਤੁਰੰਤ ਹਰਕਤ ਵਿਚ ਆਉਂਦਿਆਂ ਇਲਾਕੇ ਦੀ ਸਫ਼ਾਈ ਕਰਵਾਈ ਗਈ। ਖ਼ਬਰ ਦਾ ਅਸਰ ਹੁੰਦਿਆਂ ਹੀ ਨਗਰ ਕੌਂਸਲ ਦੇ ਇੰਸਪੈਕਟਰ ਖੁਸ਼ਬੀਰ ਸਿੰਘ ਖ਼ੁਦ ਮੌਕੇ ’ਤੇ ਪਹੁੰਚੇ ਅਤੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਜੰਡਿਆਲਾ ਗੁਰੂ, 6 ਨਵੰਬਰ (ਅੰਮ੍ਰਿਤ ਪਾਲ ਸਿੰਘ)-ਠਠਿਆਰਾਂ ਗੇਟ ਦੇ ਆਲੇ-ਦੁਆਲੇ ਥਾਂ-ਥਾਂ ਲੱਗੇ ਕੂੜੇ, ਗੰਦਗੀ ਅਤੇ ਗਾਰ ਦੇ ਢੇਰਾਂ ਸੰਬੰਧੀ ‘ਅਜੀਤ’ ਅਖਬਾਰ ਵਿਚ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਨਗਰ ਕੌਂਸਲ ਵਲੋਂ ਤੁਰੰਤ ਹਰਕਤ ਵਿਚ ਆਉਂਦਿਆਂ ਇਲਾਕੇ ਦੀ ਸਫ਼ਾਈ ਕਰਵਾਈ ਗਈ। ਖ਼ਬਰ ਦਾ ਅਸਰ ਹੁੰਦਿਆਂ ਹੀ ਨਗਰ ਕੌਂਸਲ ਦੇ ਇੰਸਪੈਕਟਰ ਖੁਸ਼ਬੀਰ ਸਿੰਘ ਖ਼ੁਦ ਮੌਕੇ ’ਤੇ ਪਹੁੰਚੇ ਅਤੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੀ ਦੇਖ-ਰੇਖ ਹੇਠ ਸਫ਼ਾਈ ਕਰਮਚਾਰੀਆਂ ਵਲੋਂ ਕੂੜੇ, ਗੰਦਗੀ ਅਤੇ ਗਾਰ ਦੇ ਢੇਰ ਤੁਰੰਤ ਚੁੱਕਵਾਏ ਗਏ। ਜ਼ਿਕਰਯੋਗ ਹੈ ਕਿ ਆ ਰਹੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਇਲਾਕੇ ਵਿਚ ਲੱਗੇ ਗੰਦਗੀ ਦੇ ਢੇਰਾਂ ਕਾਰਨ ਆਮ ਲੋਕਾਂ ਅਤੇ ਰਾਹਗੀਰਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਨਗਰ ਕੌਂਸਲ ਦੀ ਇਸ ਤੁਰੰਤ ਕਾਰਵਾਈ ਨਾਲ ਇਲਾਕਾ ਨਿਵਾਸੀਆਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਅਤੇ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਹੋਈ ਸਫ਼ਾਈ ਲਈ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਇੰਸਪੈਕਟਰ ਖੁਸ਼ਬੀਰ ਸਿੰਘ ਨੇ ਕਿਹਾ ਕਿ ਸ਼ਹਿਰ ਦੀ ਸਫ਼ਾਈ ਅਤੇ ਸੁੰਦਰਤਾ ਨੂੰ ਬਰਕਰਾਰ ਰੱਖਣਾ ਨਗਰ ਕੌਂਸਲ ਦੀ ਮੁੱਖ ਪ੍ਰਾਥਮਿਕਤਾ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਸਫ਼ਾਈ ਪ੍ਰਬੰਧਾਂ ਵੱਲ ਉਚੇਚਾ ਧਿਆਨ ਦਿੱਤਾ ਜਾਵੇਗਾ ਅਤੇ ਸ਼ਹਿਰ ਵਿਚ ਕਿਤੇ ਵੀ ਗੰਦਗੀ ਦੇ ਢੇਰ ਨਾ ਲੱਗਣ ਦੇਣ ਲਈ ਲੋੜੀਂਦੇ ਅਤੇ ਠੋਸ ਕਦਮ ਚੁੱਕੇ ਜਾਣਗੇ।