ਅਜਨਾਲਾ, 8 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਹਲਕਾ ਅਜਨਾਲਾ ਦੇ ਵਿਧਾਇਕ ਤੇ 'ਆਪ' ਪੰਜਾਬ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਵਲੋਂ ਅਜਨਾਲਾ ਸ਼ਹਿਰ ਅੰਦਰ 7.50 ਕਰੋੜ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ | ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਸਭ ਤੋਂ ਪਹਿਲਾਂ ਵੱਖ-ਵੱਖ ਵਾਰਡਾਂ ਵਿਚ ਬਣਾਈਆਂ ਗਈਆਂ ਗਲੀਆਂ ਦੇ ਉਦਘਾਟਨ ਕਰਨ ਤੋਂ ਇਲਾਵਾ ਕੀਰਤਨ ਦਰਬਾਰ ਸੇਵਾ ਸੁਸਾਇਟੀ ਅਜਨਾਲਾ ਦੀ ਗਰਾਊਾਡ ਵਿਚ ਹੜ੍ਹਾਂ ਕਾਰਨ ਨੁਕਸਾਨੇ ਲੰਗਰ ਹਾਲ ਦੇ ਨਵੀਨੀਕਰਨ ਕਾਰਜਾਂ ਦੀ ਸ਼ੁਰੂਆਤ ਕਰਵਾਈ ਤੇ ਦੇਰ ਸ਼ਾਮ ਨੂੰ ਸ਼ਿਵਪੁਰੀ ਅਜਨਾਲਾ ਦੀ ਚਾਰਦੀਵਾਰੀ ਤੇ ਰਾਮਲੀਲਾ ਗਰਾਊਾਡ ਵਿਚ ਲਗਾਈ ਗਈ ਇੰਟਰਲਾਕ ਟਾਈਲ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਅਜਨਾਲਾ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਵਚਨਬੱਧ ਹੈ ਤੇ ਸ਼ਹਿਰ ਦੀ ਸੁੰਦਰਤਾ ਨੂੰ ਨਿਖਾਰਨ ਲਈ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਇਸ ਮੌਕੇ ਕੀਰਤਨ ਦਰਬਾਰ ਸੇਵਾ ਸੁਸਾਇਟੀ ਤੇ ਸ਼ਿਵ ਮੰਦਿਰ ਪ੍ਰਬੰਧਕ ਕਮੇਟੀ ਦੇ ਆਗੂਆਂ ਵਲੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਸਮੇਤ ਨਾਲ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਆਮ ਆਦਮੀ ਪਾਰਟੀ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਅਮਿਤ ਔਲ਼, ਨਗਰ ਪੰਚਾਇਤ ਅਜਨਾਲਾ ਦੇ ਸਾਬਕਾ ਪ੍ਰਧਾਨ ਜਸਪਾਲ ਸਿੰਘ ਢਿੱਲੋਂ, ਸਾਬਕਾ ਕੌਂਸਲਰ ਬਲਜਿੰਦਰ ਸਿੰਘ ਮਾਹਲ, ਮਹਿਲਾ ਵਿੰਗ ਪੰਜਾਬ ਦੀ ਵਾਈਸ ਚੇਅਰਪਰਸਨ ਗੀਤਾ ਗਿੱਲ ਅਜਨਾਲਾ, ਐਡਵੋਕੇਟ ਸੰਦੀਪ ਕੌਸ਼ਲ, ਸੁਸਾਇਟੀ ਕਨਵੀਨਰ ਭਾਈ ਭੁਪਿੰਦਰ ਸਿੰਘ, ਲੈਕਚਰਾਰ ਗੁਰਪ੍ਰੀਤ ਸਿੰਘ ਅਜਨਾਲਾ, ਪ੍ਰਧਾਨ ਮਲਕੀਤ ਸਿੰਘ ਅਜਨਾਲਾ, ਨਰਿੰਦਰਪਾਲ ਸਿੰਘ ਢਿੱਲੋਂ ਬੈਂਕ ਵਾਲੇ, ਕਰਮਜੀਤ ਸਿੰਘ ਗੋਲਡੀ ਰਿਆੜ, ਸਾਬਕਾ ਕੌਂਸਲਰ ਨੀਲਮ ਰਾਣੀ ਔਲ਼, ਬੀਬੀ ਗੁਰਦੀਪ ਕੌਰ ਅਜਨਾਲਾ, ਸ਼ਿਵਦੀਪ ਸਿੰਘ ਚਾਹਲ, ਕਰਮਬੀਰ ਸਿੰਘ ਕਿਆਮਪਰ, ਅਜੀਤ ਸ਼ਾਹ ਵੰਝਾਂਵਾਲਾ, ਸਰਪੰਚ ਹਰਪਾਲ ਸਿੰਘ ਗੁੱਜਰਪੁਰਾ, ਦਵਿੰਦਰ ਸਿੰਘ ਸ਼ਾਹ, ਪ੍ਰਧਾਨ ਰੂਪ ਲਾਲ ਮਦਾਨ, ਗੁਰਦੇਵ ਸਿੰਘ ਨਿੱਝਰ, ਮੰਗਲ ਸਿੰਘ ਨਿੱਝਰ, ਸੁਰਜੀਤ ਸਿੰਘ ਖੰਡਮਿੱਲ ਵਾਲੇ, ਪੰਡਿਤ ਕਿਸ਼ੋਰੀ ਲਾਲ, ਰਮੇਸ਼ ਕੌਸ਼ਲ, ਰਾਮਪਾਲ ਦੇਵਗਨ, ਅਜਮੇਰ ਸਿੰਘ ਰੰਧਾਵਾ, ਰਾਕੇਸ਼ ਮਰਵਾਹਾ, ਪੰਡਿਤ ਮੋਹਨ ਸ਼ਾਮ, ਪੰਡਿਤ ਨਟਵਰ ਵਿਆਸ, ਸਾਬਕਾ ਕੌਂਸਲਰ ਗੁਰਦੇਵ ਸਿੰਘ ਗੁਲਾਬ, ਮਲਕੀਤ ਸਿੰਘ ਭੰਗੂ, ਡਾ: ਦਲਬੀਰ ਸਿੰਘ, ਗੁਰਮੀਤ ਸਿੰਘ ਨਿੱਝਰ, ਅਵਿਨਾਸ਼ ਮਸੀਹ, ਮਾਨਵ ਰੋਖੇ, ਸੁਨੀਲ ਗਿੱਲ, ਬੱਬੂ ਕੁਲਚਿਆਂ ਵਾਲਾ, ਬਾਬਾ ਰਿੰਕੂ ਸ਼ਾਹ ਅਤੇ ਬਲਜਿੰਦਰ ਕਾਲਾ ਆਦਿ ਹਾਜ਼ਰ ਸਨ |
ਵਿਧਾਇਕ ਧਾਲੀਵਾਲ ਵਲੋਂ ਅਜਨਾਲਾ 'ਚ 7.50 ਕਰੋੜ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦੇ ਉਦਘਾਟਨ <br/>
ਅਜੀਤ ਡੈਸਕ
09-05-2026