14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਨੋਬਲ ਵਿਜ਼ਨ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ 8 ਤਗਮੇ ਜਿੱਤੇ <br/>

Ad Position 21
No active advertisement
ਅਜੀਤ ਡੈਸਕ 09-05-2026
ਤਰਸਿੱਕਾ, 8 ਮਈ (ਗੁਰਪ੍ਰੀਤ ਸਿੰਘ ਮੱਤੇਵਾਲ)-ਆਈ. ਸੀ. ਐੱਸ. ਸੀ. ਬੋਰਡ ਦੇ ਸਕੂਲਾਂ ਦੇ ਹੋ ਰਹੇ ਜ਼ੋਨਲ ਪੱਧਰ ਦੇ ਸਕੇਟਿੰਗ ਮੁਕਾਬਲਿਆਂ ਵਿਚ ਨੋਬਲ ਵਿਜ਼ਨ ਇੰਟਰਨੈਸ਼ਨਲ ਕਾਨਵੈਂਟ ਸਕੂਲ ਸੈਦੋਲੇਲ (ਖਜਾਲਾ) ਜ਼ਿਲ੍ਹਾ ਅੰਮਿ੍ਤਸਰ ਨੇ ਅੱਠ ਤਮਗੇ ਜਿੱਤ ਕੇ ਹੂੰਝਾ ਫੇਰ ਜਿੱਤਾਂ ਪ੍ਰਾਪਤ ਕੀਤੀਆਂ ਹਨ | ਸੈਕਰਡ ਹਾਰਟ ਸਕੂਲ, ਭਿੱਖੀਵਿੰਡ ਵਿਖੇ ਆਯੋਜਿਤ ਕੀਤੇ ਗਏ ਸਕੇਟਿੰਗ ਮੁਕਾਬਲਿਆਂ ਦੇ ਵੱਖ-ਵੱਖ ਵਰਗਾਂ ਵਿਚ ਭਾਗ ਲੈਂਦੇ ਹੋਏ ਮਨਰੀਤ ਕੌਰ ਨੇ ਦੋ, ਸਮਰਦੀਪ ਸਿੰਘ ਅਤੇ ਏਕਮਦੀਪ ਕੌਰ ਨੇ ਇਕ-ਇਕ ਸੋਨੇ ਦੇ ਤਮਗੇ, ਮੰਨਤਜੀਤ ਕੌਰ, ਰਛਨੀਤ ਕੌਰ ਨੇ ਚਾਂਦੀ ਦੇ ਤਮਗੇ, ਸਮਰਦੀਪ ਸਿੰਘ ਅਤੇ ਸਫਲਦੀਪ ਕੌਰ ਨੇ ਕਾਂਸੇ ਦੇ ਤਮਗੇ ਹਾਸਿਲ ਕੀਤੇ | ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਸਕੂਲ ਪ੍ਰਬੰਧਕ ਕਮੇਟੀ, ਪਿ੍ੰ: ਗੁਰਦਿਆਲ ਸਿੰਘ ਅਤੇ ਸਮੂਹ ਸਟਾਫ ਵਲੋਂ ਸਾਰੇ ਜੇਤੂ ਵਿਦਿਆਰਥੀਆਂ ਅਤੇ ਕੋਚ ਹਰਿੰਦਰ ਸਿੰਘ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਸਕੂਲ ਵਿਚ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੈਸ਼ਨਲ ਬੈਂਕ ਵਲੋਂ ਕਿਸਾਨਾਂ ਲਈ ਜਾਗਰੂਕਤਾ ਕੈਂਪ <br/> ਅਗਲੀ ਖ਼ਬਰ ਵਿਧਾਇਕ ਧਾਲੀਵਾਲ ਵਲੋਂ ਅਜਨਾਲਾ 'ਚ 7.50 ਕਰੋੜ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦੇ ਉਦਘਾਟਨ <br/>
Ad Position 24