26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਵਿਧਾਇਕ ਧਾਲੀਵਾਲ ਵਲੋਂ ਇਸਾਈ ਭਾਈਚਾਰੇ ਨੂੰ ਮਿ੍ਤਕ ਦੇਹ ਸੰਭਾਲ ਲਈ ਆਪਣੀ ਤਨਖਾਹ 'ਚੋਂ ਕੈਂਡੀ ਦਿੱਤੀ <br/>

Ad Position 21
No active advertisement
ਸੰਤ ਮਾਈਕਲ ਕੈਥੋਲਿਕ ਚਰਚ ਵਿਖੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਇਸਾਈ ਭਾਈਚਾਰੇ ਨੂੰ ਮਿ੍ਤਕ ਦੇਹ ਸੰਭਾਲ ਲਈ ਕੈਂਡੀ ਭੇਟ ਕਰਦੇ ਹੋਏ ਨਾਲ ਖੜ੍ਹੇ ਸ਼ਹਿਰੀ ਪ੍ਰਧਾਨ ਅਮਿਤ ਔਲ, ਵਾਈਸ ਚੇਅਰਪਰਸਨ ਗੀਤਾ ਗਿੱਲ ਅਜਨਾਲਾ ਤੇ ਹੋਰ | ਤਸਵੀਰ : ਗੁਰਪ੍ਰੀਤ ਸਿੰਘ ਢਿੱਲੋਂ <br/> 11-05-2026
ਅਜਨਾਲਾ, 10 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਮਨੁੱਖਤਾ ਦੀ ਸੇਵਾ ਨੂੰ ਪਹਿਲ ਦਿੰਦਿਆਂ ਆਪਣੀ ਤਨਖਾਹ ਵਿਚੋਂ ਇਸਾਈ ਭਾਈਚਾਰੇ ਲਈ ਮਿ੍ਤਕ ਦੇਹ ਦੀ ਸੰਭਾਲ ਵਾਸਤੇ ਕੈਂਡੀ ਭੇਟ ਕੀਤੀ ਗਈ | ਸਥਾਨਕ ਸ਼ਹਿਰ 'ਚ ਸੰਤ ਮਾਈਕਲ ਕੈਥੋਲਿਕ ਚਰਚ ਵਿਖੇ ਕਰਵਾਏ ਸਾਦੇ ਸਮਾਰੋਹ ਦੌਰਾਨ ਫਾਦਰ ਜੋਸ਼ ਇਲੀਕਲ ਦੀ ਮੌਜੂਦਗੀ ਵਿਚ ਇਸਾਈ ਭਾਈਚਾਰੇ ਦੇ ਆਗੂਆਂ ਨੂੰ ਕੈਂਡੀ ਭੇਟ ਕਰਨ ਸਮੇਂ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਸਮਾਜ ਦੇ ਹਰ ਵਰਗ ਦੀ ਸੇਵਾ ਕਰਨਾ ਉਨ੍ਹਾਂ ਦੀ ਪਹਿਲੀ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਇਸਾਈ ਭਾਈਚਾਰੇ ਵਲੋਂ ਲੰਬੇ ਸਮੇਂ ਤੋਂ ਮਿ੍ਤਕ ਦੇਹ ਦੀ ਸੰਭਾਲ ਲਈ ਲੋੜੀਂਦੀ ਸਹੂਲਤ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਧਿਆਨ ਵਿਚ ਰੱਖਦਿਆਂ ਇਹ ਸਹਿਯੋਗ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਸਾਈ ਭਾਈਚਾਰੇ ਦੇ ਕਬਰਿਸਤਾਨ ਦੀ ਚਾਰਦੀਵਾਰੀ ਲਈ 10 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਸੀ, ਜਿੱਥੇ ਚਾਰਦੀਵਾਰੀ ਦੇ ਨਿਰਮਾਣ ਕਾਰਜ ਜਾਰੀ ਹਨ | ਇਸ ਮੌਕੇ ਫਾਦਰ ਜੋਸ਼ ਇਲੀਕਲ ਵਲੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ 'ਆਪ' ਸ਼ਹਿਰੀ ਅਜਨਾਲਾ ਦੇ ਪ੍ਰਧਾਨ ਅਮਿਤ ਔਲ, ਮਹਿਲਾ ਕਮਿਸ਼ਨ ਪੰਜਾਬ ਦੇ ਵਾਈਸ ਚੇਅਰਪਰਸਨ ਗੀਤਾ ਗਿੱਲ ਅਜਨਾਲਾ, ਐਡਵੋਕੇਟ ਸੰਦੀਪ ਕੌਸ਼ਲ, ਫਾਦਰ ਅਨੀਸ਼, ਅਜੀਤ ਸ਼ਾਹ ਵੰਝਾਂਵਾਲਾ, ਸ਼ਿਵਦੀਪ ਸਿੰਘ ਚਾਹਲ, ਬਲਾਕ ਪ੍ਰਧਾਨ ਦਵਿੰਦਰ ਸਿੰਘ ਸੋਨੂ, ਸਾਬਕਾ ਕੌਂਸਲਰ ਗੁਰਦੇਵ ਸਿੰਘ ਗੁਲਾਬ ਅਤੇ ਅਵਿਨਾਸ਼ ਮਸੀਹ, ਇਲਿਆਸ ਮਸੀਹ, ਬਾਬਾ ਰਿੰਕੂ ਸ਼ਾਹ, ਨਿਸ਼ਾਨ ਸਿੰਘ ਚੀਮਾ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 20 ਗ੍ਰਾਮ ਹੈਰੋਇਨ ਤੇ 600 ਰੁਪਏ ਡਰੱਗ ਮਨੀ ਸਮੇਤ ਦੋਸ਼ੀ ਕਾਬੂ ਅਗਲੀ ਖ਼ਬਰ ਕੱਟੜ ਇਮਾਨਦਾਰ ਆਮ ਆਦਮੀ ਪਾਰਟੀ ਦਾ ਭਿ੍ਸ਼ਟ ਚਿਹਰਾ ਹੋਇਆ ਬੇਨਕਾਬ-ਮਜੀਠੀਆ <br/>
Ad Position 24