25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਵਿਕਾਸ ਦੇ ਕੀਤੇ ਕੰਮ ਤੇ ਦਿੱਤੀਆਂ ਸਰਕਾਰੀ ਸਹੂਲਤਾਂ ਨੂੰ ਮੁੱਖ ਰੱਖਦਿਆਂ ਇਕ ਵਾਰ ਫਿਰ ਸਰਕਾਰ ਬਣਾਉਣ ਦਾ ਮੌਕਾ ਦਿਓ-ਈ. ਟੀ. ਓ.

ਤਰਸਿੱਕਾ, 25 ਸਤੰਬਰ (ਅਤਰ ਸਿੰਘ ਤਰਸਿੱਕਾ)-ਸਮੁੱਚੇ ਪੰਜਾਬ ਤੇ ਹਲਕਾ ਜੰਡਿਆਲਾ ਗੁਰੂ ’ਚ ਪੰਜਾਬ ਸਰਕਾਰ ਵਲੋਂ ਕੀਤੇ ਰਿਕਾਰਡ ਤੋੜ ਵਿਕਾਸ ਕਾਰਜ ਤੇ ਬਿਨਾਂ ਕਿਸੇ ਵਿਤਕਰੇ ਦੇ ਸਭ ਵਰਗਾਂ ਨੂੰ ਦਿੱਤੀਆਂ ਜਾ ਰਹੀਆਂ ਸਰਕਾਰੀ ਸਹੂਲਤਾਂ ਨੂੰ ਜਾਰੀ ਰੱਖਣ ਲਈ ਇਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ਤਾਂ ਕਿ ਅਧੂਰੇ ਰਹਿ ਗਏ ਕੰਮਾਂ ਨੂੰ ਵੀ ਪੂਰਿਆਂ ਕੀਤਾ ਜਾ ਸਕੇ। ਇਹ ਸ਼ਬਦ ਪਿੰਡ ’ਚ ਇੰਜੀ: ਬਲਰਾਜ ਸਿੰਘ ਪ੍ਰਧਾਨ ਤੇ ਮੈਂਬਰ ਪੰਚਾਇਤ ਸੰਮਤੀ ਬਲਾਕ ਤਰਸਿੱਕਾ ਦੇ ਗ੍ਰਹਿ ਵਿਖੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਹੇ।

Ad Position 21
No active advertisement
ਅਜੀਤ ਡੈਸਕ 26-09-2026
ਤਰਸਿੱਕਾ, 25 ਸਤੰਬਰ (ਅਤਰ ਸਿੰਘ ਤਰਸਿੱਕਾ)-ਸਮੁੱਚੇ ਪੰਜਾਬ ਤੇ ਹਲਕਾ ਜੰਡਿਆਲਾ ਗੁਰੂ ’ਚ ਪੰਜਾਬ ਸਰਕਾਰ ਵਲੋਂ ਕੀਤੇ ਰਿਕਾਰਡ ਤੋੜ ਵਿਕਾਸ ਕਾਰਜ ਤੇ ਬਿਨਾਂ ਕਿਸੇ ਵਿਤਕਰੇ ਦੇ ਸਭ ਵਰਗਾਂ ਨੂੰ ਦਿੱਤੀਆਂ ਜਾ ਰਹੀਆਂ ਸਰਕਾਰੀ ਸਹੂਲਤਾਂ ਨੂੰ ਜਾਰੀ ਰੱਖਣ ਲਈ ਇਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ਤਾਂ ਕਿ ਅਧੂਰੇ ਰਹਿ ਗਏ ਕੰਮਾਂ ਨੂੰ ਵੀ ਪੂਰਿਆਂ ਕੀਤਾ ਜਾ ਸਕੇ। ਇਹ ਸ਼ਬਦ ਪਿੰਡ ’ਚ ਇੰਜੀ: ਬਲਰਾਜ ਸਿੰਘ ਪ੍ਰਧਾਨ ਤੇ ਮੈਂਬਰ ਪੰਚਾਇਤ ਸੰਮਤੀ ਬਲਾਕ ਤਰਸਿੱਕਾ ਦੇ ਗ੍ਰਹਿ ਵਿਖੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਹੇ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਪਿਛਲੇ 70 ਸਾਲਾਂ ’ਚ ਜੋ ਕੰਮ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਨਹੀਂ ਕੰਮ ਕਰ ਸਕੀਆਂ ਉਹ ਅਸਾਂ ਸਾਢੇ ਚਾਰ ਸਾਲ ’ਚ ਕਰਕੇ ਵਿਖਾ ਦਿੱਤੇ ਹਨ। ਉਨ੍ਹਾਂ ਨੇ ਪਿੰਡ ਤਰਸਿੱਕਾ ਦੇ ਘਰੋਂ ਘਰ ਜਾ ਕੇ ਪੰਜਾਬ ਸਰਕਾਰ ਦੀਆਂ ਵਿਸ਼ੇਸ਼ ਪ੍ਰਾਪਤੀਆਂ ਤੋਂ ਲੋਕਾਂ ਨੂੰ ਜਾਣੂੰ ਕਰਵਾਇਆ ਅਤੇ ਇਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਜਗਦੀਪ ਸਿੰਘ ਸਰਪੰਚ ਤਰਸਿੱਕਾ, ਜਰਮਨਜੀਤ ਸਿੰਘ ਸਰਪੰਚ ਕਸਬਾ ਪੁਲ ਨਹਿਰ ਤਰਸਿੱਕਾ, ਰਮੇਸ਼ ਅਸ਼ਵਨੀ ਚੇਅਰਮੈਨ ਵਪਾਰ ਮੰਡਲ ਹਲਕਾ ਜੰਡਿਆਲਾ ਗੁਰੂ, ਇੰਦਰਜੀਤ ਸਿੰਘ ਰਾਏਪੁਰ ਚੇਅਰਮੈਨ, ਸੁਖ ਰੰਧਾਵਾ ਚੇਅਰਮੈਨ ਪੀ. ਏ. ਡੀ. ਪੀ. ਬੈਂਕ ਬਾਬਾ ਬਕਾਲਾ, ਬਲਰਾਜ ਸਿੰਘ ਇੰਜੀਨੀਅਰ ਪ੍ਰਧਾਨ ਬਾਬਾ ਬਲਵੰਤ ਸਿੰਘ ਮਾਂਗਟ , ਕੁਲਰਾਜ ਸਿੰਘ, ਮਾਸਟਰ ਸੁਲਤਾਨ ਸਿੰਘ ਗੁਰਸ਼ਰਨ ਸਿੰਘ ਖਜਾਲਾ ਮਹਿੰਗਾ ਸਿੰਘ ਪੁਲ ਲਹਿਰ ਤਰਸਿੱਕਾ ਸੁਖਵਿੰਦਰ ਸਿੰਘ ਮਾਨੀ ਚੱਕੀ ਵਾਲੇ ਬਚਿੱਤਰ ਸਿੰਘ, ਪਰਮਿੰਦਰ ਸਿੰਘ ਸਰਪੰਚ ਡੇਹਰੀਵਾਲਾ, ਗੁਰਸ਼ਰਨ ਸਿੰਘ ਖਜਾਲਾ,ਸੁਖਵਿੰਦਰ ਸਿੰਘ ਲਵਲੀ ਸਰਪੰਚ ਭੱਟੀਕੇ, ਸੁਖ ਸਰਪੰਚ ਦਸ਼ਮੇਸ਼ ਨਗਰ, ਸੁਖਵਿੰਦਰ ਸਿੰਘ ਮਾਨੀ ਤੇ ਸੁਖਵਿੰਦਰ ਸਿੰਘ ਚੱਕੀ ਵਾਲੇ ਆਦਿ ਹਾਜ਼ਰ ਸਨ। 25 ਏਐਸਆਰ18
Ad Position 22
No active advertisement
ਪਿਛਲੀ ਖ਼ਬਰ ‘ ਆਪ’ ਸਰਕਾਰ ਹੁਣ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਮੁੜ ਸੱਤਾ ਹਾਸਿਲ ਨਹੀਂ ਕਰ ਸਕਦੀ-ਮਜੀਠੀਆ ਅਗਲੀ ਖ਼ਬਰ ਕੇਂਦਰੀ ਮੰਤਰੀ ਮੇਘਵਾਲ ਨੇ ਹਲਕਾ ਉੱਤਰੀ ’ਚ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੀ ਅਗਵਾਈ ਕੀਤੀ
Ad Position 24