06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਮਾਤਾ ਗੁਜਰ ਕੌਰ ਜੀ ਭਲਾਈ ਕੇਂਦਰ ਵਿਖੇ ਇਨਾਮ ਵੰਡ ਸਮਾਗਮ ਕਰਵਾਇਆ <br/>

Ad Position 21
No active advertisement
ਮਾਤਾ ਗੁਜਰ ਕੌਰ ਜੀ ਭਲਾਈ ਕੇਂਦਰ ਟਰੱਸਟ ਜੰਡਿਆਲਾ ਗੁਰੂ ਦੀਆਂ ਬੱਚੀਆਂ ਨੂੰ ਸਿਲਾਈ ਮਸ਼ੀਨਾਂ ਵੰਡਣ ਸਮੇਂ ਭਾਈ ਨਰਿੰਦਰ ਸਿੰਘ, ਪਿ੍ੰਸੀਪਲ ਕੁਲਵਿੰਦਰ ਕੌਰ ਅਤੇ ਹੋਰ | ਤਸਵੀਰ : ਪ੍ਰਮਿੰਦਰ ਸਿੰਘ ਜੋਸਨ <br/> 14-05-2026
ਜੰਡਿਆਲਾ ਗੁਰੂ, 13 ਮਈ (ਪ੍ਰਮਿੰਦਰ ਸਿੰਘ ਜੋਸਨ)-ਭਾਈ ਗੁਰਇਕਬਾਲ ਸਿੰਘ ਤੇ ਭਾਈ ਨਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਜਗਤ ਮਾਤਾ ਗੁਜਰ ਕੌਰ ਜੀ ਭਲਾਈ ਕੇਂਦਰ ਟਰੱਸਟ ਜੰਡਿਆਲਾ ਗੁਰੂ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਗਿਆ, ਉਪਰੰਤ ਭਾਈ ਨਰਿੰਦਰ ਸਿੰਘ ਅਤੇ ਬੀਬੀ ਪਰਮਜੀਤ ਕੌਰ ਨੇ ਸ਼ਬਦ ਕੀਰਤਨ ਦੁਆਰਾ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਉਪਰੰਤ ਇਥੇ ਚੱਲ ਰਹੇ ਕੋਰਸ ਜਿਨ੍ਹਾਂ 'ਚ ਸਾਹਿਬਜ਼ਾਦਾ ਅਜੀਤ ਸਿੰਘ ਇੰਗਲਿਸ਼ ਸਪੀਕਿੰਗ ਸੈਂਟਰ, ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਸਿਲਾਈ ਕਢਾਈ ਸਿਖਲਾਈ ਸੈਂਟਰ, ਸਾਹਿਬਜ਼ਾਦਾ ਫਤਿਹ ਸਿੰਘ ਜੀ ਨਿਸ਼ਕਾਮ ਕੰਪਿਊਟਰ ਟ੍ਰੇਨਿੰਗ ਸੈਂਟਰ ਦੀਆਂ ਪਹਿਲੇ ਦੂਜੇ ਅਤੇ ਤੀਜੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ ਤੇ ਲੋੜਵੰਦ ਬੱਚੀਆਂ ਨੂੰ ਸਿਲਾਈ ਮਸ਼ੀਨਾਂ ਵੀ ਮੁਫ਼ਤ ਦਿੱਤੀਆਂ ਗਈਆਂ ਤਾਂ ਜੋ ਆਉਣ ਵਾਲੇ ਸਮੇਂ ਵਿਚ ਕਿਰਤ ਕਰਕੇ ਆਪਣੇ ਪੈਰਾਂ 'ਤੇ ਖੜੀਆਂ ਹੋ ਸਕਣ | ਭਾਈ ਨਰਿੰਦਰ ਸਿੰਘ ਅਤੇ ਬੀਬੀ ਪਰਮਜੀਤ ਕੌਰ ਨੇ ਸਾਰੀਆਂ ਬੱਚੀਆਂ ਨੂੰ ਉਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ | ਭਾਈ ਨਰਿੰਦਰ ਸਿੰਘ ਨੇ ਬੱਚੀਆਂ ਨੂੰ, ਆਈਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰਨ ਲਈ ਪ੍ਰੇਰਿਆ | ਇੱਥੇ ਇਹ ਵਰਨਣ ਯਗ ਹੈ ਕਿ ਜਗਤ ਮਾਤਾ ਗੁਜਰ ਕੌਰ ਜੀ ਭਲਾਈ ਕੇਂਦਰ ਟਰੱਸਟ ਜੰਡਿਆਲਾ ਗੁਰੂ ਵਲੋਂ ਹਰ ਮਹੀਨੇ 500 ਤੋਂ ਵੱਧ ਵਿਧਵਾ ਬੀਬੀਆਂ ਨੂੰ ਮੁਫਤ ਰਾਸ਼ਨ ਦਿੱਤਾ ਜਾਂਦਾ ਹੈ ਜਿਸ ਵਿਚ ਘਰੇਲੂ ਵਰਤੋਂ ਲਈ ਜ਼ਰੂਰੀ ਵਸਤੂਆਂ ਸ਼ਾਮਿਲ ਹੁੰਦੀਆਂ ਹਨ ਅਤੇ ਸਮੇਂ ਸਮੇਂ ਉਨ੍ਹਾਂ ਨੂੰ ਸਰਦੀਆਂ ਵਿਚ ਕੋਟੀਆਂ ਅਤੇ ਗਰਮੀਆਂ ਵਿਚ ਠੰਡੇ ਸੂਟ ਦਿੱਤੇ ਜਾਂਦੇ ਹਨ | ਇਸ ਮੌਕੇ ਟਹਿਲ ਇੰਦਰ ਸਿੰਘ, ਭੁਪਿੰਦਰ ਸਿੰਘ, ਪਿ੍ੰਸੀਪਲ ਕੁਲਵਿੰਦਰ ਕੌਰ, ਉਪ ਦੀਪ ਸਿੰਘ ਮੌਜੂਦ ਸਨ |
ਅੱਜ ਬਿਜਲੀ ਬੰਦ ਰਹੇਗੀ
ਬਿਆਸ, 13 ਮਈ (ਨਰਿੰਦਰ ਸਿੰਘ)-ਬਿਜਲੀ ਵਿਭਾਗ ਵਲੋਂ ਜ਼ਰੂਰੀ ਮੁਰੰਮਤ ਦੇ ਕਾਰਨ ਅੱਜ ਸਵੇਰ ਤੋਂ ਬਾਅਦ ਦੁਪਹਿਰ ਤੱਕ ਵੱਖ-ਵੱਖ ਖੇਤਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਡੀਓ ਬਿਆਸ ਇੰਜੀਨੀਅਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ 220 ਕੇ.ਵੀ. ਬੁਟਾਰੀ ਦੀ ਜ਼ਰੂਰੀ ਮੁਰੰਮਤ ਕਰਨ ਦੇ ਕਾਰਨ 66 ਕੇ.ਵੀ. ਸਬ ਸਟੇਸ਼ਨ ਬਿਆਸ ਦੇ ਸਮੂਹ 11 ਕੇਵੀ ਫੀਡਰ ਵੀਰਵਾਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹਿਣਗੇ |

Ad Position 22
No active advertisement
ਪਿਛਲੀ ਖ਼ਬਰ ਪਿੰਡ ਦੋਲੋ ਨੰਗਲ ਵਿਖੇ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਵਰਕਰਾਂ ਨੇ 'ਅਕਾਲੀ ਦਲ ਵਾਰਿਸ ਪੰਜਾਬ' ਦਾ ਪੱਲਾ ਫੜਿਆ <br... ਅਗਲੀ ਖ਼ਬਰ ਸਾਬਕਾ ਸਰਪੰਚ ਦੇ ਘਰੋਂ ਹਥਿਆਰ, ਲੱਖਾਂ ਦੇ ਗਹਿਣੇ ਤੇ ਨਕਦੀ ਲੈ ਕੇ ਚੋਰ ਹੋਏ ਫਰਾਰ <br/>
Ad Position 24