06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸਾਬਕਾ ਸਰਪੰਚ ਦੇ ਘਰੋਂ ਹਥਿਆਰ, ਲੱਖਾਂ ਦੇ ਗਹਿਣੇ ਤੇ ਨਕਦੀ ਲੈ ਕੇ ਚੋਰ ਹੋਏ ਫਰਾਰ <br/>

Ad Position 21
No active advertisement
ਅਜੀਤ ਡੈਸਕ 14-05-2026
ਜੈਂਤੀਪੁਰ, 13 ਮਈ (ਭੁਪਿੰਦਰ ਸਿੰਘ ਗਿੱਲ)-ਹਲਕਾ ਮਜੀਠਾ ਦੇ ਪਿੰਡ ਤਲਵੰਡੀ ਖੁਮਣ ਦੇ ਸਾਬਕਾ ਸਰਪੰਚ ਕੁਲਵਿੰਦਰ ਕੌਰ ਕਾਹਲੋਂ ਦੇ ਘਰੋਂ 65 ਹਜ਼ਾਰ ਦੇ ਕਰੀਬ ਨਕਦੀ ਅਤੇ 8 ਤੋਲੇ ਦੇ ਕਰੀਬ ਸੋਨੇ ਦੇ ਜ਼ੇਵਰਾਂ ਇਕ 12 ਬੋਰ ਦੀ ਰਾਈਫਲ ਨਾਲ ਜਿੰਦਾ ਕਾਰਤੂਸ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਨਾਲ ਹੀ ਦੂਸਰੇ ਪਿੰਡ ਪਾਖਰਪੁਰ ਸੁਖਵਿੰਦਰ ਸਿੰਘ ਦੇ ਘਰ ਦੀ ਪਿਛਲੀ ਕੰਧ ਪਾੜ ਕੇ ਅੰਦਰ ਦਾਖਲ ਹੋਏ ਚੋਰ ਇਕ ਲੈਪਟਾਪ 10 ਹਜ਼ਾਰ ਦੀ ਨਕਦੀ ਤੇ ਕੁਝ ਹੋਰ ਸਾਮਾਨ ਲੈ ਕੇ ਹੋਏ ਫਰਾਰ ਪੀੜਤ ਪਰਿਵਾਰਾਂ ਵਲੋਂ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਨ ਦੀ ਮੰਗ ਕੀਤੀ ਹੈ, ਇਸ ਮੌਕੇ ਗੱਲਬਾਤ ਕਰਦਿਆਂ ਤਲਵੰਡੀ ਖੁਮਣ ਦੇ ਸਾਬਕਾ ਸਰਪੰਚ ਦੇ ਪਤੀ ਦਲਜੀਤ ਸਿੰਘ ਫੌਜੀ ਨੇ ਕਿਹਾ ਕਿ ਚੋਰ 12 ਬੋਰ ਦੀ ਰਾਇਫਲ ਲੈ ਕੇ ਗਏ ਹਨ ਉਸ ਦੀ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ | ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਚੋਰਾਂ ਨੂੰ ਗਿ੍ਫਤਾਰ ਕੀਤਾ ਜਾਵੇਗਾ ਆਸ-ਪਾਸ ਦੇ ਸੀ.ਸੀ. ਟੀ.ਵੀ ਖੰਗਾਲੇ ਜਾ ਰਹੇ ਹਨ, ਜਲਦੀ ਹੀ ਚੋਰਾਂ ਨੂੰ ਗਿ੍ਫਤਾਰ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰ ਕੌਰ ਜੀ ਭਲਾਈ ਕੇਂਦਰ ਵਿਖੇ ਇਨਾਮ ਵੰਡ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਸੁਲਤਾਨਪੁਰ ਲੋਧੀ ਦੀ ਹਰ ਸੀਟ 'ਤੇ ਚੋਣ ਲੜੇਗਾ ਸ਼੍ਰੋਮਣੀ ਅਕਾਲੀ ਦਲ- ਇੰਦਰਜੀਤ ਸਿੰਘ ਜੋਸਨ ਲੋਕ ਮੌਜੂਦਾ ਸਰਕਾਰ ਤੇ ਕ...
Ad Position 24