ਅਜਨਾਲਾ, 14 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਖੇਤਰ ਦੀ ਨਾਮਵਰ ਸਿੱਖਿਆ ਸੰਸਥਾ ਜੀ. ਆਰ. ਡੀ. ਕਾਨਵੈਂਟ ਸਕੂਲ ਅਜਨਾਲਾ ਦਾ ਨਤੀਜਾ 100 ਫ਼ੀਸਦੀ ਰਿਹਾ | 'ਅਜੀਤ' ਨਾਲ ਗੱਲਬਾਤ ਕਰਦਿਆਂ ਸਕੂਲ ਦੇ ਪਿ੍ੰਸੀਪਲ ਗੁਰਦਰਸ਼ਨ ਬਜਾਜ ਨੇ ਦੱਸਿਆ ਕਿ ਸਕੂਲ ਦੀਆਂ 2 ਵਿਦਿਆਰਥਣਾਂ ਵੰਸਕਿਾ ਅਤੇ ਅਰਪਣ ਕੌਰ ਨੇ ਮੈਡੀਕਲ ਸਟਰੀਮ ਵਿਚੋਂ 96 ਪ੍ਰਤੀਸ਼ਤ ਨੰਬਰ ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ, ਸੁਮਨਦੀਪ ਕੌਰ ਤੇ ਅਗਮਪਾਲ ਸਿੰਘ ਨੇ 95 ਪ੍ਰਤੀਤ ਨੰਬਰ ਲੈ ਕੇ ਦੂਜਾ ਸਥਾਨ ਹਾਸਿਲ ਕੀਤਾ ਤੇ ਜੋਬਨ ਸਿੰਘ ਨੇ 94 ਪ੍ਰਤੀਸ਼ਤ ਨੰਬਰ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ | ਨਾਨ ਮੈਡੀਕਲ ਸਟਰੀਮ ਵਿਚੋਂ ਗੁਰਕੀਰਤ ਸਿੰਘ ਨੇ 95 ਪ੍ਰਤੀਸ਼ਤ ਨੰਬਰ ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ, ਨਵਰੀਤ ਕੌਰ ਨੇ 94 ਪ੍ਰਤੀਸ਼ਤ ਨੰਬਰ ਲੈ ਕੇ ਦੂਜਾ ਸਥਾਨ ਹਾਸਿਲ ਕੀਤਾ ਅਤੇ ਬਲਨੂਰ ਸਿੰਘ ਨੇ 93 ਪ੍ਰਤੀਸ਼ਤ ਨੰਬਰ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ | ਉਨ੍ਹਾਂ ਦੱਸਿਆ ਕਿ ਕਾਮਰਸ ਸਟਰੀਮ ਵਿਚੋਂ ਅਰੁਣ ਕੁਮਾਰ ਨੇ 95 ਪ੍ਰਤੀਸ਼ਤ ਨੰਬਰ ਲੈ ਕੇ ਪਹਿਲਾ ਸਥਾਨ, ਮਨਜੀਤ ਕੌਰ ਨੇ 94 ਪ੍ਰਤੀਸ਼ਤ ਨੰਬਰ ਲੈ ਕੇ ਦੂਜਾ ਸਥਾਨ ਤੇ ਪਰਮਿੰਦਰ ਕੌਰ ਅਤੇ ਬਿਕਰਮਜੀਤ ਸਿੰਘ ਨੇ 93 ਪ੍ਰਤੀਸ਼ਤ ਨੰਬਰ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ ਅਤੇ ਆਰਟਸ ਸਟਰੀਮ ਦੇ ਵਿਚੋਂ ਹੈਰੀ ਨੇ 92 ਪ੍ਰਤੀਸ਼ਤ ਨੰਬਰ ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਸੁਖਮਨਜੀਤ ਸਿੰਘ ਨੇ 91 ਪ੍ਰਤੀਸ਼ਤ ਨੰਬਰ ਲੈ ਕੇ ਦੂਜਾ ਸਥਾਨ ਅਤੇ ਅਭੀ ਅਤੇ ਪੂਜਾ ਨੇ 90 ਪ੍ਰਤੀਸ਼ਤ ਨੰਬਰ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ | ਪਿ੍ੰਸੀਪਲ ਗੁਰਦਰਸ਼ਨ ਬਜਾਜ ਨੇ ਅੱਗੇ ਦੱਸਿਆ ਕਿ ਫਿਜਿਕਸ, ਬਾਇਉਲੋਜੀ, ਕੈਮਿਸਟਰੀ, ਅਕਾਊਾਟੈਂਸੀ, ਐਫਈਬੀ ਅਤੇ ਅੰਗਰੇਜ਼ੀ ਵਿਸ਼ਿਆਂ ਵਿਚੋਂ ਕਈ ਵਿਦਿਆਰਥੀਆਂ ਨੇ 100 ਵਿਚੋਂ 100 ਅੰਕ ਪ੍ਰਾਪਤ ਕੀਤੇ ਹਨ | ਇਸ ਤੋਂ ਇਲਾਵਾ 70 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਉੱਪਰ ਨੰਬਰ ਲਏ ਹਨ ਅਤੇ 50 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਉੱਪਰ ਨੰਬਰ ਲੈ ਕੇ ਆਪਣੇ ਮਾਪਿਆਂ ਦਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ | ਪਿ੍ੰਸੀਪਲ ਗੁਰਦਰਸ਼ਨ ਬਜਾਜ ਅਤੇ ਐੱਨ.ਡੀ ਮੈਡਮ ਸੰਤੋਸ਼ ਬਜਾਜ ਨੇ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬਾਰ੍ਹਵੀਂ ਜਮਾਤ ਦਾ ਨਤੀਜਾ ਚੰਗਾ ਆਉਣ ਦੀ ਖ਼ੁਸ਼ੀ ਵਿਚ ਬਹੁਤ ਮੁਬਾਰਕਬਾਦ ਦਿੱਤੀ | ਪਿ੍ੰਸੀਪਲ ਗੁਰਦਰਸ਼ਨ ਬਜਾਜ ਨੇ ਕਿਹਾ ਕਿ ਇਹ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਅੱਗੇ ਤੋਂ ਹੋਰ ਜ਼ਿਆਦਾ ਮਿਹਨਤ ਕਰਨ ਲਈ ਪ੍ਰੇਰਿਆ | ਇਸ ਮੌਕੇ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪਿ੍ੰਸੀਪਲ ਗੁਰਦਰਸ਼ਨ ਬਜਾਜ, ਅੱੈਮ.ਡੀ. ਮੈਡਮ ਸੰਤੋਸ਼ ਬਜਾਜ ਅਤੇ ਅੰਸ਼ ਬਜਾਜ ਵਲੋਂ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਅੰਸ਼ ਬਜਾਜ, ਗੁਰਜਿੰਦਰ ਸਿੰਘ, ਹਰਦੀਪ ਸਿੰਘ, ਰਜਿੰਦਰ ਕੌਰ ਦੂਰੀਆਂ, ਜਸਦੀਪ ਕੌਰ, ਮੈਡਮ ਰੇਨੂੰ, ਦਿਲਪ੍ਰੀਤ ਕੌਰ, ਮੈਡਮ ਕਵਿਤਾ, ਮਨਪ੍ਰੀਤ ਕੌਰ ਇਬਰਾਹਿਮਪੁਰਾ, ਮਨਪ੍ਰੀਤ ਕੌਰ ਗੁੱਜਰਪੁਰਾ, ਸੁਖਰਾਜ ਮੈਡਮ, ਮੈਡਮ ਸਿਮਰ, ਬਲਜਿੰਦਰ ਕੌਰ, ਹਰਜੋਤ ਕੌਰ, ਯੂਸਫ਼, ਮੈਡਮ ਨੀਲਮ, ਮੈਡਮ ਜੋਤੀ, ਲਵਪ੍ਰੀਤ ਕੌਰ, ਰਵਿੰਦਰ ਕੌਰ ਤੇ ਮੈਡਮ ਅਲਕਾ ਆਦਿ ਅਧਿਆਪਕ ਸ਼ਾਮਿਲ ਸਨ |