ਗੁਰਦੁਆਰਾ ਸ੍ਰੀ ਭੋਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਦੀ ਸੰਪੂਰਨਤਾ ਹੋਈ
ਬਾਬਾ ਬਕਾਲਾ ਸਾਹਿਬ, 5 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਇਤਿਹਾਸਕ ਗੁਰਦੁਆਰਾ ਨੌਵੀਂ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਮਹਾਂ ਕਵੀ ਭਾਈ ਸੰਤੋਖ ਸਿੰਘ ਦੀ ਰਚਨਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਜਿਸਦੀ ਲੜੀਵਾਰ ਕਥਾ 15 ਅਗਸਤ 2022 ਤੋਂ ਪ੍ਰਾਰੰਭ ਹੋਈ ਸੀ, ਉਸ ਦੀ ਸੰਪੂਰਨਤਾ ਕਰਦਿਆਂ ਹੋਇਆਂ ਗਿਆਨੀ ਮਨਜੀਤ ਸਿੰਘ ਕਥਾ ਵਾਚਕ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਪਾਤਸ਼ਾਹੀ ਨੌਵੀਂ ਨੇ ਸੰਗਤਾਂ ਨੂੰ ਬੜੇ ਪ੍ਰੇਮ ਦੇ ਨਾਲ ਸਮਾਪਤੀ ਦੇ ਪ੍ਰਸੰਗ ਦੀ ਕਥਾ ਸਰਵਣ ਕਰਾਈ, ਕਥਾ ਦਾ ਪਾਠ ਭਾਈ ਅਕਾਸ਼ਦੀਪ ਸਿੰਘ ਨੇ ਕੀਤਾ । ਸਤਿਗੁਰੂ ਮਹਾਰਾਜ ਦੇ ਹਜੂਰ ਕਥਾ ਦੀ ਸੰਪੂਰਨਤਾ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਅਰਦਾਸ ਹੈੱਡ ਗ੍ਰੰਥੀ ਭਾਈ ਹਰਦੇਵ ਸਿੰਘ ਨੇ ਕੀਤੀ ਅਤੇ ਨਾਲ ਹੀ ਸ੍ਰੀ ਪ੍ਰਾਚੀਨ ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ ਦੀ ਕਥਾ ਦੀ ਆਰੰਭਤਾ ਦੀ ਮਹਾਰਾਜ ਦੇ ਕੋਲੋਂ ਆਗਿਆ ਮੰਗੀ ਗਈ, ਇਸ ਸਮੇਂ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਅਤੇ ਸਿੰਘ ਸਾਹਿਬ ਜੱਥੇਦਾਰ ਬਾਬਾ ਅਵਤਾਰ ਸਿੰਘ ਦਲ ਬਾਬਾ ਬਿਧੀ ਚੰਦ ਨੇ ਗਿਆਨੀ ਮਨਜੀਤ ਸਿੰਘ ਨੂੰ ਸਨਮਾਨ ਭੇਜਿਆ ਅਤੇ ਚੜ੍ਹਦੀ ਕਲਾ ਕਲਾ ਲਈ ਅਰਦਾਸ ਕੀਤੀ ।
ਬਾਬਾ ਬਕਾਲਾ ਸਾਹਿਬ, 5 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਇਤਿਹਾਸਕ ਗੁਰਦੁਆਰਾ ਨੌਵੀਂ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਮਹਾਂ ਕਵੀ ਭਾਈ ਸੰਤੋਖ ਸਿੰਘ ਦੀ ਰਚਨਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਜਿਸਦੀ ਲੜੀਵਾਰ ਕਥਾ 15 ਅਗਸਤ 2022 ਤੋਂ ਪ੍ਰਾਰੰਭ ਹੋਈ ਸੀ, ਉਸ ਦੀ ਸੰਪੂਰਨਤਾ ਕਰਦਿਆਂ ਹੋਇਆਂ ਗਿਆਨੀ ਮਨਜੀਤ ਸਿੰਘ ਕਥਾ ਵਾਚਕ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਪਾਤਸ਼ਾਹੀ ਨੌਵੀਂ ਨੇ ਸੰਗਤਾਂ ਨੂੰ ਬੜੇ ਪ੍ਰੇਮ ਦੇ ਨਾਲ ਸਮਾਪਤੀ ਦੇ ਪ੍ਰਸੰਗ ਦੀ ਕਥਾ ਸਰਵਣ ਕਰਾਈ, ਕਥਾ ਦਾ ਪਾਠ ਭਾਈ ਅਕਾਸ਼ਦੀਪ ਸਿੰਘ ਨੇ ਕੀਤਾ । ਸਤਿਗੁਰੂ ਮਹਾਰਾਜ ਦੇ ਹਜੂਰ ਕਥਾ ਦੀ ਸੰਪੂਰਨਤਾ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਅਰਦਾਸ ਹੈੱਡ ਗ੍ਰੰਥੀ ਭਾਈ ਹਰਦੇਵ ਸਿੰਘ ਨੇ ਕੀਤੀ ਅਤੇ ਨਾਲ ਹੀ ਸ੍ਰੀ ਪ੍ਰਾਚੀਨ ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ ਦੀ ਕਥਾ ਦੀ ਆਰੰਭਤਾ ਦੀ ਮਹਾਰਾਜ ਦੇ ਕੋਲੋਂ ਆਗਿਆ ਮੰਗੀ ਗਈ, ਇਸ ਸਮੇਂ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਅਤੇ ਸਿੰਘ ਸਾਹਿਬ ਜੱਥੇਦਾਰ ਬਾਬਾ ਅਵਤਾਰ ਸਿੰਘ ਦਲ ਬਾਬਾ ਬਿਧੀ ਚੰਦ ਨੇ ਗਿਆਨੀ ਮਨਜੀਤ ਸਿੰਘ ਨੂੰ ਸਨਮਾਨ ਭੇਜਿਆ ਅਤੇ ਚੜ੍ਹਦੀ ਕਲਾ ਕਲਾ ਲਈ ਅਰਦਾਸ ਕੀਤੀ । ਇਸ ਸਮੇਂ ਮੈਨੇਜਰ ਭਾਈ ਨਿਸ਼ਾਨ ਸਿੰਘ ਜਫਰਵਾਲ, ਮੀਤ ਮੈਨੇਜਰ ਭਾਈ ਸ਼ੇਰ ਸਿੰਘ, ਅਕਾਊਂਟੈਂਟ ਸ. ਅਮਰਜੀਤ ਸਿੰਘ ਤੋਂ ਇਲਾਵਾ ਹੋਰ ਵੀ ਬੇਅੰਤ ਸਿੱਖ ਸੰਗਤਾਂ ਮਾਈ ਭਾਈ ਗੁਰਸਿੱਖਾਂ ਨੇ ਹਾਜ਼ਰੀਆਂ ਭਰੀਆਂ ਅਤੇ ਬਾਬਾ ਸਤਨਾਮ ਸਿੰਘ ਖਡੂਰ ਸਾਹਿਬ, ਬਾਬਾ ਸੁੱਖਾ ਸਿੰਘ ਤਰਨਾ ਦਲ, ਬਾਬਾ ਬਲਬੀਰ ਬਾਊ ਸਿੰਘ, ਫਤਹਿ ਸਿੰਘ, ਅਮੋਲਕ ਸਿੰਘ ਖਡੂਰ ਸਾਹਿਬ, ਰਸ਼ਪਾਲ ਸਿੰਘ, ਪਿੰਦਰਪਾਲ ਸਿੰਘ ਭੁਜੰਗੀ ਫੁੰਮਣ ਸਿੰਘ, ਯੁਗਰਾਜ ਸਿੰਘ, ਭਾਈ ਹਰਪ੍ਰੀਤ ਸਿੰਘ ਮੁਖੀ ਸਿੱਖ ਜੀਵਨ ਜਾਚ ਸੰਸਥਾ, ਭਾਈ ਅਨੂਪ ਸਿੰਘ ਧਿਆਨਪੁਰ, ਭਾਈ ਹਰਮਨਜੋਤ ਸਿੰਘ ਮੁੱਛਲ, ਭਾਈ ਰਣਜੀਤ ਸਿੰਘ ਨਿਗਰਾਨ, ਭਾਈ ਜੈਜੀ ਸਿੰਘ, ਨਿਗਰਾਨ ਭਾਈ ਯਾਦਵਿੰਦਰ ਸਿੰਘ ਨਿੱਝਰ, ਭਾਈ ਜਤਿੰਦਰ ਸਿੰਘ ਖਿਲਚੀਆਂ, ਮਨਪ੍ਰੀਤ ਸਿੰਘ ਭੁੱਲਰ, ਮਨਜੀਤ ਸਿੰਘ ਠੁਕਰਾਲ ਸਾ: ਮੈਂਬਰ, ਸੁੱਖਾ ਸਿੰਘ ਦਰਜੀ, ਭਾਈ ਮੇਜਰ ਸਿੰਘ ਨੇ ਵੀ ਹਾਜ਼ਰੀਆਂ ਭਰੀਆਂ।