06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਦਸਮੇਸ਼ ਸਕੂਲ ਮਹਿਤਾ ਦਾ ਬਾਰ੍ਹਵੀਂ ਦਾ ਨਤੀਜਾ ਰਿਹਾ ਸ਼ਾਨਦਾਰ <br/>

Ad Position 21
No active advertisement
15-05-2026
ਚੌਂਕ ਮਹਿਤਾ, 14 ਮਈ (ਜਗਦੀਸ਼ ਸਿੰਘ ਬਮਰਾਹ, ਧਰਮਿੰਦਰ ਸਿੰਘ ਭੰਮਰਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਕਲਾਸ ਦੇ ਨਤੀਜਿਆਂ ਵਿਚ ਇਲਾਕੇ ਦੀ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀ. ਸੈਕੰ. ਸਕੂਲ ਮਹਿਤਾ ਚੌਂਕ ਦਾ ਨਤੀਜਾ 100% ਰਿਹਾ | ਬਾਰ੍ਹਵੀਂ ਜਮਾਤ ਦੇ ਕੁੱਲ 109 ਵਿਦਿਆਰਥੀਆਂ ਨੇ, ਜਿਸ ਵਿਚ ਮੈਡੀਕਲ 37, ਕਾਮਰਸ 47 ਅਤੇ ਆਰਟਸ ਸਟਰੀਮ ਦੇ 26 ਵਿਦਿਆਰਥੀਆਂ ਦੁਆਰਾ ਸਲਾਨਾ ਪ੍ਰੀਖਿਆ ਦਿੱਤੀ ਗਈ | (ਅਰਸ਼ਦੀਪ ਕੌਰ (480/500 , ਪ੍ਰਭਜੋਤ ਕੌਰ (479/500), ਦਲਬੀਰ ਸਿੰਘ (475/500), ਜਸਕਰਨਦੀਪ ਸਿੰਘ (475/500)ਅੰਕ ਲੈ ਕੇ ਹਾਸਿਲ ਕਰਕੇ ਕੀਤਾ ਪਹਿਲਾ, ਦੂਜਾ ਤੇ ਤੀਜਾ ਸਥਾਨ |) ਸਕੂਲ ਦੀ ਮੈਡੀਕਲ ਸਟਰੀਮ ਦੀ ਵਿਦਿਆਰਥਣ ਸੰਦੀਪ ਕੌਰ ਨੇ 470/500 (94%) ਅੰਕ ਹਾਸਿਲ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਗਗਨਪ੍ਰੀਤ ਕੌਰ ਨੇ 469/500 (93.8%) ਅੰਕ ਹਾਸਿਲ ਕਰਕੇ ਦੂਸਰਾ ਤੇ ਕੋਮਲਪ੍ਰੀਤ ਕੌਰ ਨੇ 465/500 (93%) ਅੰਕ ਹਾਸਿਲ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ | ਕਾਮਰਸ ਗਰੁੱਪ ਦੇ ਵਿਦਿਆਰਥੀ ਜਸ਼ਕਰਨਦੀਪ ਸਿੰਘ ਤੇ ਦਲਬੀਰ ਸਿੰਘ ਨੇ 475/500 (95%) ਅੰਕ ਹਾਸਿਲ ਕਰਕੇ ਪਹਿਲਾ, ਜੈਸਮੀਨ ਕੌਰ ਨੇ 465 /500 (93%) ਅੰਕ ਹਾਸਿਲ ਕਰਕੇ ਦੂਸਰਾ ਅਤੇ ਦਿਲਪ੍ਰੀਤ ਕੌਰ ਨੇ 463/500 (92.6%) ਅੰਕ ਹਾਸਿਲ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ | ਆਰਟਸ ਸਟਰੀਮ ਦੀ ਅਰਸ਼ਦੀਪ ਕੌਰ ਨੇ 480 /500 (96%) ਅੰਕ ਹਾਸਿਲ ਕਰਕੇ ਪਹਿਲਾ, ਪ੍ਰਭਜੋਤ ਕੌਰ ਨੇ 479/500 (95.8%) ਅੰਕ ਹਾਸਿਲ ਕਰਕੇ ਦੂਸਰਾ ਅਤੇ ਮਨਜਿੰਦਰ ਕੌਰ ਨੇ 455/500 (91%) ਅੰਕ ਹਾਸਿਲ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਮੈਡੀਕਲ ਸਟਰੀਮ ਵਿਚ 90% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 6 ਵਿਦਿਆਰਥੀ, 80% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 13 ਵਿਦਿਆਰਥੀ ਰਹੇ | 70% ਤੋਂ ਵੱਧ 15 ਵਿਦਿਆਰਥੀ ਤੇ 60% ਤੋਂ ਵੱਧ 03 ਵਿਦਿਆਰਥੀ ਰਹੇ | ਕਾਮਰਸ ਸਟਰੀਮ ਵਿਚ 90% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 08 ਵਿਦਿਆਰਥੀ, 80% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 35 ਵਿਦਿਆਰਥੀ, 70% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 04 ਵਿਦਿਆਰਥੀ ਰਹੇ | ਆਰਟਸ ਸਟਰੀਮ ਦੇ 90% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 03 ਵਿਦਿਆਰਥੀ, 80% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 03 ਵਿਦਿਆਰਥੀ, 70% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 15 ਵਿਦਿਆਰਥੀ, 60% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 04 ਵਿਦਿਆਰਥੀ ਰਹੇ |
ਚੇਅਰਮੈਨ ਸ. ਗੁਰਦੀਪ ਸਿੰਘ ਰੰਧਾਵਾ ਨੇ ਬਾਰ੍ਹਵੀਂ ਜਮਾਤ ਦਾ ਸ਼ਾਨਦਾਰ ਨਤੀਜਾ ਆਉਣ 'ਤੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਭ ਪ੍ਰਮਾਤਮਾ ਦੇ ਓਟ ਆਸਰੇ, ਸਮੁੱਚੇ ਸਟਾਫ਼ ਦੀ ਯੋਗ ਅਗਵਾਈ , ਵਿਦਿਆਰਥੀਆਂ ਦੀ ਮਿਹਨਤ ਅਤੇ ਮਾਤਾ-ਪਿਤਾ ਦੀ ਪ੍ਰੇਰਨਾ ਸਦਕਾ ਹੀ ਸੰਭਵ ਹੋ ਸਕਿਆ ਹੈ | ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਉਹ ਭਵਿੱਖ ਵਿੱਚ ਚੰਗੇ ਡਾਕਟਰ, ਬਿਜ਼ਨਸਮੈਨ ਅਤੇ ਚੰਗੇ ਅਧਿਆਪਕ ਬਣ ਕੇ ਲੋਕ ਸੇਵਾ ਕਰਨਾ ਚਾਹੁੰਦੇ ਹਨ | ਬਾਰ੍ਹਵੀਂ ਜਮਾਤ ਦਾ ਸ਼ਾਨਦਾਰ ਨਤੀਜਾ ਆਉਣ 'ਤੇ ਸਮੁੱਚੇ ਸਟਾਫ਼ ਤੇ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ | ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਹਰਸ਼ਦੀਪ ਸਿੰਘ ਰੰਧਾਵਾ ਵੱਲੋਂ ਵੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ, ਵਿਦਿਆਰਥੀਆਂ ਨੂੰ ਆਉਣ ਵਾਲੇ ਸਮੇਂ ਵਿਚ ਵੀ ਏਸੇ ਤਰ੍ਹਾਂ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਆ | ਇਸ ਮੌਕੇ ਪਿ੍ੰਸੀਪਲ ਮੈ: ਗੁਰਬੀਰ ਕੌਰ, ਡਾਇਰੈਕਟਰ ਮੈ: ਹਰਪ੍ਰੀਤ ਕੌਰ, ਕੋਆਰਡੀਨੇਟਰ ਅੰਮਿ੍ਤਪਾਲ ਸਿੰਘ, ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜੀਏਟ ਸਕੂਲ ਮਹਿਤਾ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸਕੂਲ ਰਸੂਲਪੁਰ ਕਲਾਂ ਦਾ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ <br/>
Ad Position 24