30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਨਗਰ ਪੰਚਾਇਤ ਰਈਆ ਦੀਆਂ ਚੋਣਾਂ : ਸ਼੍ਰੋਮਣੀ ਅਕਾਲੀ ਦਲ ਦੇ 6, ਕਾਂਗਰਸ ਦੇ 8 ਤੇ ਦੋ ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 20 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ <br/>

Ad Position 21
No active advertisement
ਵਾਰਡ ਨੰ: 4 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਪ੍ਰੀਤ ਸਿੰਘ ਹੈਪੀ (ਸਪੁੱਤਰ ਸਾ: ਚੇਅਰਮੈਨ ਗੁਰਵਿੰਦਰਪਾਲ ਸਿੰਘ) ਅਤੇ ਵਾਰਡ ਨੰ: 8 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਾਰਡ ਨੰ:-8 ਤੋਂ ਪੁਨੀਤ ਕੌਰ ਪਤਨੀ ਹਰਪ੍ਰੀਤ ਸਿੰਘ (ਕਜਾਰੀਆ ਟਾਇਲ ਵਾਲੇ) ਆਪਣੇ ਨਾਮਜ਼ਦਗੀ ਪੱਤਰ ਸ੍ਰੀ ਰਣਜੀਤ ਸਿੰਘ ਤਹਿਸੀਲਦਾਰ ਕਮ ਐਡੀਸ਼ਨਲ ਚੋਣ ਅਧਿਕਾਰੀ ਪਾਸ ਦਾਖ਼ਲ ਕਰਵਉਂਦੇ ਹੋਏ, (ਸੱਜੇ) ਵਾਰਡ ਨੰ: 12 ਤੋਂ ਕਾਂਗਰਸ ਦੇ ਉਮੀਦਵਾਰ ਰੌਬਿਨ ਮਾਨ (ਮੌਜੂਦਾ ਪ੍ਰਧਾਨ ਨਗਰ ਪੰਚਾਇਤ) ਅਤੇ ਵਾਰਡ ਨੰ: 7 ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀਮਤੀ ਪਲਵਿੰਦਰ ਕੌਰ (ਸੁਪਤਨੀ ਗੁਰਮੇਜ ਸਿੰਘ ਚੀਮਾਂ) ਆਪਣੇ ਨਾਮਜ਼ਦਗੀ ਪੱਤਰ ਰਣਜੀਤ ਸਿੰਘ ਤਹਿਸੀਲ 16-05-2026
ਬਾਬਾ ਬਕਾਲਾ ਸਾਹਿਬ, 15 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਰਈਆ ਨਗਰ ਪੰਚਾਇਤੀ ਚੋਣਾਂ ਸਬੰਧੀ ਅੱਜ ਨਾਮਜ਼ਦਗੀਆਂ ਦਾਖਲ ਕਰਨ ਦੇ ਤੀਸਰੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ 6, ਕਾਂਗਰਸ ਦੇ 8 ਅਤੇ ਦੋ ਅਜ਼ਾਦ, ਸਮੇਤ 4 ਕਵਰਿੰਗ ਉਮੀਦਵਾਰਾਂ ਸਮੇਤ ਕੁਲ 20 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਰਣਜੀਤ ਸਿੰਘ ਤਹਿਸੀਲਦਾਰ ਬਾਬਾ ਬਕਾਲਾ ਸਾਹਿਬ ਕਮ ਐਡੀਸ਼ਨਲ ਚੋਣ ਅਧਿਕਾਰੀ ਪਾਸ ਦਾਖਲ ਕਰਵਾਏ ਗਏ | ਜਿਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਵਾਰਡ ਨੰ: 1 ਤੋਂ ਸ੍ਰੀਮਤੀ ਰਣਜੀਤ ਕੌਰ ਪਤਨੀ ਰਾਜਿੰਦਰ ਸਿੰਘ ਟੋਨੀ, ਵਾਰਡ ਨੰ: 4 ਤੋਂ ਹਰਪ੍ਰੀਤ ਸਿੰਘ ਹੈਪੀ ਸਪੁੱਤਰ ਸਾ: ਚੇਅਰਮੈਨ ਗੁਰਵਿੰਦਰਪਾਲ ਸਿੰਘ ਰਈਆ, ਵਾਰਡ ਨੰ: 8 ਤੋਂ ਸ੍ਰੀਮਤੀ ਪੁਨੀਤ ਕੌਰ ਪਤਨੀ ਹਰਪ੍ਰੀਤ ਸਿੰਘ ਹੈਪੀ (ਕਜਾਰੀਆ ਟਾਇਲ ਵਾਲੇ), ਵਾਰਡ ਨੰ: 11 ਤੋਂ ਰਾਜਵਿੰਦਰ ਕੌਰ ਪਤਨੀ ਅਜੀਤ ਸਿੰਘ ਵਾਰਡ ਨੰ: 12 ਤੋਂ ਰਾਜਬੀਰ ਸਿੰਘ ਅਤੇ ਵਾਰਡ ਨੰ: 13 ਤੋਂ ਗੁਰਜਿੰਦਰ ਕੌਰ ਪਤਨੀ ਰਾਜਵਿੰਦਰ ਸਿੰਘ ਨੇ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਹਨ | ਇਸ ਤੋਂ ਇਲਾਵਾ ਕਾਂਗਰਸ ਪਾਰਟੀ ਵਲੋਂ ਵਾਰਡ ਨੰ: 1 ਤੋਂ ਸ੍ਰੀਮਤੀ ਜਸਬੀਰ ਕੌਰ, ਵਾਰਡ ਨੰ: 2 ਤੋਂ ਤਰਸੇਮ ਸਿੰਘ, ਵਾਰਡ ਨੰ: 3 ਤੋਂ ਜਗਤਾਰ ਸਿੰਘ ਸਾ: ਐੱਮ.ਸੀ., ਵਾਰਡ ਨੰ: 4 ਤੋਂ ਨਰੇਸ਼ ਕੁਮਾਰ, ਵਾਰਡ ਨੰ: 6 ਤੋਂ ਮਨਪ੍ਰੀਤ ਸਿੰਘ ਸ਼ੇਰਗਿੱਲ, ਵਾਰਡ ਨੰ: 7 ਤੋਂ ਬੀਬੀ ਪਲਵਿੰਦਰ ਕੌਰ ਪਤਨੀ ਗੁਰਮੇਜ ਸਿੰਘ ਚੀਮਾ, ਵਾਰਡ ਨੰ: 11 ਤੋਂ ਹਰਪ੍ਰੀਤ ਕੌਰ ਅਤੇ ਵਾਰਡ ਨੰ: 12 ਤੋਂ ਸ੍ਰੀ ਰੌਬਿਨ ਮਾਨ (ਮੌਜੂਦਾ ਪ੍ਰਧਾਨ ਨਗਰ ਪੰਚਾਇਤ) ਨੇ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਹਨ | ਜਦਕਿ ਵਾਰਡ ਨੰ: 1 ਤੋਂ ਅਜ਼ਾਦ ਉਮੀਦਵਾਰ ਕੁਲਵੰਤ ਕੌਰ ਪਤਨੀ ਕੁਲਵਿੰਦਰ ਸਿੰਘ ਅਤੇ ਵਾਰਡ ਨੰ: 2 ਤੋਂ ਅਜ਼ਾਦ ਉਮੀਦਵਾਰ ਗੁਰਚਰਨ ਸਿੰਘ ਮਾਨ ਪੁੱਤਰ ਹਰਦਿਆਲ ਸਿੰਘ ਨੇ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਹਨ | ਜਦਕਿ 4 ਉਮੀਦਵਾਰਾਂ ਨੇ ਬਤੌਰ ਕਵਰਿੰਗ ਉਮਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਹਨ |

Ad Position 22
No active advertisement
ਪਿਛਲੀ ਖ਼ਬਰ ਬੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦਾ ਨਤੀਜਾ ਰਿਹਾ ਸੌ ਫੀਸਦੀ ਅਗਲੀ ਖ਼ਬਰ ਰਈਆ ਨਗਰ ਪੰਚਾਇਤ ਚੋਣਾਂ ਲਈ ਭਾਜਪਾ ਨੇ ਆਪਣੇ ਉਮੀਦਵਾਰਾਂ ਐਲਾਨੇ <br/>
Ad Position 24