08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਪ੍ਰਵਾਸੀ ਮਜ਼ਦੂਰ ਦੀ ਹੱਤਿਆ ਦੇ ਮਾਮਲੇ 'ਚ ਕਾਬੂ ਦੋਸ਼ੀ ਬਾਬਾ ਬਕਾਲਾ ਅਦਾਲਤ 'ਚ ਪੇਸ਼ <br/>

Ad Position 21
repet_subhas-goyals [Copy P29]
ਦੋਸ਼ੀ ਪਰੇਮਕਾਤ ਰਾਏ ਨੂੰ ਅਦਾਲਤ 'ਚ ਪੇਸ਼ ਕਰਨ ਲਈ ਲਿਜਾਂਦੇ ਹੋਏ ਤੇਜਿੰਦਰ ਸਿੰਘ ਪੁਲਿਸ ਚੌਂਕੀ ਇੰਚਾਰਜ ਅਤੇ ਹੋਰ | ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ <br/> 17-05-2026
ਬਾਬਾ ਬਕਾਲਾ ਸਾਹਿਬ, 16 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਬੀਤੀ ਰਾਤ ਕਸਬਾ ਸਠਿਆਲਾ ਦੀ ਦਾਣਾ ਮੰਡੀ ਵਿਖੇ ਸਬਜ਼ੀ ਮੰਗਣ 'ਤੇ ਨਾਂ ਦੇਣ 'ਤੇ ਇਕ ਪ੍ਰਵਾਸੀ ਮਜ਼ਦੂਰ ਵਲੋਂ ਦੂਸਰੇ ਪ੍ਰਵਾਸੀ ਮਜ਼ਦੂਰ ਦੀ ਸਿਰ ਵਿਚ ਡਾਂਗਾਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਵਿਚ ਕਾਬੂ ਦੋਸ਼ੀ ਨੂੰ ਅੱਜ ਬਾਬਾ ਬਕਾਲਾ ਸਾਹਿਬ ਅਦਾਲਤ ਵਿਚ ਪੇਸ਼ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਇੰਚਾਰਜ ਬਾਬਾ ਬਕਾਲਾ ਸਾਹਿਬ ਤੇਜਿੰਦਰ ਸਿੰਘ ਨੇ ਦੱਸਿਆ ਹੈ ਕਿ ਦਾਣਾ ਮੰਡੀ ਸਠਿਆਲਾ ਵਿਖੇ ਪ੍ਰਵਾਸੀ ਮਜ਼ਦੂਰ ਪਰੇਮਕਾਤ ਕੁਮਾਰ ਰਾਏ ਨੂੰ ਓਪਿੰਦਰ ਕੁਮਾਰ ਨੇ ਖਾਣਾ ਦੇ ਦਿੱਤਾ ਸੀ, ਜਿਸ ਨੇ ਖਾਣਾ ਲੈਣ ਤੋਂ ਬਾਅਦ ਜਦ ਦੁਬਾਰਾ ਹੋਰ ਸਬਜ਼ੀ ਮੰਗੀ ਤਾਂ ਉਸਨੇ ਸਬਜ਼ੀ ਦੇਣ ਤੋਂ ਮਨਾ ਕਰ ਦਿੱਤਾ ਤਾਂ ਓਪਿੰਦਰ ਕੁਮਾਰ ਨੇ ਪਰੇਮਕਾਰ ਕੁਮਾਰ ਰਾਏ ਦੇ ਕੜਛੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਪਰੇਮਕਾਤ ਕੁਮਾਰ ਰਾਏ ਉਕਤ ਨੇ ਇਸੇ ਗੱਲੋਂ ਗੁੱਸੇ ਵਿਚ ਆ ਕੇ ਲਾਗੇ ਪਏ ਬਾਲਣ ਵਿਚੋਂ ਡਾਂਗ ਚੁੱਕ ਕੇ ਓਪਿੰਦਰ ਕੁਮਾਰ ਦੇ ਡਾਂਗਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਫਿਰ ਉਸਨੂੰ ਜੋਰ ਨਾਲ ਧੱਕਾ ਮਾਰਿਆ, ਜਿਸ ਨਾਲ ਪਿੱਛੇ ਨੂੰ ਡਿੱਗਣ ਕਾਰਨ ਓਪਿੰਦਰ ਕੁਮਾਰ ਰਾਏ ਦੀ ਇਲਾਜ ਦੌਰਾਨ ਹੋ ਗਈ ਸੀ | ਪੁਲਿਸ ਨੇ ਦੋਸ਼ੀ ਪਰੇਮਕਾਤ ਕੁਮਾਰ ਰਾਏ ਵਾਸੀ ਬਿਹਾਰ ਨੂੰ ਡਿਊਟੀ ਮੂੈਜਸਟਰੇਟ ਮੈਡਮ ਮਹਿਕਦੀਪ ਕੌਰ ਦੀ ਅਦਾਲਤ ਬਾਬਾ ਬਕਾਲਾ ਸਾਹਿਬ ਵਿਖੇ ਪੇਸ਼ ਕੀਤਾ ਅਤੇ ਜੱਜ ਸਾਹਿਬ ਨੇ ਦੋਸ਼ੀ ਦਾ 2 ਦਿਨਾਂ ਦਾ ਰਿਮਾਂਡ ਦਿੱਤਾ ਹੈ, ਦੋਸ਼ੀ ਨੂੰ ਦੋਬਾਰਾ ਮਿਤੀ 18 ਮਈ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਹਾਸ਼ਮ ਸ਼ਾਹ ਸਕੂਲ ਦੇ ਪ੍ਰੀਖਿਆਵਾਂ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ <br/> ਅਗਲੀ ਖ਼ਬਰ ਭਾਕਿਯੂ ਏਕਤਾ ਉਗਰਾਹਾਂ ਵਲੋਂ ਵੱਖ-ਵੱਖ ਪਿੰਡਾਂ 'ਚ ਰਾਜਪਾਲ ਪੰਜਾਬ ਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ <br/>
Ad Position 24