08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਹਾਸ਼ਮ ਸ਼ਾਹ ਸਕੂਲ ਦੇ ਪ੍ਰੀਖਿਆਵਾਂ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ <br/>

Ad Position 21
repet_subhas-goyals [Copy P29]
ਹਾਸ਼ਮ ਸ਼ਾਹ ਸਕੂਲ ਜਗਦੇਵ ਕਲਾਂ ਦੇ ਪ੍ਰੀਖਿਆਵਾਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨਾਲ ਸਕੂਲ ਦੇ ਪਿ੍ੰਸੀਪਲ ਸ਼੍ਰੀਮਤੀ ਯਸ਼ਮੀਤ ਕੌਰ ਤੇ ਸਕੂਲ ਸਟਾਫ਼ | ਤਸਵੀਰ : ਸ਼ਰਨਜੀਤ ਸਿੰਘ ਗਿੱਲ <br/> 17-05-2026
ਜਗਦੇਵ ਕਲਾਂ, 16 ਮਈ (ਸ਼ਰਨਜੀਤ ਸਿੰਘ ਗਿੱਲ)-ਹਾਸ਼ਮ ਸ਼ਾਹ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਗਦੇਵ ਕਲਾਂ ਵਿਚੋਂ ਦਸਵੀਂ ਅਤੇ ਬਾਰ੍ਹਵੀਂ ਦੀਆਂ ਸਲਾਨਾ ਪ੍ਰੀਖਿਆਵਾਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸੰਖੇਪ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਯਸ਼ਮੀਤ ਕੌਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਕੂਲ ਦਾ ਦਸਵੀਂ ਅਤੇ ਬਾਰ੍ਹਵੀਂ ਜਮਾਤ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ ਹੈ | ਦਸਵੀਂ ਜਮਾਤ ਜਿਨ•ਾਂ ਵਿਚੋਂ ਪਲਕਪ੍ਰੀਤ ਕੌਰ ਨੇ 91.6 ਫੀਸਦੀ, ਪਲਕਦੀਪ ਕੌਰ ਨੇ 90.6 ਫ਼ੀਸਦੀ, ਸਵਰੀਤ ਕੌਰ ਨੇ 88 ਫੀਸਦੀ, ਹਰਵੀਨ ਕੌਰ ਨੇ 87.6 ਫੀਸਦੀ, ਪਰਨੀਤ ਕੌਰ ਨੇ 87.5 ਫੀਸਦੀ, ਸੁਖਮਨਜੀਤ ਕੌਰ ਨੇ 87.5 ਫੀਸਦੀ, ਰਮਨਪ੍ਰੀਤ ਕੌਰ ਨੇ 86 ਫੀਸਦੀ ਅਤੇ ਰਵਿੰਦਰ ਕੌਰ ਨੇ 86 ਫੀਸਦੀ ਅਤੇ ਬਾਰਵੀਂ ਜਮਾਤ ਵਿਚ ਸ਼ੁਭਰੀਤ ਕੌਰ ਨੇ 96.1 ਫੀਸਦੀ, ਹਰਪ੍ਰੀਤ ਕੌਰ ਨੇ 94.1 ਫੀਸਦੀ, ਜਸ਼ਨਦੀਪ ਕੌਰ ਨੇ 91.1 ਫੀਸਦੀ, (ਕਾਮਰਸ) ਗਰੁੱਪ ਵਿਚੋਂ ਹਰਕੀਰਤ ਸਿੰਘ ਨੇ 86 ਫੀਸਦੀ, ਰਮਨੀਕ ਕੌਰ ਨੇ 85 ਫੀਸਦੀ ਅਤੇ ਈਮਾਨਦੀਪ ਸਿੰਘ ਨੇ 82 ਫੀਸਦੀ ਅੰਕ ਹਾਸਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ | ਪਿ੍ੰਸੀਪਲ ਯਸ਼ਮੀਤ ਕੌਰ ਨੇ ਸਕੂਲ ਦੇ ਵਿਦਿਆਰਥੀਆਂ ਵਲੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਤੇ ਸਮੂਹ ਸਕੂਲ ਸਟਾਫ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਇਸੇ ਤਰ•ਾਂ ਪੂਰੀ ਲਗਨ ਨਾਲ ਮਿਹਨਤ ਕਰਨ ਲਈ ਪ੍ਰੇਰਿਆ | ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਜੁਗਾੜੂ ਰੇਹੜੀਆਂ ਦੇ 'ਤੇ ਟਰੈਫਿਕ ਪੁਲਿਸ ਦੀ ਵੱਡੀ ਕਾਰਵਾਈ <br/> ਅਗਲੀ ਖ਼ਬਰ ਪ੍ਰਵਾਸੀ ਮਜ਼ਦੂਰ ਦੀ ਹੱਤਿਆ ਦੇ ਮਾਮਲੇ 'ਚ ਕਾਬੂ ਦੋਸ਼ੀ ਬਾਬਾ ਬਕਾਲਾ ਅਦਾਲਤ 'ਚ ਪੇਸ਼ <br/>
Ad Position 24