08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਨਗਰ ਕੌਂਸਲ ਜੰਡਿਆਲਾ ਗੁਰੂ ਦੀਆਂ 81 ਨਾਮਜ਼ਦਗੀਆਂ ਦਾਖ਼ਲ ਹੋਈਆਂ <br/>

Ad Position 21
repet_subhas-goyals [Copy P29]
ਅਜੀਤ ਡੈਸਕ 17-05-2026
ਜੰਡਿਆਲਾ ਗੁਰੂ, 16 ਮਈ (ਪ੍ਰਮਿੰਦਰ ਸਿੰਘ ਜੋਸਨ)-26 ਮਈ ਨੂੰ ਹੋ ਰਹੀਆਂ ਨਗਰ ਕੌਂਸਲ ਜੰਡਿਆਲਾ ਗੁਰੂ ਦੇ 15 ਵਾਰਡਾਂ ਦੀਆਂ ਚੋਣਾਂ ਲਈ ਅੱਜ ਨਾਮਜ਼ਦਗੀਆਂ ਦੇ ਆਖਰੀ ਦਿਨ ਨਗਰ ਕੌਂਸਲ ਦੀਆਂ ਚੋਣਾਂ ਲੜ ਲਈ ਕੁਲ 81 ਨਾਮਜ਼ਦਗੀ ਪੱਤਰ ਦਾਖਲ ਹੋਏ | ਜਾਣਕਾਰੀ ਦਿੰਦਿਆਂ ਐੱਸ. ਡੀ. ਐੱਮ. ਅੰਮਿ੍ਤਸਰ-1 ਮੈਡਮ ਅਲਕਾ ਕਾਲੀਆ ਨੇ ਦੱਸਿਆ ਕਿ ਨਗਰ ਕੌਂਸਲ ਜੰਡਿਆਲਾ ਗੁਰੂ ਦੀਆਂ ਚੋਣਾਂ ਲੜਨ ਲਈ ਅੱਜ ਆਖਰੀ ਦਿਨ ਕੁੱਲ 81 ਨਾਮਜ਼ਦਗੀਆਂ ਦਾਖਲ ਹੋਈਆਂ ਜਿਨ੍ਹਾਂ ਵਿਚ ਉਮੀਦਵਾਰਾਂ ਦੇ ਕਵਰਿੰਗ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਵੀ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ 18 ਮਈ ਸੋਮਵਾਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ 19 ਮਈ ਨੂੰ ਸ਼ਾਮ ਤਿੰਨ ਵਜੇ ਤੱਕ ਜਿਨ੍ਹਾਂ ਨੇ ਵੀ ਨਾਮਜ਼ਦਗੀ ਪੱਤਰ ਵਾਪਸ ਲੈਣੇ ਹੋਣਗੇ ਉਹ ਲੈ ਸਕਦੇ ਹਨ | ਨਗਰ ਕੌਂਸਲ ਜੰਡਿਆਲਾ ਗੁਰੂ ਦੀਆਂ ਚੋਣਾਂ ਲਈ ਇਸ ਵਾਰ ਪਹਿਲਾਂ ਵਾਂਗ ਗਹਿਮਾ ਗਹਿਮੀ ਵਾਲਾ ਮਾਹੌਲ ਨਹੀਂ ਦਿਖਾਈ ਦੇ ਰਿਹਾ ਅਤੇ ਸ਼ਹਿਰ ਵਿਚ ਬਿਲਕੁਲ ਚੁੱਪ ਪਸਰੀ ਹੋਈ ਹੈ | ਨਗਰ ਕੌਂਸਲ ਦੇ 15 ਵਾਰਡਾਂ 'ਚੋਂ ਚੋਣਾਂ ਲੜਨ ਲਈ ਆਮ ਆਦਮੀ ਪਾਰਟੀ ਦੇ 15 ਉਮੀਦਵਾਰ ਚੋਣ ਮੈਦਾਨ ਵਿਚ ਹਨ ਅਤੇ ਕਾਂਗਰਸ ਪਾਰਟੀ ਦੇ 14 ਉਮੀਦਵਾਰ ਚੋਣ ਮੈਦਾਨ ਵਿਚ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ 4 ਉਮੀਦਵਾਰ ਚੋਣ ਮੈਦਾਨ 'ਚ ਹਨ | ਨਗਰ ਕੌਂਸਲ ਜੰਡਿਆਲਾ ਗੁਰੂ ਦੇ ਵਾਰਡ ਨੰਬਰ 1 (ਅਨੁਸੂਚਿਤ ਜਾਤੀ) ਆਮ ਆਦਮੀ ਪਾਰਟੀ ਦੇ ਸਤਿੰਦਰ ਸਿੰਘ, ਕਾਂਗਰਸ ਦੇ ਸ਼੍ਰੀਮਤੀ ਡਿੰਪਲ, ਵਾਰਡ ਨੰਬਰ 2 (ਅਨੁਸੂਚਿਤ ਜਾਤੀ ਇਸਤਰੀ) ਤੋਂ ਆਮ ਆਦਮੀ ਪਾਰਟੀ ਦੀ ਅਨੁਰਾਧਾ, ਕਾਂਗਰਸ ਦੀ ਕਸ਼ਮੀਰ ਕੌਰ, ਸ਼੍ਰੋਮਣੀ ਅਕਾਲੀ ਦਲ ਦੀ ਅਮਨਪ੍ਰੀਤ ਕੌਰ, ਵਾਰਡ ਨੰਬਰ 3 (ਜਨਰਲ) ਤੋਂ ਆਪ ਦੇ ਅਵਤਾਰ ਸਿੰਘ ਕਾਲਾ, ਕਾਂਗਰਸ ਦੇ ਜਤਿੰਦਰ ਸਿੰਘ ਨਾਟੀ, ਵਾਰਡ ਨੰਬਰ 4 (ਇਸਤਰੀ) ਤੋਂ ਆਪ ਦੀ ਅਮਨਪ੍ਰੀਤ ਕੌਰ, ਕਾਂਗਰਸ ਪਾਰਟੀ ਦੀ ਪਰਮਜੀਤ ਕੌਰ, ਵਾਰਡ ਨੰਬਰ 5 (ਜਨਰਲ) ਤੋਂ ਆਪ ਦੇ ਸਰਬਜੀਤ ਸਿੰਘ ਡਿੰਪੀ, ਕਾਂਗਰਸ ਦੇ ਗੁਰਪਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਰਕੇਸ਼ ਸ਼ਰਮਾ ਗੋਲਡੀ, ਵਾਰਡ ਨੰਬਰ 6 (ਇਸਤਰੀ) ਤੋਂ ਆਪ ਦੇ ਅਮਨਬਿਤ ਕੌਰ, ਕਾਂਗਰਸ ਦੇ ਸੋਨੀਆ, ਵਾਰਡ ਨੰਬਰ 7 (ਜਨਰਲ) ਤੋਂ ਆਪ ਦੇ ਨਰਿੰਦਰ ਸਿੰਘ, ਕਾਂਗਰਸ ਦੇ ਜੀਤ ਸਿੰਘ, ਵਾਰਡ ਨੰਬਰ 8 (ਇਸਤਰੀ) ਤੋਂ ਆਪ ਦੇ ਨਿਸ਼ਾ ਮਲਹੋਤਰਾ, ਕਾਂਗਰਸ ਦੇ ਰਜਨੀ, ਸ਼੍ਰੋਮਣੀ ਅਕਾਲੀ ਦਲ ਦੇ ਸਰਬਜੀਤ ਕੌਰ, ਵਾਰਡ ਨੰਬਰ 9 (ਅਨੁਸੂਚਿਤ ਜਾਤੀ) ਤਾੋ ਆਪ ਦੇ ਮਨਜਿੰਦਰ ਸਿੰਘ, ਕਾਂਗਰਸ ਦੇ ਬਲਵਿੰਦਰ ਸਿੰਘ, ਵਾਰਡ ਨੰਬਰ 10 (ਅਨੁਸੂਚਿਤ ਜਾਤੀ ਇਸਤਰੀ) ਤੋਂ ਆਪ ਦੇ ਸੁਨੈਨਾ ਰੰਧਾਵਾ, ਕਾਂਗਰਸ ਦੀ ਸੁਨੀਤਾ, ਵਾਰਡ ਨੰਬਰ 11 (ਅਨੂਸੂਚਿਤ ਜਾਤੀ ਇਸਤਰੀ) ਆਪ ਦੇ ਗੁਰਮੀਤ ਕੌਰ, ਕਾਂਗਰਸ ਦੀ ਨਵਰੀਤ ਕੌਰ, ਵਾਰਡ ਨੰਬਰ 12 (ਪਛੜੀ ਸ਼੍ਰੇਣੀ) ਤੋਂ ਆਪ ਦੇ ਅਮਨਦੀਪ ਸਿੰਘ, ਕਾਂਗਰਸ ਦੇ ਪ੍ਰਤਾਪ ਸਿੰਘ, ਵਾਰਡ ਨੰਬਰ 13 (ਜਨਰਲ) ਤੋਂ ਆਪ ਦੇ ਰਾਜਕੁਮਾਰ ਮਲਹੋਤਰਾ, ਕਾਂਗਰਸ ਦੇ ਜਤਿੰਦਰ ਸਿੰਘ ਨਾਟੀ, ਵਾਰਡ ਨੰਬਰ 14 (ਇਸਤਰੀ) ਤੋਂ ਆਪ ਦੇ ਮਨਪ੍ਰੀਤ ਕੌਰ, ਕਾਂਗਰਸ ਦੀ ਰੋਮਾਂ ਟਾਂਗਰੀ, ਵਾਰਡ ਨੰਬਰ 15 (ਜਨਰਲ) ਤੋਂ ਆਪ ਦੇ ਅਮਨਦੀਪ ਸਿੰਘ ਵਿਰਕ, ਅਕਾਲੀ ਦਲ ਦੇ ਪ੍ਰੀਕਸ਼ਿਤ ਸ਼ਰਮਾ ਗੁੱਗਾ ਚੋਣ ਮੈਦਾਨ ਵਿਚ ਹਨ | ਇਸ ਤੋਂ ਇਲਾਵਾ ਕੁਝ ਭਾਜਪਾ ਦੇ ਉਮੀਦਵਾਰਾਂ ਨੇ ਵੀ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਮਜੀਠਾ ਦੀ ਚੋਣ ਵਾਸਤੇ ਆਖਰੀ ਦਿਨ 42 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਬਾਅਦ ਕੱੁਲ 82 ਉਮ... ਅਗਲੀ ਖ਼ਬਰ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ 'ਚ ਅਜਨਾਲਾ ਅਤੇ ਰਮਦਾਸ ਤੋਂ ਚੋਣ ਲੜ ਰਹੇ 'ਆਪ' ਉਮੀਦਵਾਰਾਂ ਨੇ ਨਾਮਜ਼ਦਗੀ ਪ...
Ad Position 24