15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਕ੍ਰਿਸ਼ੀ ਵਿਗਿਆਨ ਕੇਂਦਰ ਨਾਗਕਲਾਂ ਵਲੋਂ ਸੱਤ ਦਿਨਾ ਮੁਰਗੀ ਪਾਲਣ 'ਕਿੱਤਾ ਮੁਖੀ ਸਿਖਲਾਈ ਕੋਰਸ' ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 24-05-2026
ਮਜੀਠਾ, 23 ਮਈ (ਜਗਤਾਰ ਸਿੰਘ ਸਹਿਮੀ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ. ਏ. ਯੂ.) ਤੇ ਆਈ. ਸੀ. ਏ. ਆਰ.-ਅਟਾਰੀ ਜ਼ੋਨ-1, ਲੁਧਿਆਣਾ ਦੇ ਸਹਿਯੋਗ ਨਾਲ ਕਿ੍ਸ਼ੀ ਵਿਗਿਆਨ ਕੇਂਦਰ ਨਾਗਕਲਾਂ ਵਿਖੇ ਮੁਰਗੀ ਪਾਲਣ ਬਾਰੇ ਇਕ ਹਫ਼ਤੇ ਦਾ 'ਕਿੱਤਾ ਮੁਖੀ ਸਿਖਲਾਈ ਕੋਰਸ' ਸਫਲਤਾਪੂਰਵਕ ਆਯੋਜਿਤ ਕੀਤਾ | ਕੋਰਸ 'ਚ ਅੰਮਿ੍ਤਸਰ, ਤਰਨ ਤਾਰਨ, ਗੁਰਦਾਸਪੁਰ ਤੇ ਕਪੂਰਥਲਾ ਜ਼ਿਲਿ੍ਹਆਂ ਤੋਂ ਲਗਪਗ 70 ਕਿਸਾਨ ਵੀਰਾਂ, ਕਿਸਾਨ ਬੀਬੀਆਂ ਤੇ ਪੇਂਡੂ ਨੌਜਵਾਨਾਂ ਨੇ ਭਾਗ ਲਿਆ | ਡਾ. ਬਿਕਰਮਜੀਤ ਸਿੰਘ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕੇ. ਵੀ. ਕੇ. ਨੇ ਭਾਗ ਲੈਣ ਵਾਲੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਰਗੀ ਪਾਲਣ ਖੇਤੀਬਾੜੀ ਦਾ ਇਕ ਲਾਭਦਾਇਕ ਸਹਾਇਕ ਧੰਦਾ ਹੈ, ਜਿਸ ਨਾਲ ਪਰਿਵਾਰ ਦੀ ਆਰਥਿਕ ਹਾਲਤ ਸੁਧਾਰੀ ਜਾ ਸਕਦੀ ਹੈ | ਕੋਰਸ ਕੋਆਰਡੀਨੇਟਰ ਡਾ. ਕੰਵਰਪਾਲ ਸਿੰਘ ਢਿੱਲੋਂ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਨੇ ਯੂਨੀਵਰਸਿਟੀ ਵਲੋਂ ਉਪਲਬਧ ਵੱਖ-ਵੱਖ ਮੁਰਗੀਆਂ ਦੀਆਂ ਕਿਸਮਾਂ, ਆਂਡਿਆਂ ਦੀ ਹੈਚਿੰਗ, ਚੂਜਿਆਂ ਦਾ ਪਾਲਣ-ਪੋਸ਼ਣ, ਰਿਹਾਇਸ਼, ਖੁਰਾਕ ਪ੍ਰਬੰਧਨ, ਬੈਕਯਾਰਡ ਮੁਰਗੀ ਪਾਲਣ, ਆਰਥਿਕਤਾ, ਰਿਕਾਰਡ ਰੱਖਣਾ, ਟੀਕਾਕਰਨ, ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ ਬਾਰੇ ਵਿਸਤਿ੍ਤ ਲੈਕਚਰ ਦਿੱਤੇ | ਕੋਰਸ ਦੌਰਾਨ ਵਿਹਾਰਕ ਪ੍ਰਦਰਸ਼ਨੀਆਂ ਵੀ ਕਰਵਾਈਆਂ ਗਈਆਂ | ਇਸ ਤੋਂ ਇਲਾਵਾ ਡਾ. ਪੁਨੀਤ ਸਿੰਘ (ਵੈਟਰਨਰੀ ਅਫਸਰ), ਅਮਰ ਸਿੰਘ (ਮੱਛੀ ਪਾਲਣ ਅਫਸਰ), ਡਾ. ਜਸਵਿੰਦਰ ਸਿੰਘ ਭਾਟੀਆ (ਖੇਤੀਬਾੜੀ ਸੂਚਨਾ ਅਫਸਰ), ਗੌਰਵ ਸ਼ਰਮਾ (ਪੰਜਾਬ ਨੈਸ਼ਨਲ ਬੈਂਕ) ਅਤੇ ਗੁਰਪ੍ਰੀਤ ਸਿੰਘ (ਡਿਸਟਿ੍ਕਟ ਇੰਡਸਟਰੀਜ਼ ਸੈਂਟਰ) ਨੇ ਵਿਭਾਗੀ ਸਕੀਮਾਂ, ਸਬਸਿਡੀਆਂ, ਬੈਂਕਿੰਗ ਸਹੂਲਤਾਂ, ਮਾਰਕੀਟਿੰਗ ਰਣਨੀਤੀਆਂ ਤੇ ਸੰਯੁਕਤ ਮੱਛੀ-ਮੁਰਗੀ ਪਾਲਣ ਬਾਰੇ ਜਾਣਕਾਰੀ ਸਾਂਝੀ ਕੀਤੀ | ਸਾਬਕਾ ਸਿਖਿਆਰਥੀ ਕੰਵਲਜੀਤ ਸਿੰਘ ਨੇ ਆਪਣਾ ਵਿਵਹਾਰਕ ਤਜ਼ਰਬਾ ਵੀ ਸਾਂਝਾ ਕੀਤਾ | ਕੋਰਸ ਦੌਰਾਨ ਚਾਰ ਵਿੱਦਿਅਕ ਦੌਰੇ ਵੀ ਕਰਵਾਏ ਗਏ | ਅੰਤ 'ਚ ਸਿਖਿਆਰਥੀਆਂ ਦਾ ਗਿਆਨ ਟੈਸਟ ਲੈ ਕੇ ਇਸ ਸਿਖਲਾਈ ਕੋਰਸ ਨੂੰ ਸਮਾਪਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਰੌਇਆਲ ਕੈਂਬਿ੍ਜ ਸਕੂਲ ਨੇ ਕੇ.ਏ.ਏ. ਚੈਂਪੀਅਨਸ਼ਿਪ 'ਚ ਤਗਮੇ ਜਿੱਤ ਕੇ ਵਧਾਇਆ ਇਲਾਕੇ ਵਿਚ ਮਾਣ <br/> ਅਗਲੀ ਖ਼ਬਰ ਕਿਸਾਨੀ ਅੰਦੋਲਨ ਨੂੰ ਤੇਜ਼ ਕਰਨ ਲਈ ਜਥੇਬੰਦੀ ਦੀ ਮੀਟਿੰਗ <br/>
Ad Position 24