ਨਗਰ ਕੌਂਸਲ ਰਮਦਾਸ ਦੀਆਂ ਚੋਣਾਂ ਲਈ ਸਰਕਾਰੀ ਕਾਲਜ ਅਜਨਾਲਾ ਤੋਂ ਪੋਲਿੰਗ ਪਾਰਟੀਆਂ ਰਵਾਨਾ <br/>
ਡੀ.ਐੱਸ.ਪੀ. ਗੁਰਦੀਪ ਸਿੰਘ ਸੰਧੂ | ਤਸਵੀਰ: ਢਿੱਲੋਂ
<br/>
ਚੋਣ ਰਿਟਰਨਿੰਗ ਅਧਿਕਾਰੀ ਡਾ: ਚਾਰੂਮਿਤਾ ਸਰਕਾਰੀ ਕਾਲਜ ਅਜਨਾਲਾ ਤੋਂ ਚੋਣ ਸਮਗਰੀ ਸਮੇਤ ਪੋਲਿੰਗ ਪਾਰਟੀਆਂ ਰਵਾਨਾ ਕਰਦੇ ਹੋਏ ਅਤੇ ਡਾ. ਚਾਰੂਮਿਤਾ ਚੋਣ ਪ੍ਰਬੰਧਾਂ ਸੰਬੰਧੀ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦੇ ਹੋਏ | ਤਸਵੀਰਾਂ: ਗੁਰਪ੍ਰੀਤ ਸਿੰਘ ਢਿੱਲੋਂ
<br/>
26-05-2026
ਰਮਦਾਸ ਦੀਆਂ 11 ਵਾਰਡਾਂ ਲਈ 4 ਥਾਵਾਂ 'ਤੇ ਬਣਾਏ ਗਏ ਹਨ 11 ਪੋਲਿੰਗ ਬੂਥ
ਨਗਰ ਕੌਂਸਲ ਰਮਦਾਸ ਦੀਆਂ 11 ਵਾਰਡਾਂ ਲਈ 4 ਥਾਵਾਂ ਤੇ ਪੋਲਿੰਗ ਬੂਥ ਬਣਾਏ ਗਏ ਹਨ | ਇਹ ਜਾਣਕਾਰੀ ਦਿੰਦਿਆਂ ਚੋਣ ਰਿਟਰਨਿੰਗ ਅਧਿਕਾਰੀ ਡਾ. ਚਾਰੂਮਿਤਾ ਨੇ ਦੱਸਿਆ ਕਿ ਰਮਦਾਸ ਦੀ ਵਾਰਡ ਨੰਬਰ 1 ਅਤੇ 2 ਦੀਆਂ ਵੋਟਾਂ ਲਈ ਸਰਕਾਰੀ ਐਲੀਮੈਂਟਰੀ ਸਕੂਲ ਰਮਦਾਸ 2 ਵਿਖੇ 2 ਪੋਲਿੰਗ ਬੂਥ ਬਣਾਏ ਗਏ ਹਨ ਜਦਕਿ ਵਾਰਡ ਨੰਬਰ 3 ਦੀਆਂ ਵੋਟਾਂ ਸਰਕਾਰੀ ਐਲੀਮੈਂਟਰੀ ਸਕੂਲ ਰਮਦਾਸ 1, ਵਾਰਡ ਨੰਬਰ 4 ਅਤੇ 5 ਦੀਆਂ ਵੋਟਾਂ ਸਰਕਾਰੀ ਐਲੀਮੈਂਟਰੀ ਸਕੂਲ ਭੂਤਨਪੁਰਾ (ਰਮਦਾਸ) ਅਤੇ ਵਾਰਡ ਨੰਬਰ 6,7,8,9,10 ਅਤੇ 11 ਦੀਆਂ ਵੋਟਾਂ ਬਾਬਾ ਬੁੱਢਾ ਸੀਨੀਅਰ ਸੈਕੰਡਰੀ ਸਕੂਲ ਰਮਦਾਸ ਵਿਖੇ ਬਣਾਏ 6 ਵੱਖ-ਵੱਖ ਬੂਥਾਂ ਤੇ ਪੈਣਗੀਆਂ |
ਚੋਣਾਂ ਨੂੰ ਸੁਰੱਖਿਅਤ ਢੰਗ ਨਾਲ ਨੇਪਰੇ ਚਾੜ੍ਹਨ ਲਈ 250 ਤੋਂ ਵੱਧ ਪੁਲਸ ਅਧਿਕਾਰੀ ਤੇ ਕਰਮਚਾਰੀ ਰਹਿਣਗੇ ਤਾਇਨਾਤ-ਡੀ.ਐੱਸ.ਪੀ. ਸੰਧੂ
ਚੋਣਾਂ ਦੌਰਾਨ ਪੁਲਸ ਵਲੋਂ ਕੀਤੇ ਸੁਰੱਖਿਆ ਪ੍ਰਬੰਧਾਂ ਸੰਬੰਧੀ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਸਬ-ਡਵੀਜ਼ਨ ਅਜਨਾਲਾ ਦੇ ਡੀ.ਐੱਸ.ਪੀ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਨਗਰ ਕੌਂਸਲ ਰਮਦਾਸ ਦੀਆਂ 11 ਵਾਰਡਾਂ ਦੀਆਂ ਚੋਣਾਂ ਲਈ ਪੁਲਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਦਿਆਂ 250 ਤੋਂ ਵੱਧ ਪੁਲਸ ਅਧਿਕਾਰੀ ਤੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਅਤਿ ਸੰਵੇਦਨਸ਼ੀਲ ਬੂਥਾਂ ਤੇ ਸੁਰੱਖਿਆ ਦੇ ਵਾਧੂ ਪ੍ਰਬੰਧ ਵੀ ਕੀਤੇ ਗਏ ਹਨ |