02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਪੰਜਾਬ ਨੂੰ ਨਸ਼ਿਆਂ ਤੇ ਗੈਂਗਸਟਰਵਾਦ ਤੋਂ ਮੁਕਤ ਕਰਨ ਲਈ ਲੋਕ ਅਕਾਲੀ ਦਲ ਦੀ ਸਰਕਾਰ ਬਣਾਉਣਗੇ- ਮਜੀਠੀਆ

ਜੇਠੂਵਾਲ, 1 ਨਵੰਬਰ (ਮਿੱਤਰਪਾਲ ਸਿੰਘ ਰੰਧਾਵਾ)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੇ ਰਾਜ ਅੰਦਰ ਪੰਜਾਬ ਦੀ ਦਿਨ-ਬ-ਦਿਨ ਕਾਨੂੰਨ-ਵਿਵਸਥਾ ਵਿਗੜ ਰਹੀ ਹੈ, ਜਿਸ ਦੀ ਮਿਸਾਲ ਸੂਬੇ ’ਚ ਕਤਲਾਂ, ਅਗਵਾ, ਨਸ਼ਾ ਤਸਕਰੀ ਤੇ ਫਿਰੌਤੀ ਦੀਆਂ ਘਟਨਾਵਾਂ ਵਧਣ ਕਰਕੇ ਲੋਕਾਂ ’ਚ ਡਰ ਪੈਦਾ ਕਰ ਰਹੀਆਂ ਹਨ। ਪੰਜਾਬ ਨੂੰ ਨਸ਼ਾ, ਅਪਰਾਧ, ਗੈਂਗਸਟਰਵਾਦ ਤੋਂ ਮੁਕਤ ਬਣਾਉਣ ਲਈ ਸੂਬੇ ਦੇ ਲੋਕ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ।

Ad Position 21
No active advertisement
ਅਜੀਤ ਡੈਸਕ 02-11-2026
ਜੇਠੂਵਾਲ, 1 ਨਵੰਬਰ (ਮਿੱਤਰਪਾਲ ਸਿੰਘ ਰੰਧਾਵਾ)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੇ ਰਾਜ ਅੰਦਰ ਪੰਜਾਬ ਦੀ ਦਿਨ-ਬ-ਦਿਨ ਕਾਨੂੰਨ-ਵਿਵਸਥਾ ਵਿਗੜ ਰਹੀ ਹੈ, ਜਿਸ ਦੀ ਮਿਸਾਲ ਸੂਬੇ ’ਚ ਕਤਲਾਂ, ਅਗਵਾ, ਨਸ਼ਾ ਤਸਕਰੀ ਤੇ ਫਿਰੌਤੀ ਦੀਆਂ ਘਟਨਾਵਾਂ ਵਧਣ ਕਰਕੇ ਲੋਕਾਂ ’ਚ ਡਰ ਪੈਦਾ ਕਰ ਰਹੀਆਂ ਹਨ। ਪੰਜਾਬ ਨੂੰ ਨਸ਼ਾ, ਅਪਰਾਧ, ਗੈਂਗਸਟਰਵਾਦ ਤੋਂ ਮੁਕਤ ਬਣਾਉਣ ਲਈ ਸੂਬੇ ਦੇ ਲੋਕ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੰਚ ਬਰਜਿੰਦਰ ਸਿੰਘ ਲੁਧੜ ਦੇ ਗ੍ਰਹਿ ਵਿਖੇ ਗੱਲਬਾਤ ਦੌਰਾਨ ਕੀਤਾ। ਮਜੀਠੀਆ ਨੇ ਕਿਹਾ ਕਿ ਸਰਕਾਰ ਵਲੋਂ ਨਸ਼ਿਆਂ ਦੇ ਸਰਵੇ ’ਤੇ ਕਥਿਤ ਤੌਰ ’ਤੇ ਖ਼ਰਚੇ ਗਏ 250 ਕਰੋੜ ਰੁਪਏ ਦਾ ਹਿਸਾਬ ਲੋਕਾਂ ਨੂੰ ਦੇਵੇ ਅਤੇ ਸਰਕਾਰ ਨੂੰ ਨਸ਼ਾ ਵਿਰੋਧੀ ਮੁਹਿੰਮ ਦੇ ਨਤੀਜੇ ਜਨਤਕ ਕਰਨੇ ਚਾਹੀਦੇ ਹਨ ਅਤੇ ਜੋ ਨਸ਼ਾ ਤਸਕਰੀ, ਜੇਲ੍ਹਾਂ ’ਚੋਂ ਚੱਲ ਰਹੇ ਕਥਿਤ ਨੈੱਟਵਰਕਾਂ ਅਤੇ ਸਰਹੱਦ ਪਾਰੋਂ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਦੇ ਦੋਸ਼ਾਂ ਦੀ ਜਾਂਚ ਹੋਣੀ ਚਾਹੀਦੀ। ਮਜੀਠੀਆ ਨੇ ਦਾਅਵੇ ਨਾਲ ਕਿਹਾ ਕਿ ਅਕਾਲੀ ਦਲ ਸੂਬੇ ਦੇ ਹਰੇਕ ਵਰਗ ਨਾਲ ਸੰਬੰਧਿਤ ਲੋਕਾਂ ਦਾ ਫਤਵਾ ਲੈ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਸਰਕਾਰ ਬਣਾਵੇਗਾ। ਇਸ ਮੌਕੇ ਮੇਜਰ ਸ਼ਿਵ ਚਰਨ ਸਿੰਘ ਸ਼ਿਵੀ, ਲਖਬੀਰ ਸਿੰਘ ਗਿੱਲ, ਗਗਨਦੀਪ ਸਿੰਘ ਭਕਨਾ ਸਿਆਸੀ ਸਕੱਤਰ ਮਜੀਠੀਆ, ਸਾਬਕਾ ਸਰਪੰਚ ਸੁਖਜੀਤ ਸਿੰਘ, ਹਰਦਿਆਲ ਸਿੰਘ ਭੱਟੀ, ਡਾ. ਦੀਦਾਰ ਸਿੰਘ, ਅਜੀਤ ਸਿੰਘ ਸਾਬਕਾ ਬਲਾਕ ਸਿੱਖਿਆ ਅਫ਼ਸਰ, ਪ੍ਰਧਾਨ ਅਮਰੀਕ ਸਿੰਘ, ਪ੍ਰਤਾਪ ਸਿੰਘ, ਉਮਰਾਓ ਸਿੰਘ ਪੰਨੂ, ਮਨਪ੍ਰੀਤ ਸਿੰਘ ਡੱਡੀਆਂ, ਮੱਖਣ ਸਿੰਘ ਹਰੀਆਂ, ਸਰਪੰਚ ਸੁਖਦੀਪ ਸਿੰਘ ਦੀਪੀ, ਸਤਿੰਦਰ ਸਿੰਘ ਭੱਟੀ, ਗੁਰਮੀਤ ਸਿੰਘ ਟੋਨੀ, ਦਲਬੀਰ ਚੰਦ ਸਮੇਤ ਹੋਰ ਅਕਾਲੀ ਵਰਕਰ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਸੈਦੋਲੇਹਲ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਪਿੰਡ ਤਰਸਿੱਕਾ ’ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ
Ad Position 24