ਰਮਦਾਸ, 25 ਮਈ (ਜਸਵੰਤ ਸਿੰਘ ਵਾਹਲਾ)-ਭਾਜਪਾ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਤੇ ਸਾਬਕਾ ਸੰਸਦੀ ਸਕੱਤਰ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਨਗਰ ਕੌਂਸਲ ਰਮਦਾਸ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਅਮਨ ਅਮਾਨ ਨਾਲ ਆਪਣੀ ਵੋਟ ਦਾ ਇਸਤੇਮਾਲ ਕਰਨ ਤੇ ਹਰ ਵਿਅਕਤੀ ਨੂੰ ਆਪਣੀ ਕੀਮਤੀ ਵੋਟ ਪਾਉਣੀ ਚਾਹੀਦੀ ਹੈ ਤਾਂ ਜੋ ਵੋਟ ਪਾਉਣ ਨਾਲ ਚੰਗੇ ਵਿਅਕਤੀ ਦੀ ਚੋਣ ਹੋ ਸਕੇ ਤੇ ਪਵਿੱਤਰ ਕਸਬੇ ਰਮਦਾਸ ਦਾ ਸੁਚੱਜੇ ਢੰਗ ਨਾਲ ਵਿਕਾਸ ਹੋ ਸਕੇ ਤਾਂ ਜੋ ਸ਼ਹਿਰ ਨੂੰ ਸੁੱਖ ਸਹੂਲਤਾਂ ਵੀ ਮਿਲ ਸਕਣ | ਉਨ੍ਹਾਂ ਕਿਹਾ ਜੇਕਰ ਨਗਰ ਕੌਂਸਲ ਭਾਜਪਾ ਦੀ ਬਣਦੀ ਹੈ ਤਾਂ ਸ਼ਹਿਰੀ ਦੀ ਨੁਹਾਰ ਬਦਲ ਦਿੱਤੀ ਜਾਵੇਗੀ |