02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਰਈਆ ਦੇ ਪੰਜ ਵਾਰਡਾਂ 'ਤੇ ਅੱਜ ਹੋਵੇਗਾ ਫਸਵਾਂ ਚੋਣ ਮੁਕਾਬਲਾ <br/>

Ad Position 21
No active advertisement
ਸ੍ਰੀਮਾਤਾ ਗੰਗਾ ਕੰਨਿਆਂ ਸੀ: ਸੈ: ਸਕੂਲ, ਬਾਬਾ ਬਕਾਲਾ ਸਾਹਿਬ ਤੋਂ ਰਈਆ ਨਗਰ ਪੰਚਾਇਤੀ ਚੋਣਾਂ ਲਈ ਪੋਲਿੰਗ ਪਾਰਟੀਆਂ ਰਵਾਨਾ ਕਰਨ ਦਾ ਦਿ੍ਸ਼ ਅਤੇ ਜਾਣਕਾਰੀ ਦਿੰਦਿਆਂ ਸ੍ਰੀ ਜਸ਼ਨਜੀਤ ਸਿੰਘ ਐਸ.ਡੀ.ਐਮ. ਬਾਬਾ ਬਕਾਲਾ ਸਾਹਿਬ | ਤਸਵੀਰਾਂ : ਸ਼ੇਲਿੰਦਰਜੀਤ ਸਿੰਘ ਰਾਜਨ <br/> 26-05-2026
ਬਾਬਾ ਬਕਾਲਾ ਸਾਹਿਬ, 25 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬ ਵਿਚ ਚੱਲ ਰਹੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਦੇ ਵਿਚਾਲੇ ਰਈਆ ਨਗਰ ਪੰਚਾਇਤ ਦੀਆਂ ਚੋਣਾਂ ਇਸ ਵਕਤ ਪੂਰੇ ਪੰਜਾਬ ਦੇ ਵਿਚ ਸੁਰਖੀਆਂ ਦਾ ਵਿਸ਼ਾ ਬਣੀਆਂ ਹੋਈਆਂ ਹਨ, ਕਿਉਂਕਿ ਰਈਆ ਦੇ 13 ਵਾਰਡਾਂ ਵਿਚੋਂ 8 ਵਾਰਡਾਂ 'ਤੇ 'ਆਪ' ਨਾਲ ਸਬੰਧਿਤ ਕੌਂਸਲਰ, ਬਿਨਾਂ ਮੁਕਾਬਲਾ ਚੋਣ ਜਿੱਤ ਚੁੱਕੇ ਹਨ, ਕਿਉਂਕਿ ਉਨ੍ਹਾਂ ਦੇ ਵਿਰੋਧੀ ਪਾਰਟੀਆਂ ਦੇ ਨਾਮਜ਼ਦਗੀ ਪੱਤਰ ਰੱਦ ਪਾਏ ਗਏ ਸਨ, ਜਦਕਿ ਬਾਕੀ ਬਚੀਆਂ ਪੰਜ ਵਾਰਡਾਂ ਦੇ ਕੱਲ੍ਹ 26 ਮਈ ਨੂੰ ਗਹਿਗੱਚ ਮੁਕਾਬਲਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਰਈਆ ਨਗਰ ਪੰਚਾਇਤ ਦੀਆਂ ਚੋਣਾਂ ਦੇ ਲਈ ਭਰੇ ਗਏ ਨਾਮਜਦਗੀ ਪੱਤਰਾਂ ਵਿੱਚੋਂ ਕੁਲ 88 ਉਮੀਦਵਾਰਾਂ ਵਿਚੋਂ 49 ਉਮੀਦਵਾਰਾਂ ਦੇ ਨਾਮਜਦਗੀ ਪੱਤਰ ਰੱਦ ਹੋ ਗਏ ਸਨ, ਜਿਸ ਕਾਰਨ ਆਮ ਆਦਮੀ ਪਾਰਟੀ ਦੇ ਅੱਠ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਸਨ | ਜੇਤੂ ਰਹਿਣ ਵਾਲੇ ਉਮੀਦਵਾਰਾਂ ਵਿਚੋਂ ਵਾਰਡ ਨੰਬਰ 2 ਤੋਂ ਸਰਬਜੀਤ ਸਿੰਘ ਮਾਨ, ਵਾਰਡ ਨੰਬਰ 4 ਤੋਂ ਸੰਜੀਵ ਭੰਡਾਰੀ, ਵਾਰਡ ਨੰਬਰ 7 ਤੋਂ ਨੀਲਮ, ਵਾਰਡ ਨੰਬਰ 8 ਤੋਂ ਰਜਿੰਦਰ ਰਿਖੀ, ਵਾਰਡ ਨੰਬਰ 9 ਤੋਂ ਜੋਤੀ ਸ਼ਰਮਾ, ਵਾਰਡ ਨੰਬਰ 10 ਤੋਂ ਸੁਖਦੇਵ ਸਿੰਘ ਪੱਡਾ, ਵਾਰਡ ਨੰਬਰ 11 ਤੋਂ ਰਿੰਪੀ ਭੰਡਾਰੀ, ਵਾਰਡ ਨੰਬਰ 12 ਤੋਂ ਵਿਸ਼ਾਲ ਮੰਨਣ ਬਿਨਾਂ ਮੁਕਾਬਲਾ ਚੁਣੇ ਗਏ ਹਨ | ਹੁਣ ਰਈਆ ਦੀਆਂ ਸਿਰਫ 5 ਵਾਰਡਾਂ, ਜਿਨ੍ਹਾਂ ਵਿਚ ਵਾਰਡ ਨੰ: 1, 3, 5, 6 ਅਤੇ 13 'ਤੇ ਹੀ ਚੋਣ ਹੋਵੇਗੀ | ਵਾਰਡ ਨੰ: 1 ਵਿਚ ਆਪ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਵਿਚਾਲੇ ਮੁਕਾਬਲਾ ਹੋਵੇਗਾ, ਵਾਰਡ ਨੰ: 3 ਵਿਚ ਆਪ ਅਤੇ ਕਾਂਗਰਸ ਦਰਮਿਆਨ, ਵਾਰਡ ਨੰ: 5 ਵਿਚ ਆਪ, ਕਾਂਗਰਸ, 'ਅਕਾਲੀ ਦਲ ਵਾਰਿਸ ਪੰਜਾਬ ਦੇ' ਅਤੇ ਭਾਜਪਾ ਦਰਮਿਆਨ, ਵਾਰਡ ਨੰ: 6 ਵਿਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਪ ਵਿਚਾਲੇ ਅਤੇ ਵਾਰਡ ਨੰ: 13 ਵਿਚ ਆਪ ਅਤੇ ਕਾਂਗਰਸ ਦੇ ਉਮੀਦਵਾਰਾਂ ਵਿਚ ਮੁਕਾਬਲਾ ਹੋਵੇਗਾ |
ਚੋਣ ਅਬਜ਼ਰਵਰ ਨੇ ਕੀਤਾ ਕੀਤਾ ਦੌਰਾ :ਇਸ ਦੌਰਾਨ ਹੀ ਚੋਣ ਅਬਜ਼ਰਵਰ ਪਰਮਦੀਪ ਸਿੰਘ ਪੀ.ਸੀ.ਐੱਸ. ਨੇ ਅੱਜ ਇੱਥੇ ਸ੍ਰੀਮਾਤਾ ਗੰਗਾ ਕੰਨਿਆ ਸੀ: ਸੈ: ਸਕੂਲ, ਬਾਬਾ ਬਕਾਲਾ ਸਾਹਿਬ ਵਿਖੇ ਦੌਰਾ ਕੀਤਾ ਅਤੇ ਚੱਲ ਰਹੇ ਪ੍ਰਬੰਧਾਂ ਦਾ ਮੁਆਇਨਾ ਕੀਤਾ | ਬਾਅਦ ਵਿਚ ਉਨ੍ਹਾਂ ਨੇ ਰਈਆ ਦੀਆਂ 5 ਵਾਰਡਾਂ ਵਿਚ ਵੀ ਦੌਰਾ ਕੀਤਾ ਅਤੇ ਚੋਣਾਂ ਸਬੰਧੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ |
ਪੋਲਿੰਗ ਪਾਰਟੀਆਂ ਚੋਣ ਸਮੱਗਰੀ ਸਮੇਤ ਕੀਤੀਆਂ ਰਵਾਨਾ- ਅੱਜ ਇੱਥੇ ਸ੍ਰੀਮਾਤਾ ਗੰਗਾ ਕੰਨਿਆਂ ਸੀ: ਸੈ: ਸਕੂਲ, ਬਾਬਾ ਬਕਾਲਾ ਸਾਹਿਬ ਤੋਂ ਪੋਲਿੰਗ ਪਾਰਟੀਆਂ ਨੂੰ ਲੋੜੀਂਦੀ ਚੋਣ ਸਮੱਗਰੀ ਸਮੇਤ ਰਵਾਨਾ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸ਼ਨਜੀਤ ਸਿੰਘ ਐੱਸ.ਡੀ.ਐੱਮ. ਬਾਬਾ ਬਕਾਲਾ ਸਾਹਿਬ ਕਮ ਰਿਟਰਨਿੰਗ ਚੋਣ ਅਧਿਕਾਰੀ ਨੇ ਦੱਸਿਆ ਹੈ ਕਿ ਚੋਣ ਪ੍ਰੀਕਿਰਿਆ ਨੂੰ ਸੁੱਚਜੇ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜਾਉਣ ਲਈ ਪ੍ਰਸ਼ਾਸਨ ਵਲੋਂ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾ ਚੁਕੇ ਹਨ | ਇਸ ਮੌਕੇ ਉਨ੍ਹਾਂ ਦੇ ਨਾਲ ਤਹਿਸੀਲਦਾਰ ਰਣਜੀਤ ਸਿੰਘ, ਪ੍ਰਸ਼ਾਂਤ ਰਈਆ, ਨਵਦੀਪ ਸਿੰਘ ਬਦੇਸ਼ਾ, ਦਲਜੀਤ ਸਿੰਘ ਸਠਿਆਲਾ, ਜਗਰੂਪ ਸਿੰਘ ਅਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਈਆ ਦੀਆਂ ਬਚੀਆਂ ਸਾਰੀਆਂ 5 ਵਾਰਡਾਂ 'ਤੇ ਹੀ ਕਾਂਗਰਸ ਰਹੇਗੀ ਜੇਤੂ-ਸਾਬਕਾ ਵਿਧਾਇਕ ਭਲਾਈਪੁਰ <br/> ਅਗਲੀ ਖ਼ਬਰ ਵਿਧਾਇਕ ਧਾਲੀਵਾਲ ਦੀ ਨਗਰ ਕੌਂਸਲ ਰਮਦਾਸ ਦੇ ਵੋਟਰਾਂ ਨੂੰ ਅਪੀਲ ਕਿ ਉਹ ਆਪਣੀ ਵੋਟ ਜ਼ਰੂਰ ਪਾਉਣ <br/>
Ad Position 24