ਜੰਡਿਆਲਾ ਗੁਰੂ, 2 ਜੂਨ (ਹਰਜਿੰਦਰ ਸਿੰਘ ਕਲੇਰ)-ਈ. ਟੀ. ਟੀ. ਅਧਿਆਪਕ ਯੂਨੀਅਨ ਪੰਜਾਬ ਵਲੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਦਾ ਅਗਾਜ ਕਰਦੇ ਹੋਏ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦੇ ਹਲਕਾ ਜੰਡਿਆਲਾ ਗੁਰੂ ਵਿਖੇ ਪੰਜਾਬ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮੁਲਾਜ਼ਮ ਸਭਾ ਕਰਨ ਦਾ ਐਲਾਨ ਕੀਤਾ ਗਿਆ ਸੀ | ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵਲੋਂ ਅਧਿਆਪਕਾਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਗਿਆ | ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੇ ਮੁੱਦੇ ਤੇ ਜਥੇਬੰਦੀ ਨੇ 'ਆਪ' ਸਰਕਾਰ ਵਲੋਂ ਸਤੰਬਰ 2022 ਵਿਚ ਹਿਮਾਚਲ ਚੋਣ ਸਮੇਂ ਨੋਟੀਫ਼ਿਕੇਸ਼ਨ ਜਾਰੀ ਕਰਕੇ ਵੱਡੇ-ਵੱਡੇ ਇਸ਼ਤਿਹਾਰ ਜਾਰੀ ਕੀਤੇ ਗਏ ਸਨ ਪ੍ਰੰਤੂ ਉਸ ਨੂੰ ਅਮਲੀ ਰੂਪ ਅੱਜ ਤੱਕ ਨਹੀਂ ਦਿੱਤਾ ਗਿਆ ਹੈ | ਜਥੇਬੰਦੀ ਵਲੋਂ ਨੋਟੀਫ਼ਿਕੇਸ਼ਨ ਤੁਰੰਤ ਲਾਗੂ ਕਰਨ ਲਈ ਕਿਹਾ ਗਿਆ | ਇਸ ਤੋਂ ਇਲਾਵਾ ਡੀ. ਏ. ਦੇ ਬਕਾਇਆ ਸੰਬੰਧੀ ਮੰਗ ਰੱਖੀ ਗਈ | ਜਥੇਬੰਦੀ ਵਲੋਂ ਅਧਿਆਪਕਾਂ ਤੋਂ ਗ਼ੈਰ ਵਿੱਦਿਅਕ ਕੰਮ ਲੈਣ ਦਾ ਤਿੱਖਾ ਵਿਰੋਧ ਕੀਤਾ ਗਿਆ | ਮੰਤਰੀ ਸਾਹਿਬ ਵਲੋਂ ਸਾਰੇ ਮਸਲਿਆਂ ਦਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰਕੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ | ਜਥੇਬੰਦੀ ਵਲੋਂ ਅੱਜ ਪਹਿਲੀ ਮੁਲਾਜ਼ਮ ਸ਼ਭਾ ਵਿਚ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਮੁਲਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ | ਇਸ ਮੌਕੇ ਸੂਬਾ ਕਮੇਟੀ ਮੈਂਬਰ ਚਰਨਜੀਤ ਸਿੰਘ ਵਿਛੋਵਾ, ਗੁਰਪ੍ਰੀਤ ਸਿੰਘ ਜਲਾਲ ਉਸਮਾ ਜ਼ਿਲ੍ਹਾ ਪ੍ਰਧਾਨ ਅੰਮਿ੍ਤਸਰ, ਨਵਜਿੰਦਰ ਸਿੰਘ, ਸੁਖਦੇਵ ਸਿੰਘ ਬੱਲ, ਅੰਮਿ੍ਤਪਾਲ ਸਿੰਘ ਪੰਨੂ, ਸੁਖਵਿੰਦਰ ਸਿੰਘ ਕੋਟਲਾ, ਕਰਨਦੀਪ ਸਿੰਘ ਹਮਜਾ, ਗੁਰਪ੍ਰੀਤ ਸਿੰਘ ਹਮਜਾ, ਭਵਨਬੀਰ ਸਿੰਘ, ਪਰਮਿੰਦਰ ਸਿੰਘ ਬੁੱਟਰ, ਸੰਦੀਪ ਸਿੰਘ ਤੇਜਾ, ਸ਼ੇਰੇ ਅਮਨਦੀਪ ਸਿੰਘ, ਲਵਪ੍ਰੀਤ ਸਿੰਘ ਢਪੱਈਆ, ਬਲਜਿੰਦਰ ਸਿੰਘ ਬਾਠ, ਬਲਜਿੰਦਰ ਸਿੰਘ ਬੱਲ, ਸੂਰਜ ਪ੍ਰਕਾਸ਼, ਮਹਿੰਦਰ ਸਿੰਘ ਟੌਗ, ਸੁਖਪਾਲ ਸਿੰਘ, ਤਜਿੰਦਰਪਾਲ ਸਿੰਘ ਮਹਿਤਾ, ਦਿਲਾਬਰ ਸਿੰਘ, ਹਰਜੀਤ ਸਿੰਘ, ਰਵੀ ਅਰੋੜਾ, ਅਜੈਪਾਲ ਰਈਆ, ਕਰਨਦੀਪ ਸਿੰਘ ਰਈਆ, ਮਨਜੀਤ ਸਿੰਘ ਜੱਬੋਵਾਲ, ਮਨਦੀਪ ਸਿੰਘ ਮੁੱਛਲ, ਮਨਜਿੰਦਰ ਸਿੰਘ ਸ਼ਾਮਨਗਰ ਤੇ ਹਰਪਿੰਦਰ ਸਿੰਘ ਆਦਿ ਹਾਜ਼ਰ ਸਨ |
ਈ. ਟੀ. ਟੀ. ਅਧਿਆਪਕ ਯੂਨੀਅਨ ਪੰਜਾਬ ਵਲੋਂ ਮੁਲਾਜ਼ਮ ਸਭਾ ਦਾ ਆਗਾਜ਼ <br/>
ਜੰਡਿਆਲਾ ਗੁਰੂ ਵਿਖੇ ਸੂਬਾਈ ਆਗੂ ਜਸਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮੁਲਾਜ਼ਮਾਂ ਦਾ ਇਕੱਠ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੂੰ ਮੰਗ ਪੱਤਰ ਦਿੰਦੇ ਹੋਏ | ਤਸਵੀਰਾਂ : ਹਰਜਿੰਦਰ ਸਿੰਘ ਕਲੇਰ<br/>
03-06-2026