06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਬਾਲ ਕਲਾਕਾਰ ਜਪਦੀਪ ਸਿੰਘ ਦਾ ਧਾਰਮਿਕ ਗੀਤ 'ਪੰਜਵਾਂ ਨਾਨਕ' ਸੰਗਤਾਂ ਦੇ ਅਰਪਿਤ <br/>

Ad Position 21
No active advertisement
ਬਾਲ ਕਲਾਕਾਰ ਜਪਦੀਪ ਸਿੰਘ ਦੇ ਧਾਰਮਿਕ ਗੀਤ 'ਪੰਜਵਾਂ ਨਾਨਕ' ਦਾ ਪੋਸਟਰ ਜਾਰੀ ਕਰਦਿਆਂ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ, ਮੈਨੇਜਰ ਭਾਈ ਨਿਸ਼ਾਨ ਸਿੰਘ ਜ਼ਫਰਵਾਲ, ਭਾਈ ਬਲਜੀਤ ਸਿੰਘ ਕੰਗ, ਪਿ੍ੰ: ਦਿਲਬਾਗ ਸਿੰਘ ਮਾਨ, ਦਿਲਰਾਜ ਸਿੰਘ ਦਰਦੀ ਤੇ ਹੋਰ | ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ <br/> 06-06-2026
ਬਾਬਾ ਬਕਾਲਾ ਸਾਹਿਬ, 5 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬੀ ਸੰਗੀਤ ਜਗਤ ਵਿਚ ਇਕ ਨਵੀਂ ਅਤੇ ਉਮੀਦ ਭਰੀ ਆਵਾਜ਼ ਵਜੋਂ 11 ਸਾਲਾ ਬਾਲ ਕਲਾਕਾਰ ਜਪਦੀਪ ਸਿੰਘ ਨੇ ਆਪਣੇ ਗਾਇਕੀ ਸਫ਼ਰ ਦੀ ਸ਼ੁਰੂਆਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਗੀਤ 'ਪੰਜਵਾਂ ਨਾਨਕ' ਨਾਲ ਕੀਤੀ ਹੈ | ਅੱਜ ਇੱਥੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਕਰਵਾਏ ਗਏ ਇਕ ਸਮਾਗਮ ਦੌਰਾਨ ਜਪਦੀਪ ਸਿੰਘ ਦੇ ਇਸ ਧਾਰਮਿਕ ਗੀਤ 'ਪੰਜਵਾਂ ਨਾਨਕ' ਨੂੰ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਮੈਂਬਰ ਸ਼੍ਰੋਮਣੀ ਕਮੇਟੀ, ਗੁਰਦੁਆਰਾ ਨੌਵੀਂ ਪਾਤਸ਼ਾਹੀ ਦੇ ਮੈਨੇਜਰ ਭਾਈ ਨਿਸ਼ਾਨ ਸਿੰਘ ਜਫਰਵਾਲ, ਐਡੀਸ਼ਨਲ ਮੈਨੇਜਰ ਭਾਈ ਬਲਜੀਤ ਸਿੰਘ ਕੰਗ ਅਤੇ ਪਿ੍ੰਸੀਪਲ ਦਿਲਬਾਗ ਸਿੰਘ ਮਾਨ ਨੇ ਸਾਂਝੇ ਤੌਰ ਤੇ ਸੰਗਤਾਂ ਦੇ ਅਰਪਿਤ ਕੀਤਾ | ਸ੍ਰੀ ਰਾਮ ਆਸ਼ਰਮ ਸੀਨੀਅਰ ਸੈਕੰਡਰੀ ਸਕੂਲ, ਅੰਮਿ੍ਤਸਰ ਦੀ ਪੰਜਵੀਂ ਜਮਾਤ ਵਿਚ ਪੜ੍ਹ ਰਹੇ ਜਪਦੀਪ ਸਿੰਘ ਨੇ ਦੱਸਿਆ ਕਿ ਇਹ ਗੀਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਹੋਣ ਦੇ ਨਾਲ-ਨਾਲ ਜੂਨ 1984 ਦੇ ਘੱਲੂਘਾਰੇ ਦੀਆਂ ਯਾਦਾਂ ਨਾਲ ਵੀ ਜੁੜਿਆ ਹੋਇਆ ਹੈ | ਗੀਤ ਦੇ ਬੋਲ ਉੱਘੇ ਸ਼ਾਇਰ ਦਿਲਰਾਜ ਸਿੰਘ ਦਰਦੀ ਵਲੋਂ ਲਿਖੇ ਗਏ ਹਨ | ਇਸ ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ, ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ, ਡਾ: ਕੁਲਵੰਤ ਸਿੰਘ ਬਾਠ, ਕਵੀਸ਼ਰ ਅਮਰਜੀਤ ਸਿੰਘ ਰਤਨਗੜ੍ਹ, ਬਲਵਿੰਦਰ ਸਿੰਘ ਅਠੌਲਾ, ਮੈਡਮ ਸੁਖਵੰਤ ਕੌਰ ਵੱਸੀ, ਗੁਰਮੀਤ ਕੌਰ ਬੱਲ, ਸਰਬਜੀਤ ਸਿੰਘ ਪੱਡਾ, ਸੂਬੇਦਾਰ ਹਰਜਿੰਦਰ ਸਿੰਘ ਨਿੱਝਰ, ਪ੍ਰਭਸਿਮਰਨ ਸਿੰਘ, ਗੁਰੂਵਰਜੀਤ ਸਿੰਘ ਜਲਾਲ ਉਸਮਾ, ਕੌਂਸਲਰ ਕਰਮ ਸਿੰਘ, ਬਖਸ਼ੀਸ਼ ਸਿੰਘ, ਤਰਸੇਮ ਸਿੰਘ ਮੱਟੂ, ਪ੍ਰਤਾਪ ਸਿੰਘ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਅਗਲੀ ਖ਼ਬਰ ਸੁਖਦੇਵ ਸਿੰਘ ਕਾਲੇਕੇ ਨੂੰ ਸਦਮਾ, ਪੁੱਤਰ ਦਾ ਦਿਹਾਂਤ
Ad Position 24
No active advertisement