ਚੇਤਨਪੁਰਾ, 5 ਜੂਨ (ਮਹਾਂਬੀਰ ਸਿੰਘ ਗਿੱਲ)ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹੀਆਂ ਕਲਾਂ ਵਿਖੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਸਕੂਲ ਇੰਚਾਰਜ ਪਿ੍ੰਸੀਪਲ ਅਮਨ ਸ਼ਰਮਾ ਦੀ ਅਗਵਾਈ ਵਿਚ ਨਿੰਮ, ਸਹਿਜਨ, ਸੁਖਚੈਨ ਤੇ ਹੋਰ ਬੂਟੇ ਲਗਾ ਕੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ | ਇਸ ਮੌਕੇ ਹਾਜ਼ਰ ਅਧਿਆਪਕਾਂ ਨੇ ਕਿਹਾ ਕਿ ਵੱਧ ਤੋਂ ਵੱਧ ਰੁੱਖ ਲਗਾ ਕੇ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਨਾਲ ਅਸੀਂ ਵਾਤਾਵਰਣ ਸ਼ੁੱਧ ਸਾਫ਼ ਬਣਾ ਸਕਦੇ ਹਾਂ ਅਤੇ ਹੜ੍ਹ, ਬੱਦਲ ਫੱਟਣਾ, ਧਰਤੀ ਖਿਸਕਣ ਵਰਗੀਆਂ ਅਤੇ ਹੋਰ ਕੁਦਰਤੀ ਆਪਦਾਵਾਂ ਨੂੰ ਘੱਟ ਕਰ ਸਕਦੇ ਹਾਂ | ਸੰਸਾਰ ਵਿਚ ਵੱਧ ਰਹੇ ਹਰ ਤਰ੍ਹਾਂ ਦੇ ਪ੍ਰਦੂਸ਼ਣ ਅਤੇ ਗਲੋਬਲ ਵਾਰਮਿੰਗ ਨੂੰ ਰੋਕਣ ਲਈ ਵੱਧ ਤੋਂ ਵੱਧ ਰੁੱਖ-ਪੌਦੇ ਲਗਾਉਣੇ ਚਾਹੀਦੇ ਹਨ ਅਤੇ ਇਨ੍ਹਾਂ ਦੀ ਸਾਂਭ ਵੀ ਕਰਨੀ ਚਾਹੀਦੀ ਹੈ, ਕਿਉਂਕਿ ਰੁੱਖਾਂ ਦੇ ਅਣਗਿਣਤ ਲਾਭ ਹਨ ਜਿਸ ਕਰਕੇ ਕਿਹਾ ਜਾਂਦਾ ਹੈ ਇਕ ਰੁੱਖ ਸੌ ਸੁੱਖ ਅਤੇ ਪਉਣ-ਪਾਣੀ ਅਤੇ ਹਵਾ ਨੂੰ ਕੁਦਰਤ ਦੀ ਅਨਮੋਲ ਦਵਾ ਕਿਹਾ ਜਾਂਦਾ ਹੈ | ਇਸ ਮੌਕੇ ਅਮਨ ਸ਼ਰਮਾ ਨੇ ਸਰਕਾਰ ਨੂੰ ਪਲਾਸਟਿਕ ਦੇ ਲਿਫਾਫੇ 'ਤੇ ਰੋਕ ਅਤੇ ਕੂੜੇ ਦੇ ਸਹੀ ਪ੍ਰਬੰਧਣ ਦੀ ਅਪੀਲ ਕੀਤੀ | ਇਸ ਮੌਕੇ ਹਾਜ਼ਰ ਲੈਕਚਰਾਰ ਅਨੀਤਾ, ਮਨਦੀਪ ਕੌਰ, ਹਰਪ੍ਰੀਤ ਸਿੰਘ, ਹਰਪਾਲ ਸਿੰਘ, ਮਨਜੀਤ ਸਿੰਘ, ਗੁਰਲਾਲ ਸਿੰਘ, ਨਵੀਨ ਗੌਰਵ, ਬਲਬੀਰ ਕੌਰ, ਮਮਤਾ ਸ਼ਰਮਾ, ਨੀਤੂ ਜੋਸ਼ੀ, ਰੇਣੁਕਾ ਜੈਨ, ਜੀਵਨ ਜਯੋਤੀ, ਨਿਰਮਲਜੀਤ ਕੌਰ, ਗੀਤੂ,ਅਮਨਦੀਪ ਕੌਰ, ਸ਼ਾਕਸ਼ੀ, ਕਰਨਦੀਪ ਕੌਰ, ਪਰਵਿੰਦਰ ਸਿੰਘ, ਸੁਲੱਖਣ ਸਿੰਘ, ਮੁਕੇਸ਼ ਕੁਮਾਰ, ਹਰਪ੍ਰੀਤ ਸਿੰਘ, ਰਣਜੀਤ ਸਿੰਘ, ਗੁਰਵਿੰਦਰ ਸਿੰਘ ਨੇ ਪ੍ਰਣ ਲਿਆ ਕਿ ਉਹ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਲਈ ਪ੍ਰੇਰਿਤ ਕਰਨਗੇ ਤਾਂਕਿ ਸਾਫ਼ ਸੁਥਰਾ ਵਾਤਾਵਰਣ ਹੋ ਸੱਕੇ |